ਅਧੂਰੇ ਰਹਿ ਗਏ ਸੁਸ਼ਾਂਤ ਸਿੰਘ ਰਾਜਪੂਤ ਦੀ ਜ਼ਿੰਦਗੀ ਦੇ ਇਹ ਸੁਪਨੇ, ਪ੍ਰਸ਼ੰਸਕਾਂ ਨਾਲ ਲਿਸਟ ਕੀਤੀ ਸੀ ਸਾਂਝੀ

Monday, Jun 14, 2021 - 01:39 PM (IST)

ਮੁੰਬਈ (ਬਿਊਰੋ)– ਪਿਛਲੇ ਸਾਲ ਅੱਜ ਹੀ ਦੇ ਦਿਨ ਬਾਲੀਵੁੱਡ ਨੇ ਇਕ ਸ਼ਾਨਦਾਰ ਅਦਾਕਾਰ ਗੁਆ ਦਿੱਤਾ ਸੀ। ਸੁਸ਼ਾਂਤ ਸਿੰਘ ਰਾਜਪੂਤ ਉਹ ਅਦਾਕਾਰ ਸੀ, ਜਿਸ ਨੇ ਬਹੁਤ ਘੱਟ ਸਮੇਂ ’ਚ ਵੱਡਾ ਮੁਕਾਮ ਹਾਸਲ ਕਰ ਲਿਆ ਹੈ। ਉਸ ਦੀ ਇਕ-ਅੱਧੀ ਹੀ ਫ਼ਿਲਮ ਅਜਿਹੀ ਹੋਵੇਗੀ, ਜੋ ਸ਼ਾਇਦ ਹਿੱਟ ਨਹੀਂ ਰਹੇਗੀ। ਉਸ ਦੀਆਂ ਜ਼ਿਆਦਾਤਰ ਫ਼ਿਲਮਾਂ ਹਿੱਟ ਸਾਬਿਤ ਹੋਈਆਂ ਸਨ। ਸੁਸ਼ਾਂਤ ਇਕ ਅਜਿਹਾ ਅਦਾਕਾਰ ਸੀ, ਜੋ ਜ਼ਿੰਦਗੀ ਨੂੰ ਕਾਫੀ ਮੈਨੇਜ ਕਰਕੇ ਰੱਖਦਾ ਸੀ।

ਉਸ ਨੇ ਜ਼ਿੰਦਗੀ ਦੇ ਸਫਰ ਦੌਰਾਨ ਕਈ ਸੁਪਨੇ ਵੀ ਦੇਖੇ ਸਨ, ਜਿਨ੍ਹਾਂ ਨੂੰ ਉਹ ਪੂਰਾ ਕਰਦਾ ਜਾ ਰਿਹਾ ਸੀ। ਸੁਸ਼ਾਂਤ ਨੇ ਆਪਣੇ ਕੁਝ ਸੁਪਨਿਆਂ ਦੀ ਲਿਸਟ ਵੀ ਤਿਆਰ ਕੀਤੀ ਸੀ। ਇਸ ਲਿਸਟ ’ਚ ਕੁਲ 50 ਸੁਪਨੇ ਸਨ। ਆਓ ਜਾਣਦੇ ਹਾਂ ਕਿ ਸੁਸ਼ਾਂਤ ਦੇ ਉਹ ਕਿਹੜੇ ਸੁਪਨੇ ਸਨ, ਜੋ ਅਧੂਰੇ ਰਹਿ ਗਏ ਹਨ–

1. ਹਵਾਈ ਜਹਾਜ਼ ਉਡਾਉਣਾ ਸਿੱਖਣਾ
2. ਖ਼ੁਦ ਨੂੰ ਆਇਰਨਮੈਨ ਟ੍ਰਾਈਥਲਾਨ ਲਈ ਤਿਆਰ ਕਰਨਾ
3. ਖੱਬੇ ਹੱਥ ਨਾਲ ਕ੍ਰਿਕਟ ਮੈਚ ਖੇਡਣਾ
4. ਮੋਰਸ ਕੋਡ ਸਿੱਖਣਾ
5. ਬੱਚਿਆਂ ਨੂੰ ਅੰਤਰਿਕਸ਼ ਨੂੰ ਜਾਣਨ ’ਚ ਉਨ੍ਹਾਂ ਦੀ ਮਦਦ ਕਰਨੀ
6. ਕਿਸੇ ਚੈਂਪੀਅਨ ਨਾਲ ਟੈਨਿਸ ਮੈਚ ਖੇਡਣਾ
7. ਫੋਰ ਕਲੈਪ ਪੁਸ਼ਅੱਪ ਕਰਨਾ

8. ਇਕ ਹਫ਼ਤੇ ਲਈ ਚੰਦਰਮਾ, ਮੰਗਲ, ਬ੍ਰਹਿਸਪਤੀ ਤੇ ਸ਼ਨੀ ਗ੍ਰਹਿ ਨੂੰ ਉਨ੍ਹਾਂ ਦੇ ਘੇਰੇ ’ਚ ਘੁੰਮਦੇ ਹੋਏ ਮਾਨੀਟਰ ਕਰਨਾ
9. ਬਲਿਊ ਹੋਲ ’ਚ ਗੋਤਾ ਲਗਾਉਣਾ
10. ਡਬਲ ਸਲਿੱਟ ਐਕਸਪੈਰੀਮੈਂਟ ਕਰਨਾ
11. 1000 ਦਰੱਖ਼ਤ ਲਗਾਉਣਾ
12. ਆਪਣੇ ਕਾਲਜ ਡੀ. ਸੀ. ਈ. ਦੇ ਹੋਸਟਲ ’ਚ ਇਕ ਸ਼ਾਮ ਬਤੀਤ ਕਰਨੀ
13. 100 ਬੱਚਿਆਂ ਨੂੰ ਈਸਰੋ ਜਾਂ ਨਾਸਾ ’ਚ ਵਰਕਸ਼ਾਪ ਲਈ ਭੇਜਣਾ
14. ਕੈਲਾਸ਼ ਪਰਬਤ ’ਤੇ ਮੈਡੀਟੇਸ਼ਨ ਕਰਨਾ


15. ਇਕ ਜੇਤੂ ਨਾਲ ਪੋਕਰ ਖੇਡਣਾ
16. ਇਕ ਕਿਤਾਬ ਲਿਖਣੀ
17. ਸਰਨ ਦੀ ਲੈਬ ਦੇਖਣ ਜਾਣਾ
18. ਧਰੂਵੀ ਰੌਸ਼ਨੀ ਨੂੰ ਦੇਖਦਿਆਂ ਉਸ ਨੂੰ ਪੇਂਟ ਕਰਨਾ
19. ਨਾਸਾ ਦੀ ਇਕ ਹੋਰ ਵਰਕਸ਼ਾਪ ’ਚ ਹਿੱਸਾ ਲੈਣਾ
20. 6 ਮਹੀਨਿਆਂ ’ਚ 6 ਪੈਕ ਐਬਸ
21. ਸੇਨੋਟਸ ’ਚ ਤੈਰਨਾ
22. ਨੇਤਰਹੀਣਾਂ ਨੂੰ ਕੋਡਿੰਗ ਸਿਖਾਉਣਾ
23. ਜੰਗਲ ’ਚ ਇਕ ਹਫ਼ਤਾ ਬਿਤਾਉਣਾ
24. ਵੈਦਿਕ ਜੋਤਿਸ਼ ਸ਼ਾਸਤਰ ਨੂੰ ਸਿੱਖਣਾ
25. ਡਿਜ਼ਨੀਲੈਂਡ ਜਾਣਾ


26. ਲੀਗੋ ਦੀ ਲੈਬ ਦੇਖਣ ਜਾਣਾ
27. ਇਕ ਘੋੜਾ ਪਾਲਣਾ
28. ਘੱਟੋ-ਘੱਟ 10 ਡਾਂਸ ਫਾਰਮਜ਼ ਸਿੱਖਣਾ
29. ਮੁਫ਼ਤ ਪੜ੍ਹਾਈ ਲਈ ਕੰਮ ਕਰਨਾ
30. ਇਕ ਸ਼ਕਤੀਸ਼ਾਲੀ ਦੂਰਬੀਨ ਨਾਲ ਐਂਡਰੋਮੇਡਾ ਦੀ ਪੜਚੋਲ ਕਰਨੀ
31. ਕ੍ਰਿਆਯੋਗ ਸਿੱਖਣਾ
32. ਅੰਟਾਰਕਟਿਕਾ ’ਤੇ ਜਾਣਾ
33. ਸਵੈ-ਰੱਖਿਆ ਮਾਰਸ਼ਲ ਆਰਟਸ ’ਚ ਔਰਤਾਂ ਨੂੰ ਸਿਖਲਾਈ ਦੇਣਾ
34. ਇਕ ਸਰਗਰਮ ਜਵਾਲਾਮੁਖੀ ਨੂੰ ਦੇਖਣਾ


35. ਖੇਤੀ ਕਰਨਾ ਸਿੱਖਣਾ
36. ਬੱਚਿਆਂ ਨੂੰ ਡਾਂਸ ਸਿਖਾਉਣਾ
37. ਦੋਵਾਂ ਹੱਥਾਂ ਨਾਲ ਇਕ ਸਮਾਨ ਤੀਰਅੰਦਾਜ਼ੀ ਕਰਨਾ
38. ਰੇਸਨਿਕ ਹੈਲੀਡੇਅ ਦੀ ਭੌਤਿਕ ਵਿਗਿਆਨ ਦੀ ਕਿਤਾਬ ਨੂੰ ਪੂਰਾ ਪੜ੍ਹਨਾ
39. ਪਾਲੀਨੇਸ਼ੀਅਨ ਖਗੋਲ ਵਿਗਿਆਨ ਨੂੰ ਸਮਝਣਾ
40. ਆਪਣੇ ਮਸ਼ਹੂਰ 50 ਗੀਤਾਂ ਨੂੰ ਗਿਟਾਰ ’ਤੇ ਵਜਾਉਣਾ
41. ਚੈਂਪੀਅਨ ਨਾਲ ਸ਼ਤਰੰਜ ਖੇਡਣਾ
42. ਇਕ ਲੈਂਬਰਗਿਨੀ ਦਾ ਮਾਲਕ ਬਣਨਾ


43. ਵਿਅਨਾ ’ਚ ਸੇਂਟ ਸਟੀਫਨ ਕੈਥੇਡਰੇਲ ’ਤੇ ਜਾਣਾ
44. ਵਿਜ਼ੀਬਲ ਸਾਊਂਡ ਤੇ ਵਾਈਬ੍ਰੇਸ਼ਨ ’ਤੇ ਪ੍ਰਯੋਗ ਕਰਨਾ
45. ਭਾਰਤੀ ਰੱਖਿਆ ਬਲਾਂ ਲਈ ਵਿਦਿਆਰਥੀਆਂ ਨੂੰ ਤਿਆਰ ਕਰਨਾ
46. ਸਵਾਮੀ ਵਿਵੇਕਾਨੰਦ ’ਤੇ ਇਕ ਡਾਕੂਮੈਂਟਰੀ ਬਣਾਉਣਾ
47. ਸਰਫ ਬੋਰਡ ’ਤੇ ਲਹਿਰਾਂ ਨਾਲ ਖੇਡਣਾ
48. ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਐਕਸਪੋਨੇਂਸ਼ੀਅਲ ਟੈਕਨਾਲੋਜੀ ’ਚ ਕੰਮ ਕਰਨਾ
49. ਕੈਪੋਇਰਾ ਸਿੱਖਣਾ
50. ਰੇਲ ਰਾਹੀਂ ਯੂਰਪ ਦੀ ਯਾਤਰਾ ਕਰਨਾ

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News