ਸੁਸ਼ਾਂਤ ਖ਼ੁਦਕੁਸ਼ੀ ਮਾਮਲੇ ''ਚ ਘਿਰੇ ਸੰਜੇ ਲੀਲਾ ਭੰਸਾਲੀ, ਪੁਲਸ ਨੇ ਭੇਜਿਆ ਸੰਮਨ

07/02/2020 4:19:52 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਬਾਂਦਰਾ ਪੁਲਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਸੁਸ਼ਾਂਤ ਦੀ ਖ਼ੁਦਕੁਸ਼ੀ ਦੀ ਵਜ੍ਹਾ ਦਾ ਪਤਾ ਲਾਉਣ ਲਈ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਬਾਂਦਰਾ ਪੁਲਸ ਨੇ ਇਸ ਮਾਮਲੇ 'ਚ ਫ਼ਿਲਮ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਨੂੰ ਸੰਮਨ ਭੇਜਿਆ ਹੈ। ਭੰਸਾਲੀ ਨੂੰ ਪੁਲਸ ਨੇ ਸੁਸ਼ਾਂਤ ਸਿੰਘ ਮਾਮਲੇ 'ਚ ਪੁੱਛਗਿੱਛ ਲਈ ਬੁਲਾਇਆ ਹੈ।

ਭੰਸਾਲੀ ਨੇ ਆਫ਼ਰ ਕੀਤੀਆਂ ਸਨ ਸੁਸ਼ਾਂਤ ਨੂੰ 3 ਫ਼ਿਲਮਾਂ
ਸੁਸ਼ਾਂਤ ਸਿੰਘ ਰਾਜਪੂਤ ਨੂੰ ਲੈ ਕੇ ਫ਼ਿਲਮ ਆਲੋਚਕ ਸੁਭਾਸ਼ ਕੇ ਝਾਅ ਨੇ ਖ਼ੁਲਾਸਾ ਕੀਤਾ ਸੀ ਕਿ ਅਦਾਕਾਰ ਨੂੰ ਸੰਜੇ ਲੀਲਾ ਭੰਸਾਲੀ ਨੇ ਆਪਣੀਆਂ ਤਿੰਨ ਫ਼ਿਲਮਾਂ ਲਈ ਅਪ੍ਰੋਚ ਕੀਤਾ ਸੀ, ਜਿਨਾਂ 'ਚ 'ਬਾਜੀਰਾਵ ਮਸਤਾਨੀ', 'ਗੋਲੀਆਂ ਕੀ ਰਾਸਲੀਲਾ ਰਾਮ ਲੀਲਾ' ਅਤੇ 'ਪਦਮਾਵਤ' ਸ਼ਾਮਲ ਸਨ। ਸੁਭਾਸ਼ ਨੇ ਦੱਸਿਆ ਸੀ ਕਿ ਜਦੋਂ ਸੁਸ਼ਾਂਤ ਸਿੰਘ ਰਾਜਪੂਤ ਫ਼ਿਲਮ 'ਪਾਣੀ' ਦੀ ਤਿਆਰੀ ਕਰ ਰਹੇ ਸਨ ਅਤੇ ਉਹ ਨਹੀਂ ਬਣੀ। ਤਾਂ ਉਨ੍ਹਾਂ ਨੂੰ 'ਬਾਜੀਰਾਵ ਮਸਤਾਨੀ' ਆਫ਼ਰ ਕੀਤੀ ਗਈ ਸੀ। ਇਹ ਗੱਲ ਖ਼ੁਦ ਸੰਜੇ ਲੀਲਾ ਭੰਸਾਲੀ ਨੇ ਮੈਨੂੰ ਆਖੀ ਸੀ ਪਰ ਸੁਸ਼ਾਂਤ ਇਸ ਫ਼ਿਲਮ ਨੂੰ ਨਹੀਂ ਕਰ ਸਕੇ। ਫ਼ਿਰ ਸੰਜੇ ਲੀਲਾ ਭੰਸਾਲੀ ਨੇ ਉਨ੍ਹਾਂ ਨੂੰ 'ਗੋਲੀਆਂ ਕੀ ਰਾਸਲੀਲਾ ਰਾਮ ਲੀਲਾ' ਅਤੇ ਬਾਅਦ 'ਚ 'ਪਦਮਾਵਤ' 'ਚ ਵੀ ਕਿਰਦਾਰ ਆਫ਼ਰ ਕੀਤਾ ਸੀ। ਅੱਜ ਦੇ ਸਮੇਂ 'ਚ ਸੰਜੇ ਲੀਲਾ ਭੰਸਾਲੀ ਸਭ ਤੋਂ ਡਾਇਰੈਕਟਰ ਹਨ ਅਤੇ ਉਨ੍ਹਾਂ ਦੀਆਂ 3 ਫਿਲਮਾਂ ਨੂੰ ਐਕਸੈਪਟ ਨਹੀਂ ਕਰ ਸਕੇ ਸੁਸ਼ਾਂਤ ਸਿੰਘ ਰਾਜਪੂਤ। ਇਸ ਤੋਂ ਬਾਅਦ ਇਸ ਗੱਲ 'ਚ ਕਿੰਨਾ ਕੁ ਦਮ ਹੈ ਕਿ ਇੰਡਸਟਰੀ ਦੇ ਲੋਕ ਉਨ੍ਹਾਂ ਨਾਲ ਬਾਈਕਾਟ ਕਰ ਰਹੇ ਸਨ।''

ਸੰਜੇ ਲੀਲਾ ਭੰਸਾਲੀ ਤੋਂ ਇਲਾਵਾ ਜਰਨਲਿਸਟ ਵਿੱਕੀ ਲਲਵਾਨੀ, ਜੋ ਕਿ ਐਂਟਰਟੇਨਮੈਂਟ ਨਿਊਜ਼ ਪੋਰਟਲ ਦੇ ਆਡੀਟਰ ਨੇ, ਉਨ੍ਹਾਂ ਨੂੰ ਵੀ ਬਾਂਦਰਾ ਪੁਲਸ ਨੇ ਪੁੱਛਗਿੱਛ ਲਈ ਪੁਲਸ ਸਟੇਸ਼ਨ ਬੁਲਾਇਆ। ਵਿੱਕੀ ਲਲਵਾਨੀ ਤੋਂ ਵੀ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਪੁੱਛਗਿੱਛ ਕੀਤੀ ਗਈ।
 


sunita

Content Editor

Related News