ਲਲਿਤ ਨਾਲ ਨਾਂ ਜੁੜਨ ਤੋਂ ਬਾਅਦ ਪਹਿਲੀ ਵਾਰ ਲਾਈਵ ਹੋਈ ਸੁਸ਼ਮਿਤਾ, ਟ੍ਰੋਲ ਕਰਨ ਵਾਲਿਆਂ ਦੀ ਲਾਈ ਕਲਾਸ

Friday, Aug 12, 2022 - 05:36 PM (IST)

ਮੁੰਬਈ- ਅਦਾਕਾਰਾ ਸੁਸ਼ਮਿਤਾ ਸੇਨ ਪ੍ਰੋਫੈਸ਼ਨਲ ਲਾਈਫ਼ ਤੋਂ ਜ਼ਿਆਦਾ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੀ ਹੈ। ਬਿਜ਼ਨੈੱਸਮੈਨ ਲਲਿਤ ਮੋਦੀ ਨੂੰ ਡੇਟ ਕਰਨ ਦੇ ਐਲਾਨ ਤੋਂ ਬਾਅਦ ਅਦਾਕਾਰਾ ਜ਼ਿਆਦਾ ਚਰਚਾ ’ਚ ਰਹਿਣ ਲੱਗੀ ਹੈ। ਲਲਿਤ ਨਾਲ ਰਿਸ਼ਤੇ ਨੂੰ ਲੈ ਕੇ ਲੋਕਾਂ ਨੇ ਸੁਸ਼ਮਿਤਾ ਨੂੰ ਸੋਸ਼ਲ ਮੀਡੀਆ ’ਤੇ ਕਾਫ਼ੀ ਟ੍ਰੋਲ ਕੀਤਾ ਅਤੇ ਉਨ੍ਹਾਂ ਦੇ ਕਿਰਦਾਰ ’ਤੇ ਸਵਾਲ ਵੀ ਉਠਾਏ ਗਏ। ਲੰਬੇ ਸਮੇਂ ਤੋਂ ਲੋਕਾਂ ਨੂੰ ਸੁਣਨ ਵਾਲੀ ਸੁਸ਼ਮਿਤਾ ਨੇ ਅੱਜ ਪਹਿਲੀ ਵਾਰ ਲਾਈਵ ਆ ਕੇ ਟ੍ਰੋਲਸ ਦੀ ਖ਼ੂਬ ਕਲਾਸ ਲਗਾਈ।

PunjabKesari

ਇਹ ਵੀ ਪੜ੍ਹੋ : ਕਰੀਨਾ ਕਪੂਰ ਨੇ ਸਾਰਾ ਅਲੀ ਖ਼ਾਨ ਨੂੰ ਦਿੱਤੀ ਜਨਮਦਿਨ ਦੀ ਵਧਾਈ, ਪਿਤਾ ਸੈਫ਼ ਅਲੀ ਖ਼ਾਨ ਨਾਲ ਆਈ ਨਜ਼ਰ

ਆਈ.ਪੀ.ਐੱਲ ਸਾਬਕਾ ਪ੍ਰਧਾਨ ਲਲਿਤ ਮੋਦੀ ਨਾਲ ਜੁੜਨ ਤੋਂ ਬਾਅਦ ਸੁਸ਼ਮਿਤਾ ਸੇਨ ਪਹਿਲੀ ਵਾਰ ਲਾਈਵ ਆਈ ਅਤੇ ਇਸ ਦੌਰਾਨ ਉਨ੍ਹਾਂ ਨੂੰ ਟ੍ਰੋਲਸ ਦੀ ਖ਼ੂਬ ਕਲਾਸ ਲਗਾਈ। ਅਦਾਕਾਰਾ ਨੇ ਲਾਈਵ ’ਚ ਸਾਫ਼ ਕਰ ਦਿੱਤਾ ਕਿ ਉਨ੍ਹਾਂ ਦੇ ਚੁੱਪ ਦਾ ਮਤਲਬ ਇਹ ਨਹੀਂ ਕਿ ਉਹ ਕਮਜ਼ੋਰ ਹੈ ਜਾਂ ਫ਼ਿਰ ਟ੍ਰੋਲਸ ਦਾ ਜਵਾਬ ਨਹੀਂ ਦੇ ਸਕਦੀ।

PunjabKesari
ਅਦਾਕਾਰਾ ਨੇ ਕਿਹਾ ਕਿ ‘ਸੋਸ਼ਲ ਮੀਡੀਆ ਇਕ ਬਹੁਤ ਹੀ ਪਿਆਰਾ ਅਤੇ ਖ਼ੁਸ਼ਹਾਲ ਸਥਾਨ ਹੈ, ਜਿੱਥੇ ਲੋਕ ਆਪਣੀਆਂ ਤਸਵੀਰਾਂ ਰਾਹੀਂ ਆਪਣੀ ਜ਼ਿੰਦਗੀ ਨੂੰ ਲੋਕਾਂ ਨਾਲ  ਸਾਂਝਾ ਕਰਦੇ ਹਨ ਪਰ ਕੁਝ ਲੋਕ ਹਨ ਜੋ ਇਸ ਨੂੰ ਗੰਦਾ ਕਰਨਾ ਚਾਹੁੰਦੇ ਹਨ। ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਹੈ। ਇਹ ਸੋਸ਼ਲ ਮੀਡੀਆ ਮੇਰਾ ਘਰ ਹੈ ਅਤੇ ਮੈਨੂੰ ਪਿਛਲੇ ਕੁਝ ਹਫ਼ਤਿਆਂ ਤੋਂ ਇਸ ਘਰ ਦੀ ਸਫ਼ਾਈ ਕਰਕੇ ਬਹੁਤ ਚੰਗਾ ਲੱਗਾ। ਇਸ ਲਈ ਇਸ ਘਰ ਦੀ ਸਫ਼ਾਈ ਕਰਨੀ ਜ਼ਰੂਰੀ ਹੈ ਅਤੇ ਇੱਥੇ ਜੋ ਕੁੜਾ ਹੋ ਗਿਆ ਹੈ, ਉਸ ਨੂੰ ਹਟਾਉਣਾ ਵੀ ਜ਼ਰੂਰੀ ਹੈ।

ਇਹ ਵੀ ਪੜ੍ਹੋ : ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ, ਪ੍ਰਧਾਨ ਮੰਤਰੀ ਮੋਦੀ ਨੇ ਕਾਮੇਡੀਅਨ ਦੀ ਪਤਨੀ ਨਾਲ ਗੱਲ ਕਰਕੇ ਪੁੱਛਿਆ ਹਾਲ

ਸੁਸ਼ਮਿਤਾ ਨੇ ਅੱਗੇ ਕਿਹਾ ਕਿ ‘ਮੈਂ ਜ਼ਿਆਦਾ ਨਹੀਂ ਬੋਲਦੀ ਕਿਉਂਕਿ ਮੈਂ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰਦੀ ਪਰ ਮੇਰੇ ਖ਼ਿਲਾਫ਼ ਲਗਾਤਾਰ ਬੋਲ ਰਹੇ ਹਨ। ਮੈਨੂੰ ਲਗਾਤਾਰ ਟਰੋਲ ਕੀਤਾ ਜਾ ਰਿਹਾ ਹੈ ਤਾਂ ਉਸ ਦੇ ਖ਼ਿਲਾਫ਼ ਆਵਾਜ਼ ਉਠਾਉਣਾ ਬਹੁਤ ਜ਼ਰੂਰੀ  ਹੋ ਗਿਆ ਹੈ, ਜਿਸ ਨੂੰ ਜੋ ਸੋਚਣਾ ਹੈ, ਜੋ ਬੋਲਣਾ ਹੈ ਬੋਲਦਾ ਰਹੇ, ਸਭ ਦੀ ਆਪਣੀ ਸੋਚ ਹੈ, ਮੈਨੂੰ ਕੋਈ ਫ਼ਰਕ ਨਹੀਂ ਪੈਂਦਾ।’


Shivani Bassan

Content Editor

Related News