ਆਸਟਰੇਲੀਆ ’ਚ ਸੁਸ਼ਾਂਤ ਦੀ ਯਾਦ ’ਚ ਯਾਦਗਾਰੀ ਬੈਂਚ, ਭੈਣ ਨੇ ਤਸਵੀਰ ਸਾਂਝੀ ਕਰ ਦੇਖੋ ਕੀ ਕਿਹਾ

3/25/2021 6:49:35 PM

ਮੁੰਬਈ (ਬਿਊਰੋ)– ਕੇਂਦਰੀ ਏਜੰਸੀਆਂ ਅਜੇ ਵੀ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਹਾਲਾਂਕਿ ਪ੍ਰਸ਼ੰਸਕ ਤੇ ਉਨ੍ਹਾਂ ਦੇ ਨੇੜਲੇ ਲੋਕ ਸੋਸ਼ਲ ਮੀਡੀਆ ’ਤੇ ਉਨ੍ਹਾਂ ਨਾਲ ਸਬੰਧਤ ਪੋਸਟਾਂ ਨੂੰ ਲਗਾਤਾਰ ਸਾਂਝਾ ਕਰ ਰਹੇ ਹਨ। ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਵੀ ਹਾਲ ਹੀ ’ਚ ਇਕ ਪੋਸਟ ਸਾਂਝੀ ਕੀਤੀ ਹੈ ਤੇ ਆਪਣੇ ਭਰਾ ਨੂੰ ਯਾਦ ਕੀਤਾ ਹੈ।

ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਆਸਟਰੇਲੀਆ ਦੇ ਇਕ ਬਾਗ ’ਚ ਸਥਾਪਿਤ ਸੁਸ਼ਾਂਤ ਦੇ ਨਾਮ ’ਤੇ ਯਾਦਗਾਰੀ ਬੈਂਚ ਦੀ ਤਸਵੀਰ ਸਾਂਝੀ ਕੀਤੀ ਹੈ। ਸ਼ਵੇਤਾ ਸਿੰਘ ਕੀਰਤੀ ਵਲੋਂ ਸਾਂਝੀ ਕੀਤੀ ਗਈ ਇਸ ਤਸਵੀਰ ’ਚ ਇਹ ਦੇਖਿਆ ਜਾ ਸਕਦਾ ਹੈ ਕਿ ਅਦਾਕਾਰ ਨੂੰ ਯਾਦ ਕਰਦਿਆਂ ਬੈਂਚ ’ਤੇ ਇਕ ਸਾਈਨ ਬੋਰਡ ਲਗਾਇਆ ਗਿਆ ਹੈ।

ਇਸ ’ਤੇ ਲਿਖਿਆ ਹੈ, ‘ਸੁਸ਼ਾਂਤ ਸਿੰਘ ਰਾਜਪੂਤ (1986-2020) ਇਕ ਅਦਾਕਾਰ, ਉਤਸ਼ਾਹੀ ਖਗੋਲ ਵਿਗਿਆਨੀ, ਵਾਤਾਵਰਣਵਾਦੀ ਤੇ ਮਾਨਵਤਾਵਾਦੀ ਹੈ। ਇਕ ਆਤਮਾ ਜਿਸ ਨੇ ਲੱਖਾਂ ਨੂੰ ਛੂਹਿਆ ਹੈ।’ ਸ਼ਵੇਤਾ ਨੇ ਇਸ ਪੋਸਟ ਦੀ ਕੈਪਸ਼ਨ ’ਚ ਲਿਖਿਆ, ‘ਉਹ ਜ਼ਿੰਦਾ ਹੈ… ਉਸ ਦਾ ਨਾਮ ਜ਼ਿੰਦਾ ਹੈ… ਇਹ ਪਵਿੱਤਰ ਆਤਮਾ ਦਾ ਪ੍ਰਭਾਵ ਹੈ, ਤੁਸੀਂ ਰੱਬ ਦੇ ਬੱਚੇ ਹੋ... ਤੁਸੀਂ ਸਦਾ ਜਿਊਂਦੇ ਰਹੋਗੇ।’ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਦੀ ਇਹ ਪੋਸਟ ਬਹੁਤ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Shweta Singh kirti (SSK) (@shwetasinghkirti)

ਦੱਸਣਯੋਗ ਹੈ ਕਿ ਹਾਲ ਹੀ ’ਚ ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ ‘ਛਿਛੋਰੇ’ ਨੂੰ ਨੈਸ਼ਨਲ ਫ਼ਿਲਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ‘ਛਿਛੋਰੇ’ ਨੂੰ ਨੈਸ਼ਨਲ ਐਵਾਰਡ ’ਚ ਬੈਸਟ ਹਿੰਦੀ ਫ਼ਿਲਮ ਦਾ ਖਿਤਾਬ ਦਿੱਤਾ ਗਿਆ ਹੈ। ਸੁਸ਼ਾਂਤ ਸਿੰਘ ਰਾਜਪੂਤ 14 ਜੂਨ ਨੂੰ ਆਪਣੇ ਘਰ ’ਚ ਮ੍ਰਿਤਕ ਪਾਏ ਗਏ ਸਨ। ਸੁਸ਼ਾਂਤ ਸਿੰਘ ਰਾਜਪੂਤ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀ. ਵੀ. ਸੀਰੀਅਲ ‘ਕਿਸ ਦੇਸ਼ ਮੈਂ ਹੈ ਮੇਰਾ ਦਿਲ’ ਨਾਲ ਕੀਤੀ ਸੀ।

ਨੋਟ– ਸੁਸ਼ਾਂਤ ਦੇ ਨਾਂ ’ਤੇ ਬਣੇ ਯਾਦਗਾਰੀ ਬੈਂਚ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh