Sushmita Sen ਨੇ ਬਦਲੀ ਆਪਣੀ ਜਨਮ ਤਾਰੀਖ਼, ਜਾਣੋ ਕੀ ਹੈ ਇਸ ਦਾ ਕਾਰਨ

Friday, Jun 28, 2024 - 05:01 PM (IST)

Sushmita Sen ਨੇ ਬਦਲੀ ਆਪਣੀ ਜਨਮ ਤਾਰੀਖ਼, ਜਾਣੋ ਕੀ ਹੈ ਇਸ ਦਾ ਕਾਰਨ

ਮੁੰਬਈ- ਮਿਸ ਯੂਨੀਵਰਸ ਅਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੁਸ਼ਮਿਤਾ ਸੇਨ ਨੇ ਆਪਣੇ ਫੈਨਜ਼ ਨੂੰ ਪਰੇਸ਼ਾਨ ਕਰ ਦਿੱਤਾ ਹੈ। ਦਰਅਸਲ ਸੁਸ਼ਮਿਤਾ ਸੇਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਜਨਮ ਤਾਰੀਖ਼ ਬਦਲ ਦਿੱਤੀ ਹੈ। ਹੁਣ ਅਦਾਕਾਰਾ ਨੇ ਆਪਣੀ ਬਾਇਓ 'ਚ ਆਪਣੀ ਜਨਮ ਤਾਰੀਖ਼ 27 ਫਰਵਰੀ 2023 ਰੱਖੀ ਹੈ। ਹੁਣ ਫੈਨਜ਼ ਜਾਣਨਾ ਚਾਹੁੰਦੇ ਹਨ ਕਿ ਉਸ ਨੇ ਅਜਿਹਾ ਕਿਉਂ ਕੀਤਾ ਅਤੇ ਇਸ ਦੇ ਪਿੱਛੇ ਕੀ ਕਾਰਨ ਹੈ।

PunjabKesari

ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਸੁਸ਼ਮਿਤਾ ਸੇਨ ਦਾ ਜਨਮ 19 ਨਵੰਬਰ 1975 ਨੂੰ ਹੋਇਆ ਹੈ। ਅਦਾਕਾਰਾ ਦੇ ਇੰਸਟਾਗ੍ਰਾਮ 'ਤੇ ਬਦਲੀ ਗਈ ਜਨਮ ਤਾਰੀਖ਼ ਦੀ ਜਾਣਕਾਰੀ ਅਦਾਕਾਰਾ ਦੇ ਕਰੀਬੀ ਸੂਤਰਾਂ ਨੇ ਦਿੱਤੀ ਹੈ। ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਸੁਸ਼ਮਿਤਾ ਸੇਨ ਨੂੰ ਪਿਛਲੇ ਸਾਲ ਹੀ ਦਿਲ ਦਾ ਦੌਰਾ ਪਿਆ ਸੀ, ਜਦੋਂ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਮੇਨ ਆਰਟਰੀ 95 ਫੀਸਦੀ ਬਲਾਕ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਐਂਜੀਓਪਲਾਸਟੀ ਕਰਵਾਉਣੀ ਪਈ ਸੀ। ਇਹੀ ਕਾਰਨ ਹੈ ਕਿ ਸੁਸ਼ਮਿਤਾ ਸੇਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਬਾਇਓ 'ਚ ਆਪਣੀ ਦੂਜੀ ਜਨਮ ਤਾਰੀਖ਼ 27 ਫਰਵਰੀ ਲਿਖੀ ਹੈ ਕਿਉਂਕਿ ਇਸ ਦਿਨ ਸੁਸ਼ਮਿਤਾ ਸੇਨ ਦਾ ਦੂਜੀ ਵਾਰ ਜਨਮ ਹੋਇਆ ਸੀ।

ਇਹ ਖ਼ਬਰ ਵੀ ਪੜ੍ਹੋ- ਗੌਹਰ ਖ਼ਾਨ ਤੋਂ ਲੈ ਕੇ ਮੋਨਾ ਸਿੰਘ ਤੱਕ ਕਈ ਸਿਤਾਰਿਆਂ ਨੇ ਹਿਨਾ ਖਾਨ ਨੂੰ ਦਿੱਤਾ ਹੌਂਸਲਾ

ਸੁਸ਼ਮਿਤਾ ਸੇਨ ਨੇ 1996 'ਚ ਥ੍ਰਿਲਰ ਫ਼ਿਲਮ 'ਦਸਤਕ' ਨਾਲ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ 'ਮੈਂ ਹੂੰ ਨਾ', 'ਬੀਵੀ ਨੰਬਰ ਵਨ', 'ਮੈਂ ਪਿਆਰ ਕੀਆ', 'ਸਰਫ ਤੁਮ', 'ਰੱਤਛਗਨ', 'ਕਿਊਂਕੀ ਮੈਂ ਝੂਠ ਨਹੀਂ ਬੋਲਤਾ' ਵਰਗੀਆਂ ਫਿਲਮਾਂ 'ਚ ਨਜ਼ਰ ਆਈ। ਇਸ ਤੋਂ ਇਲਾਵਾ ਉਹ 'ਤਾਲੀ', 'ਆਰਿਆ' ਵਰਗੇ ਟੀਵੀ ਸ਼ੋਅਜ਼ ਦਾ ਹਿੱਸਾ ਵੀ ਰਹਿ ਚੁੱਕੀ ਹੈ। ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਅਦਾਕਾਰਾ ਇਨ੍ਹੀਂ ਦਿਨੀਂ ਰੋਹਮਨ ਸ਼ਾਲ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲਾਂਕਿ ਦੋਹਾਂ ਨੇ ਕੁਝ ਸਮਾਂ ਪਹਿਲਾਂ ਹੀ ਆਪਣੇ ਬ੍ਰੇਕਅੱਪ ਦੀ ਜਾਣਕਾਰੀ ਦਿੱਤੀ ਸੀ ਪਰ ਇਸ ਦੇ ਬਾਵਜੂਦ ਦੋਵਾਂ ਨੂੰ ਕਈ ਮੌਕਿਆਂ 'ਤੇ ਇਕੱਠੇ ਦੇਖੇ ਗਏ ਹਨ।
 


author

Priyanka

Content Editor

Related News