ਸੁਸ਼ਾਂਤ ਸਿੰਘ ਦੀ ਤਸਵੀਰ ਲੱਗੀ ਟੀ-ਸ਼ਰਟ ’ਤੇ ਮਚਿਆ ਹੰਗਾਮਾ, ਫਲਿਪਕਾਰਟ ਦੇ ਬਾਈਕਾਟ ਦੀ ਉਠੀ ਮੰਗ

Wednesday, Jul 27, 2022 - 04:06 PM (IST)

ਸੁਸ਼ਾਂਤ ਸਿੰਘ ਦੀ ਤਸਵੀਰ ਲੱਗੀ ਟੀ-ਸ਼ਰਟ ’ਤੇ ਮਚਿਆ ਹੰਗਾਮਾ, ਫਲਿਪਕਾਰਟ ਦੇ ਬਾਈਕਾਟ ਦੀ ਉਠੀ ਮੰਗ

ਮੁੰਬਈ (ਬਿਊਰੋ)– 2020 ’ਚ ਫ਼ਿਲਮ ਇੰਡਸਟਰੀ ਨੇ ਇਕ ਚਮਕਦੇ ਸਿਤਾਰੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਗੁਆ ਦਿੱਤਾ ਸੀ। ਕਿਹਾ ਗਿਆ ਕਿ ਸੁਸ਼ਾਂਤ ਡਿਪ੍ਰੈਸ਼ਨ ’ਚ ਸੀ। ਇਸ ਕਾਰਨ ਉਸ ਨੇ ਆਤਮ ਹੱਤਿਆ ਕੀਤੀ। ਸੁਸ਼ਾਂਤ ਦੀ ਮੌਤ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦੇ ਨਾਂ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਦਾਕਾਰ ਦੀ ਮੌਤ ਦੇ 2 ਸਾਲਾਂ ਬਾਅਦ ਵੀ ਇਹ ਸਿਲਸਿਲਾ ਜਾਰੀ ਹੈ।

PunjabKesari

ਆਨਲਾਈਨ ਸ਼ਾਪਿੰਗ ਪਲੇਟਫਾਰਮ ਫਲਿਪਕਾਰਟ ’ਤੇ ਮੌਜੂਦ ਇਕ ਟੀ-ਸ਼ਰਟ ਨੇ ਲੋਕਾਂ ਦਾ ਪਾਰਾ ਹਾਈ ਕਰ ਦਿੱਤਾ ਹੈ। ਤੁਸੀਂ ਕਹੋਗੇ ਕਿ ਟੀ-ਸ਼ਰਟ ਹੀ ਤਾਂ ਹੈ, ਇਸ ’ਤੇ ਇੰਨਾ ਗੁੱਸਾ ਕਿਉਂ ਤੇ ਸੁਸ਼ਾਂਤ ਨਾਲ ਕੀ ਸਬੰਧ? ਮੁੱਦਾ ਇਸੇ ਗੱਲ ਦਾ ਹੈ ਕਿ ਇਹ ਸਾਧਾਰਨ ਟੀ-ਸ਼ਰਟ ਨਹੀਂ ਹੈ।

PunjabKesari

ਟੀ-ਸ਼ਰਟ ’ਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਤਸਵੀਰ ਛਪੀ ਹੈ। ਇਸ ਤੋਂ ਵੀ ਜ਼ਿਆਦਾ ਹੈਰਾਨੀ ਇਸ ’ਤੇ ਲਿਖੀ ਕੈਪਸ਼ਨ ਦੀ ਹੈ। ਟੀ-ਸ਼ਰਟ ’ਤੇ ਸੁਸ਼ਾਂਤ ਸਿੰਘ ਦੀ ਤਸਵੀਰ ਨਾਲ ਕੈਪਸ਼ਨ ਲਿਖੀ ਹੈ, ‘‘ਡਿਪ੍ਰੈਸ਼ਨ ਡੁੱਬਣ ਵਰਗਾ ਹੈ।’’ ਇਹ ਟੀ-ਸ਼ਰਟ ਫਲਿਪਕਾਰਟ ’ਤੇ 179 ਰੁਪਏ ਦੀ ਵੇਚੀ ਜਾ ਰਹੀ ਹੈ।

PunjabKesari

ਸਵਰਗੀ ਅਦਾਕਾਰ ਸੁਸ਼ਾਂਤ ਦੀ ਤਸਵੀਰ ਲੱਗੀ ਇਸ ਟੀ-ਸ਼ਰਟ ਨੂੰ ਵੇਚਣ ਕਰਕੇ ਫਲਿਪਕਾਰਟ ’ਤੇ ਲੋਕਾਂ ਦਾ ਗੁੱਸਾ ਫੁੱਟ ਰਿਹਾ ਹੈ। ਟਵਿਟਰ ’ਤੇ ਫਲਿਪਕਾਰਟ ਨੂੰ ਬਾਈਕਾਟ ਕੀਤੇ ਜਾਣ ਦੀ ਮੰਗ ਹੋ ਰਹੀ ਹੈ। ਸੁਸ਼ਾਂਤ ਦਾ ਨਾਂ ਡਿਪ੍ਰੈਸ਼ਨ ਨਾਲ ਜੋੜਿਆ ਗਿਆ ਹੈ, ਇਹ ਦੇਖ ਕੇ ਲੋਕ ਭੜਕ ਉਠੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸੁਸ਼ਾਂਤ ਨੂੰ ਡਿਪ੍ਰੈਸ਼ਨ ਨੇ ਨਹੀਂ, ਸਗੋਂ ਬਾਲੀਵੁੱਡ ਮਾਫ਼ੀਆ ਨੇ ਮਾਰਿਆ ਸੀ। ਇਕ ਯੂਜ਼ਰ ਨੇ ਮਿਸਲੀਡਿੰਗ ਕੋਟ ਨਾਲ ਟੀ-ਸ਼ਰਟ ਵੇਚਣ ’ਤੇ ਫਲਿਪਕਾਰਟ ਨੂੰ ਨੋਟਿਸ ਭੇਜਣ ਦੀ ਗੱਲ ਆਖੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News