ਸੁਸ਼ਾਂਤ ਸਿੰਘ ਰਾਜਪੂਤ ਦੀ ਨਵੀਂ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਇੰਝ ਹੋਈ ਸੀ ਮੌਤ

Thursday, Jun 25, 2020 - 06:57 PM (IST)

ਸੁਸ਼ਾਂਤ ਸਿੰਘ ਰਾਜਪੂਤ ਦੀ ਨਵੀਂ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਇੰਝ ਹੋਈ ਸੀ ਮੌਤ

ਮੁੰਬਈ (ਬਿਊਰੋ) : ਬੀਤੀ 14 ਜੂਨ ਨੂੰ ਹੋਈ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਮੌਤ ਦੀ ਉਲਝੀ ਹੋਈ ਗੁੱਥੀ ਹੁਣ ਸੂਲਝ ਗਈ ਹੈ ਕਿਉਂਕਿ ਸੁਸ਼ਾਂਤ ਦੀ ਮੌਤ ਦਾ ਖੁਲਾਸਾ ਅੱਜ ਹੋ ਗਿਆ ਹੈ। ਉਸ ਦੀ ਹਾਲ ਹੀ 'ਚ ਸਾਹਮਣੇ ਆਈ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ ਜਿਸ 'ਚ ਸੁਸ਼ਾਂਤ ਦੀ ਮੌਤ ਦਾ ਅਸਲ ਸੱਚ ਪਤਾ ਲੱਗ ਗਿਆ ਹੈ। 5 ਡਾਕਟਰਾਂ ਦੀ ਟੀਮ ਵੱਲੋਂ ਤਿਆਰ ਕੀਤੀ ਗਈ ਰਿਪੋਰਟ 'ਚ ਸੁਸ਼ਾਂਤ ਦੀ ਮੌਤ ਦੇ ਕਾਰਨ ਬਾਰੇ ਦੱਸਿਆ ਗਿਆ ਹੈ। ਇੰਡੀਆ ਟੂਡੇ ਅਨੁਸਾਰ ਪੋਸਟਮਾਰਟਮ ਦੀ ਰਿਪੋਰਟ 'ਚ ਸੁਸ਼ਾਂਤ ਦੇ ਸਰੀਰ 'ਤੇ ਕੋਈ ਵੀ ਸੱਟ ਦਾ ਨਿਸ਼ਾਨ ਨਹੀਂ ਪਾਇਆ ਗਿਆ ਤੇ ਉਸ ਦੀ ਮੌਤ ਫਾਂਸੀ ਨਾਲ ਦਮ ਘੁਟਣ ਕਰਕੇ ਹੋਈ ਹੈ।ਰਿਪੋਰਟ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ।

PunjabKesari

ਦੱਸਣਯੋਗ ਹੈ ਕਿ 14 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼ ਉਨਹਾਂ ਦੇ ਫਲੈਟ 'ਚ ਮਿਲੀ ਸੀ ਤੇ ਇਸ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਸੀ।ਜਿਸ ਦੀ ਰਿਪੋਰਟ ਹੁਣ ਸਾਹਮਣੇ ਆਈ ਹੈ। ਪੁਲਸ ਵੱਲੋਂ ਸੁਸ਼ਾਂਤ ਦੀ ਕਥਿਤ ਪ੍ਰੇਮਿਕਾ, ਪਿਤਾ, ਭੈਣਾਂ, ਦੋਸਤਾਂ, ਨੌਕਰਾਂ ਤੇ ਹੋਰ ਕਰਮਚਾਰੀਆਂ ਦੇ ਬਿਆਨ ਦਰਜ ਕੀਤੇ ਗਏ ਸਨ।


author

Lakhan

Content Editor

Related News