ਈਡੀ ਦਾ ਖ਼ੁਲਾਸਾ, ਸੁਸ਼ਾਂਤ ਦੇ ਅਕਾਊਂਟ ''ਚੋਂ 2 ਦਿਨ ''ਚ ਤੋੜੀ ਗਈ 4.30 ਕਰੋੜ ਦੀ ਐੱਫ. ਡੀ

8/13/2020 4:52:31 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੈਨੇਜਰ ਸ਼ਰੁਤੀ ਮੋਦੀ ਨੇ ਕਿਹਾ ਕਿ ਸੁਸ਼ਾਂਤ ਦੇ ਪ੍ਰੋਫੈਸ਼ਨਲ ਅਤੇ ਫਾਇਨਾਂਸ਼ੀਅਲ ਨਾਲ ਜੁੜੇ ਜ਼ਿਆਦਾਤਰ ਵੱਡੇ ਫ਼ੈਸਲੇ ਰਿਆ ਚੱਕਰਵਰਤੀ ਹੀ ਲਿਆ ਕਰਦੀ ਸੀ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਸੀ. ਬੀ. ਆਈ. ਅਤੇ ਈਡੀ ਦੀ ਜਾਂਚ ਜਾਰੀ ਹੈ। ਸੁਸ਼ਾਂਤ ਦੀ ਪ੍ਰੇਮਿਕਾ ਰਿਆ ਚੱਕਰਵਰਤੀ ਤੋਂ 54 ਦੀ ਪੁੱਛਗਿੱਛ 'ਚ ਫਾਇਨਾਂਸ਼ੀਅਲ ਟਰਾਂਜੈਕਸ਼ਨ ਨੂੰ ਲੈ ਕੇ ਕਈ ਅਹਿਮ ਖ਼ੁਲਾਸੇ ਹੋ ਰਹੇ ਹਨ। ਈਡੀ ਨਾਲ ਜੁੜੇ ਸੂਤਰਾਂ ਮੁਤਾਬਕ ਪੁੱਛਗਿੱਛ ਦੌਰਾਨ ਪਤਾ ਚਲਾ ਕਿ ਸੁਸ਼ਾਂਤ ਦੇ ਅਕਾਊਟ ਤੋਂ ਦੋ ਦਿਨ ਦੇ ਅੰਦਰ ਕੁਲ 4.30 ਕਰੋੜ ਦੀ ਫਿਕਸਡ ਡਿਪਾਜਿਟ ਮੈਚਿਉਰਿਟੀ ਤੋਂ ਪਹਿਲਾਂ ਤੋੜ ਲਈ ਗਈ ਸੀ। ਈਡੀ ਦੇ ਅਧਿਕਾਰੀਆਂ ਨੇ ਇਸ ਨੂੰ ਸ਼ੱਕੀ ਮੰਨਦੇ ਹੋਏ ਰਿਆ ਚੱਕਰਵਰਤੀ ਅਤੇ ਸੁਸ਼ਾਂਤ ਦੀ ਮੈਨੇਜਰ ਸ਼ਰੁਤੀ ਮੋਦੀ ਤੋਂ ਪੁੱਛਗਿੱਛ ਵੀ ਕੀਤੀ।

ਸੂਤਰਾਂ ਮੁਤਾਬਕ ਸੁਸ਼ਾਂਤ ਸਿੰਘ ਰਾਜਪੂਤ ਦੀ ਮੈਨੇਜਰ ਸ਼ਰੁਤੀ ਮੋਦੀ ਨੇ ਜਵਾਬ 'ਚ ਕਿਹਾ ਕਿ ਇਸ ਬਾਰੇ 'ਚ ਉਨ੍ਹਾਂ ਨੂੰ ਕੁੱਝ ਨਹੀਂ ਪਤਾ ਕਿਉਂਕਿ ਬੈਂਕਾਂ ਦਾ ਕੰਮ ਉਹ ਨਹੀਂ ਵੇਖਦੀ ਸੀ। ਹਾਲਾਂਕਿ ਸੁਸ਼ਾਂਤ ਦੇ ਪ੍ਰੋਫੈਸ਼ਨਲ ਅਤੇ ਫਾਇਨਾਂਸ਼ੀਅਲ ਨਾਲ ਜੁੜੇ ਜ਼ਿਆਦਾਤਰ ਵੱਡੇ ਫ਼ੈਸਲੇ ਰਿਆ ਹੀ ਲਿਆ ਕਰਦੀ ਸੀ। ਉੱਥੇ ਹੀ ਰਿਆ ਚੱਕਰਵਰਤੀ ਨੇ ਆਪਣੇ ਜਵਾਬ 'ਚ ਕਿਹਾ ਕਿ ਇਹ ਸੁਸ਼ਾਂਤ ਹੀ ਦੱਸ ਸਕਦਾ ਸੀ ਕਿ ਉਸ ਨੇ ਐੱਫ. ਡੀ. ਕਿਉਂ ਤੋੜੀ ਸੀ। ਉਨ੍ਹਾਂ ਨੂੰ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ।

ਜਾਣਕਾਰੀ ਮੁਤਾਬਕ ਅਦਾਕਾਰ ਨੇ 26 ਨਵੰਬਰ 2019 ਨੂੰ ਇੱਕ ਪ੍ਰਾਈਵੇਟ ਬੈਂਕ 'ਚ 2 ਕਰੋੜ ਅਤੇ 2.5 ਕਰੋੜ ਰੁਪਏ ਦੀ 2 ਐੱਫ. ਡੀ. ਕਰਵਾਈ ਸੀ। 28 ਨਵੰਬਰ 2019 ਨੂੰ ਦੋਨਾਂ ਐੱਫ. ਡੀ. ਤੁੜਵਾ ਦਿੱਤੀ। ਕੁਝ ਮੀਡੀਆ ਰਿਪੋਰਟਸ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁਸ਼ਾਂਤ ਨੇ ਆਪਣੀ ਵੱਡੀ ਭੈਣ ਦੇ ਨਾਂ ਇਹ ਫਿਕਸਡ ਡਿਪਾਜਿਟ ਕਰਵਾਏ ਸਨ।

ਈਡੀ ਨੂੰ ਨਹੀਂ ਦੱਸ ਪਾਈ ਕਮਾਈ ਦਾ ਆਫੀਸ਼ੀਅਲ ਸਾਧਨ
ਰਿਆ ਚੱਕਰਵਰਤੀ ਤੋਂ ਉਨ੍ਹਾਂ ਦੀ ਸੋਰਸ ਆਫ਼ ਇਨਕਮ ਬਾਰੇ ਵੀ ਪੁੱਛਗਿੱਛ ਹੋਈ ਪਰ ਉਹ ਆਪਣੀ ਕਮਾਈ ਦੇ ਸਰੋਤ ਬਾਰੇ ਨਹੀਂ ਦੱਸ ਪਾਈ। ਸੂਤਰਾਂ ਦੇ ਮੁਤਾਬਕ 5 ਸਾਲ ਦੇ ਆਈ. ਟੀ. ਆਰ. ਨੂੰ ਲੈ ਕੇ ਰਿਆ ਚੱਕਰਵਰਤੀ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਨਕਮ ਟੈਕਸ ਰਿਟਰਨ ਦੀ ਜਾਣਕਾਰੀ ਜ਼ਿਆਦਾ ਨਹੀਂ ਹੈ। ਉਨ੍ਹਾਂ ਦੀ ਕਮਾਈ, ਖ਼ਰਚ, ਪ੍ਰਾਫਿਟ ਅਤੇ ਨੁਕਸਾਨ ਨਾਲ ਜੁੜੀ ਜਾਣਕਾਰੀ ਉਨ੍ਹਾਂ ਦੀ ਸਾਬਕਾ ਮੈਨੇਜਰ ਸ਼ਰੁਤੀ ਮੋਦੀ ਅਤੇ ਚਾਰਟਰਡ ਅਕਾਊਟੈਂਟ ਰਿਤੇਸ਼ ਸ਼ਾਹ ਹੀ ਹੈ, ਜਿਸ ਤੋਂ ਬਾਅਦ ਈਡੀ ਦੀ ਟੀਮ ਨੇ ਉਨ੍ਹਾਂ ਨੂੰ ਵੀ ਆਈ. ਟੀ. ਆਰ. ਅਤੇ ਸੋਰਸ ਆਫ਼ ਇਨਕਮ ਨੂੰ ਲੈ ਕੇ ਪੁੱਛਗਿੱਛ ਕੀਤੀ। ਈਡੀ ਨੇ ਰਿਆ ਦਾ ਇੱਕ ਫ਼ੋਨ ਜ਼ਬਤ ਕਰ ਲਿਆ ਹੈ। ਫ਼ੋਨ 'ਚੋਂ ਉਹ ਸਾਰਾ ਡਾਟਾ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਈਡੀ ਵੱਲੋਂ ਰਿਆ ਚੱਕਰਵਰਤੀ ਅਤੇ ਉਸ ਦੇ ਭਰਾ ਦੀ ਪੁੱਛਗਿੱਛ ਹੋ ਚੁੱਕੀ ਹੈ।
 


sunita

Content Editor sunita