ਜਦੋਂ ਸੁਸ਼ਾਂਤ ਸਿੰਘ ਰਾਜਪੂਤ ਨੇ ਕਿਹਾ ਸੀ, ‘ਫ਼ਿਲਮਾਂ ’ਚ ਕੰਮ ਨਾ ਮਿਲਿਆ ਤਾਂ ਖੋਲ੍ਹਾਂਗਾ ਕੰਟੀਨ’

Friday, Jan 21, 2022 - 12:21 PM (IST)

ਜਦੋਂ ਸੁਸ਼ਾਂਤ ਸਿੰਘ ਰਾਜਪੂਤ ਨੇ ਕਿਹਾ ਸੀ, ‘ਫ਼ਿਲਮਾਂ ’ਚ ਕੰਮ ਨਾ ਮਿਲਿਆ ਤਾਂ ਖੋਲ੍ਹਾਂਗਾ ਕੰਟੀਨ’

ਮੁੰਬਈ (ਬਿਊਰੋ)– ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਭਾਵੇਂ ਹੀ ਇਸ ਦੁਨੀਆ ’ਚ ਨਹੀਂ ਹਨ ਪਰ ਉਨ੍ਹਾਂ ਦੇ ਸ਼ੋਅ ਤੇ ਫ਼ਿਲਮਾਂ ਹਮੇਸ਼ਾ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਯਾਦ ਦਿਵਾਉਂਦੀਆਂ ਰਹਿਣਗੀਆਂ। ਸੁਸ਼ਾਂਤ ਜੇਕਰ ਅੱਜ ਜ਼ਿੰਦਾ ਹੁੰਦੇ ਤਾਂ ਆਪਣਾ 36ਵਾਂ ਜਨਮਦਿਨ ਮਨਾ ਰਹੇ ਹੁੰਦੇ ਪਰ ਦੁੱਖ ਅਜਿਹਾ ਨਹੀਂ ਹੋ ਸਕਦਾ। ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੀ ਜ਼ਿੰਦਗੀ ਤੇ ਕਰੀਅਰ ’ਚ ਕਈ ਉਤਾਰ-ਚੜ੍ਹਾਅ ਦੇਖੇ ਸਨ। ਸੁਸ਼ਾਂਤ ਵੱਡੇ ਸੁਪਨੇ ਦੇਖਣ ਵਾਲਾ ਇਨਸਾਨ ਸੀ, ਜੋ ਫ਼ਿਲਮ ਇੰਡਸਟਰੀ ’ਚ ਨਾਂ ਕਮਾਉਣਾ ਚਾਹੁੰਦੇ ਸਨ।

ਇਹ ਖ਼ਬਰ ਵੀ ਪੜ੍ਹੋ - ਗਾਇਕਾ ਅਫਸਾਨਾ ਖ਼ਾਨ ਦੇ ਮੰਗੇਤਰ ਸਾਜ਼ ਨੂੰ 'ਬੰਬੀਹਾ ਗੈਂਗ' ਵਲੋਂ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਣੋ ਕੀ ਹੈ ਮਾਮਲਾ

ਸੁਸ਼ਾਂਤ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਟੀ. ਵੀ. ਇੰਡਸਟਰੀ ਤੋਂ ਕੀਤੀ ਸੀ। ਉਨ੍ਹਾਂ ‘ਪਵਿੱਤਰ ਰਿਸ਼ਤਾ’ ਸ਼ੋਅ ’ਚ ਕੰਮ ਕਰਕੇ ਨਾਂ ਬਣਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਦਾ ਰੁਖ਼ ਕੀਤਾ। ਟੀ. ਵੀ. ਸਿਤਾਰਿਆਂ ਦਾ ਬਾਲੀਵੁੱਡ ’ਚ ਕੰਮ ਕਰਨਾ ਹਮੇਸ਼ਾ ਕਾਫੀ ਮੁਸ਼ਕਿਲ ਰਿਹਾ ਹੈ। ਅਜਿਹੇ ’ਚ ਸੁਸ਼ਾਂਤ ਸਿੰਘ ਰਾਜਪੂਤ ਨੇ ਇਹ ਪਹਿਲਾਂ ਹੀ ਸੋਚ ਲਿਆ ਸੀ ਕਿ ਜੇਕਰ ਉਨ੍ਹਾਂ ਨੂੰ ਫ਼ਿਲਮਾਂ ’ਚ ਕੰਮ ਨਹੀਂ ਮਿਲਿਆ ਤਾਂ ਉਹ ਕੀ ਕਰਨਗੇ।

PunjabKesari

ਟੀ. ਵੀ. ਇੰਡਸਟਰੀ ਨੂੰ ਅਲਵਿਦਾ ਕਹਿੰਦਿਆਂ ਸੁਸ਼ਾਂਤ ਸਿੰਘ ਰਾਜਪੂਤ ਨੇ ਸੋਚ ਲਿਆ ਸੀ ਕਿ ਜੇਕਰ ਉਨ੍ਹਾਂ ਨੂੰ ਕੰਮ ਨਹੀਂ ਮਿਲਿਆ ਤਾਂ ਉਹ ਮੁੰਬਈ ਦੀ ਫ਼ਿਲਮ ਸਿਟੀ ’ਚ ਕੰਟੀਨ ਖੋਲ੍ਹਣਗੇ। ਉਸ ’ਤੇ ਡਾਕੂਮੈਂਟਰੀ ਬਣਾਉਣਗੇ ਤੇ ਇਸ ਡਾਕੂਮੈਂਟਰੀ ’ਚ ਖ਼ੁਦ ਨੂੰ ਕਾਸਟ ਕਰਨਗੇ। 2015 ’ਚ ਰੈਡਿਫ ਨੂੰ ਦਿੱਤੇ ਇੰਟਰਵਿਊ ’ਚ ਸੁਸ਼ਾਂਤ ਨੇ ਇਸ ਬਾਰੇ ਗੱਲ ਕੀਤੀ ਸੀ।

PunjabKesari

ਉਨ੍ਹਾਂ ਕਿਹਾ, ‘ਜਦੋਂ ਮੈਂ ਟੀ. ਵੀ. ਛੱਡਿਆ ਤਾਂ ਲੋਕਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਫ਼ਿਲਮ ਮੇਕਿੰਗ ਦਾ ਕੋਰਸ ਕਰ ਰਹੇ ਹੋ ਪਰ ਜੇਕਰ ਤੁਹਾਨੂੰ ਫ਼ਿਲਮ ਨਹੀਂ ਮਿਲੀ ਤਾਂ ਕੀ ਹੋਵੇਗਾ? ਉਦੋਂ ਮੈਂ ਕਿਹਾ ਸੀ ਕਿ ਮੈਂ ਆਪਣੀਆਂ ਫ਼ਿਲਮਾਂ ਬਣਵਾਂਗਾ। ਮੈਂ ਫ਼ੈਸਲਾ ਕੀਤਾ ਸੀ ਕਿ ਜੇਕਰ ਅਜਿਹਾ ਹੋਇਆ ਤਾਂ ਮੈਂ ਫ਼ਿਲਮ ਸਿਟੀ ’ਚ ਆਪਣੀ ਕੰਟੀਨ ਸ਼ੁਰੂ ਕਰਾਂਗਾ, ਇਕ ਕੈਮਰਾ ਖਰੀਦਾਂਗਾ ਤੇ ਕੰਟੀਨ ਬਾਰੇ ਆਪਣੀ ਸ਼ਾਰਟ ਫ਼ਿਲਮ ਬਣਾਵਾਂਗਾ। ਉਸੇ ’ਚ ਮੈਂ ਕੰਮ ਵੀ ਕਰਾਂਗਾ। ਇਸ ਫ਼ਿਲਮ ਨੂੰ ਬਣਾਉਣ ’ਚ ਮੈਂ ਉਨਾ ਹੀ ਉਤਸ਼ਾਹਿਤ ਹੋਵਾਂਗਾ, ਜਿੰਨਾ ਹੁਣ ਹਾਂ।’

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News