ਸ਼ਿਵਸੈਨਾ ਸੰਸਦ ਮੈਂਬਰ ਸੰਜੈ ਰਾਊਤ ਨੇ ਸੁਸ਼ਾਂਤ ਦੀ 'ਮਾਨਸਿਕ ਸਿਹਤ' ਸਬੰਧੀ ਆਖੀ ਇਹ ਗੱਲ

06/29/2020 9:19:38 AM

ਨਵੀਂ ਦਿੱਲੀ (ਬਿਊਰੋ) : ਆਪਣੇ ਸਨਸਨੀਖੇਜ਼ ਸੰਪਾਦਕੀ ਅੰਸ਼ 'ਚ ਸ਼ਿਵਸੈਨਾ ਸੰਜੈ ਰਾਊਤ ਨੇ ਦਾਅਵਾ ਕੀਤਾ ਕਿ ਸਵਰਗਵਾਸੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਜਾਰਜ ਫਰਨਾਡੀਜ਼ ਦੀ ਬਾਓਪਿਕ 'ਚ ਲੈਣ ਦੀ ਉਹ ਸੋਚ ਰਹੇ ਸਨ ਪਰ ਸੁਸ਼ਾਂਤ ਦੇ ਡਿਪ੍ਰੈਸ਼ਨ ਕਾਰਨ ਨਹੀਂ ਲੈ ਸਕੇ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ 2 ਹਫ਼ਤੇ ਹੋ ਗਏ ਹਨ ਪਰ ਉਨ੍ਹਾਂ ਦਾ ਨਾਂ ਅਜੇ ਵੀ ਕਈ ਕਾਰਨਾਂ ਤੋਂ ਖ਼ਬਰਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਿਵੰਗਤ ਅਦਾਕਾਰ  ਬਾਰੇ ਬਹੁਤ ਸਾਰੇ ਖ਼ੁਲਾਸੇ ਹੋ ਰਹੇ ਹਨ। ਇਹ ਉਨ੍ਹਾਂ ਦੇ ਵਿਅਕਤੀਗਤ, ਕਾਰੋਬਾਰੀ ਜੀਵਨ, ਉਨ੍ਹਾਂ ਦੇ ਪਰਿਵਾਰ, ਉਨ੍ਹਾਂ ਦੇ ਸ਼ੌਕ ਤੇ ਪ੍ਰਤੀਭਾ ਜਾਂ ਉਨ੍ਹਾਂ ਫ਼ਿਲਮਾਂ ਬਾਰੇ ਹੈ, ਜਿਨ੍ਹਾਂ ਦਾ ਉਹ ਹਿੱਸਾ ਬਣਨ ਵਾਲੇ ਸਨ ਪਰ ਅਜਿਹਾ ਕਦੇ ਨਹੀਂ ਹੋਇਆ। ਇਸ ਤਰ੍ਹਾਂ ਦੀਆਂ ਕੁਝ ਗੱਲਾਂ ਨੂੰ ਸ਼ਿਵਸੈਨਾ ਸੰਸਦ ਮੈਂਬਰ ਸੰਜੈ ਰਾਊਤ ਨੇ ਐਤਵਾਰ ਨੂੰ ਸਾਮਨਾ 'ਚ ਇਕ ਸੰਪਾਦਕੀ 'ਚ ਕਿਹਾ ਹੈ। ਇਸ 'ਚ ਸੁਸ਼ਾਂਤ ਦੇ ਦਿਹਾਂਤ ਸਬੰਧੀ ਇਹ ਵੀ ਖ਼ੁਲਾਸਾ ਕੀਤਾ ਕਿ ਉਹ ਸੁਸ਼ਾਂਤ ਨੂੰ ਲੈ ਕੇ ਜਾਰਜ ਫਰਨਾਡੀਸ ਦੀ ਬਾਓਪਿਕ ਬਣਾਉਣ ਵਾਲੇ ਸਨ ਪਰ ਸੁਸ਼ਾਂਤ ਦੇ ਡਿਪ੍ਰੈਸ਼ਨ ਕਾਰਨ ਅਜਿਹਾ ਨਹੀਂ ਕਰ ਪਾਏ।

ਸੰਜੈ ਰਾਊਤ ਨੇ ਸੁਸ਼ਾਂਤ ਦੇ ਡਿਪ੍ਰੈਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਦੇ ਚੱਲਦਿਆਂ ਉਨ੍ਹਾਂ ਨੂੰ ਬਾਓਪਿਕ ਲਈ ਸ਼ਾਰਟਲਿਸਟ ਨਹੀਂ ਕੀਤਾ ਗਿਆ। ਉਨ੍ਹਾਂ ਨੇ ਲਿਖਿਆ, 'ਬਾਲਾਸਾਹਿਬ ਠਾਕਰੇ ਦੀ ਬਾਓਪਿਕ ਤੋਂ ਬਾਅਦ ਅਸੀਂ ਜਾਰਜ ਫਰਨਾਡੀਜ਼ ਦੀ ਬਾਓਪਿਕ ਬਣਾਉਣ ਦਾ ਫ਼ੈਸਲਾ ਕੀਤਾ ਸੀ। ਅਸੀਂ ਇਸ ਲਈ 2-3 ਅਦਾਕਾਰਾ ਨੂੰ ਸ਼ਾਰਟਲਿਸਟ ਕੀਤਾ ਸੀ। ਸੁਸ਼ਾਂਤ ਉਨ੍ਹਾਂ 'ਚੋ ਇਕ ਸਨ ਪਰ ਮੈਨੂੰ ਦੱਸਿਆ ਗਿਆ ਕਿ ਇਕ ਪ੍ਰਤੀਭਾਸ਼ਾਲੀ ਅਦਾਕਾਰ ਹੋਣ ਦੇ ਬਾਵਜੂਦ ਉਹ ਅਜੇ ਮਾਨਸਿਕ ਰੂਪ ਤੋਂ ਸਥਿਰ ਨਹੀਂ ਹੈ। ਉਹ ਡਿਪ੍ਰੈਸ਼ਨ 'ਚ ਹਨ। ਉਹ ਸੈੱਟ 'ਤੇ ਅਜੀਬ ਤਰ੍ਹਾਂ ਨਾਲ ਵਿਵਹਾਰ ਕਰਦਾ ਹੈ, ਜੋ ਸਾਰਿਆਂ ਲਈ ਇਕ ਸਮੱਸਿਆ ਪੈਦਾ ਕਰਦਾ ਹੈ। ਇੰਡਸਟਰੀ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਸੁਸ਼ਾਂਤ ਨੇ ਖ਼ੁਦ ਹੀ ਆਪਣੇ ਕਰੀਅਰ ਨੂੰ ਤਬਾਹ ਕਰ ਲਿਆ।'

ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਆਪਣੇ ਬਾਂਦਰਾ ਵਿਖੇ ਘਰ 'ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਉਨ੍ਹਾਂ ਦੀ ਮੌਤ ਨਾਲ ਪਰਿਵਾਰ ਨੂੰ ਹੀ ਨਹੀਂ ਸਗੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਤੇ ਫ਼ਿਲਮ ਉਦਯੋਗ ਦੇ ਕਈ ਸਿਤਾਰਿਆਂ ਨੂੰ ਝਟਕਾ ਲੱਗਾ ਸੀ।


sunita

Content Editor

Related News