ਸੁਸ਼ਾਂਤ ਸਿੰਘ ਰਾਜਪੂਤ ਨਿਭਾਉਣਗੇ ਮੁਰਲੀਕਾਂਤ ਪੇਟੇਕਰ ਦਾ ਕਿਰਦਾਰ

Wednesday, Mar 02, 2016 - 06:39 PM (IST)

 ਸੁਸ਼ਾਂਤ ਸਿੰਘ ਰਾਜਪੂਤ ਨਿਭਾਉਣਗੇ ਮੁਰਲੀਕਾਂਤ ਪੇਟੇਕਰ ਦਾ ਕਿਰਦਾਰ

ਮੁੰਬਈ : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਸਿਲਵਰ ਸਕ੍ਰੀਨ ''ਤੇ ਐਥਲੀਟ ਮੁਰਲੀਕਾਂਤ ਪੇਟੇਕਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਸਕਦੇ ਹਨ। ਸੁਸ਼ਾਂਤ ਸਿੰਘ ਰਾਜਪੂਤ ਅੱਜਕਲ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਜੀਵਨ ''ਤੇ ਅਧਾਰਿਤ ਫਿਲਮ ਵਿਚ ਧੋਨੀ ਦਾ ਕਿਰਦਾਰ ਨਿਭਾਅ ਰਹੇ ਹਨ। ਛੇਤੀ ਹੀ ਸੁਸ਼ਾਂਤ ਇਕ ਹੋਰ ਖ਼ਿਡਾਰੀ ਦੀ ਬਾਇਓਪਿਕ ਫਿਲਮ ਵਿਚ ਕੰਮ ਕਰਦੇ ਨਜ਼ਰ ਆ ਸਕਦੇ ਹਨ। 
ਚਰਚਾ ਹੈ ਕਿ ਸੁਸ਼ਾਂਤ ਨੂੰ ਐਥਲੀਟ ਮੁਰਲੀਕਾਂਤ ਪੇਟੇਕਰ ਦੇ ਜੀਵਨ ''ਤੇ ਅਧਾਰਿਤ ਫਿਲਮ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ। ਪੇਟੇਕਰ ਭਾਰਤ ਵਲੋਂ ਜਰਮਨੀ ਦੇ ਹੇਇਡੇਲਬਰਗ ''ਚ 1972 ''ਚ ਹੋਈਆਂ ਪੈਰਾਲੰਪਿਕਸ ਖੇਡਾਂ ''ਚ ਗੋਲਡ ਮੈਡਲ ਜਿੱਤਣ ਵਾਲੇ ਐਥਲੀਟ ਸਨ। ਉਨ੍ਹਾਂ ਨੇ 50 ਮੀਟਰ ਦੀ ਫ੍ਰੀਸਟਾਈਲ ਸਵਿਮਿੰਗ ਨੂੰ 37.33 ਸਕਿੰਟਾਂ ''ਚ ਪੂਰਾ ਕਰਕੇ ਵਿਸ਼ਵ ਰਿਕਾਰਡ ਵੀ ਬਣਾਇਆ ਸੀ।
ਐਥਲੈਟਿਕਸ ''ਚ ਜਾਣ ਤੋਂ ਪਹਿਲਾਂ ਪੇਟੇਕਰ ਭਾਰਤੀ ਫੌਜ ''ਚ ਸਨ। ਪੇਟੇਕਰ ਨੇ ਕਿਹਾ, ''''ਇਹ ਇਕ ਸਨਮਾਨ ਵਾਲੀ ਗੱਲ ਹੈ ਕਿ ਸੁਸ਼ਾਂਤ ਵਰਗੇ ਸਟਾਰ ਨੇ ਨੇ ਮੇਰੇ ਜੀਵਨ ਨੂੰ ਪਰਦੇ ''ਤੇ ਉਤਾਰਣ ''ਚ ਦਿਲਚਸਪੀ ਦਿਖਾਈ ਹੈ। ਇਸ ਤੋਂ ਪਹਿਲਾਂ ਕਈ ਲੋਕ ਮੈਨੂੰ ਮਿਲੇ ਅਤੇ ਉਨ੍ਹਾਂ ਨੇ ਕਈ ਵਾਅਦੇ ਵੀ ਕੀਤੇ ਪਰ ਕੋਈ ਨਤੀਜਾ ਨਹੀਂ ਨਿਕਲਿਆ।''''
ਇਸ ''ਤੇ ਸੁਸ਼ਾਂਤ ਸਿੰਘ ਰਾਜਪੂਤ ਨੇ ਕਿਹਾ, ''''ਪੇਟੇਕਰ ਦੀ ਕਹਾਣੀ ਕਾਫੀ ਅਸਾਧਾਰਨ ਹੈ ਅਤੇ ਇਹ ਇੰਨੀ ਵਧੀਆ ਹੈ ਕਿ ਕਈ ਲੋਕਾਂ ਨੂੰ ਪ੍ਰੇਰਿਤ ਕਰਕੇ ਉਨ੍ਹਾਂ ਦੀ ਜ਼ਿੰਦਗੀ ਬਦਲ ਸਕਦੀ ਹੈ। ਮੈਂ ਇਸ ਫਿਲਮ ਨਾਲ ਜੁੜ ਕੇ ਕਾਫੀ ਉਤਸ਼ਾਹਿਤ ਹਾਂ।''''


Related News