ਸੁਸ਼ਾਂਤ ਰਾਜਪੂਤ ਕੇਸ 'ਤੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, CBI ਕਰੇਗੀ ਜਾਂਚ

Wednesday, Aug 19, 2020 - 11:40 AM (IST)

ਸੁਸ਼ਾਂਤ ਰਾਜਪੂਤ ਕੇਸ 'ਤੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, CBI ਕਰੇਗੀ ਜਾਂਚ

ਨਵੀਂ ਦਿੱਲੀ : ਸੁਸ਼ਾਂਤ ਸਿੰਘ ਰਾਜਪੂਤ ਕੇਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾ ਦਿੱਤਾ ਹੈ। ਸੁਪਰੀਮ ਨੇ ਇਸ ਕੇਸ ਦੀ ਜਾਂਚ ਦਾ ਅਧਿਕਾਰ ਸੀਬੀਆਈ ਨੂੰ ਦੇ ਦਿੱਤਾ ਹੈ। ਹੁਣ ਇਸ ਕੇਸ ਦੀ ਜਾਂਚ ਸੀਬੀਆਈ ਵਲੋਂ ਕੀਤੀ ਜਾਵੇਗੀ। ਲੰਮੇਂ ਸਮੇਂ ਬਾਅਦ ਸੁਸ਼ਾਂਤ ਦਾ ਪਰਿਵਾਰ ਅਕੇ ਉਸ ਦੇ ਪ੍ਰਸ਼ੰਸਕ ਸੀਬੀਆਈ ਜਾਂਚ ਦੀ ਮੰਗ ਰਹੇ ਸਨ। ਸੁਪਰੀਮ ਕੋਰਟ ਨੇ ਬਿਹਾਰ 'ਚ ਦਰਜ ਐੱਫ.ਆਈ.ਆਰ ਨੂੰ ਸਹੀਂ ਦੱਸਿਆ ਹੈ। ਇਸ ਦੇ ਨਾਲ ਹੀ ਮੁੰਬਈ ਪੁਲਸ ਨੂੰ ਜਾਂਚ 'ਚ ਸਹਿਯੋਗ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਮਹਾਰਾਸ਼ਟਰ ਸਰਕਾਰ ਅਤੇ ਮੁੰਬਈ ਪੁਲਸ ਨੂੰ ਵੱਡਾ ਝਟਕਾ ਲੱਗਾ ਹੈ। ਮਹਾਰਾਸ਼ਟਰ ਸਰਕਾਰ ਇਸ ਫੈਸਲੇ ਨੂੰ ਚੁਣੌਤੀ ਵੀ ਦੇ ਸਕਦੀ ਹੈ। 

ਐੱਸ. ਸੀ. ਦੇ ਫ਼ੈਸਲੇ ਤੋਂ ਬਾਅਦ ਸੁਸ਼ਾਂਤ ਦੇ ਚਚੇਰੇ ਭਰਾ ਨੀਰਜ ਸਿੰਘ ਨੇ ਕਿਹਾ ਕਿ ਸਾਡੇ ਪਰਿਵਾਰ ਅਤੇ ਦੇਸ਼ ਦੇ ਕਰੋੜਾ ਲੋਕ ਦੇ ਇਹ ਫ਼ੈਸਲਾ ਆਇਆ ਹੈ। ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸੀਬੀਆਈ ਜਾਂਚ ਲਈ ਸਪੋਰਟ ਕੀਤਾ ਸੀ। ਹੁਣ ਸਾਨੂੰ ਤਸੱਲੀ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੂੰ ਨਿਆਂ ਮਿਲੇਗਾ।  ਉਥੇ ਹੀ ਦੂਜੇ ਪਾਸੇ ਸੁਸ਼ਾਂਤ ਰਾਜਪੂਤ ਦੇ ਵਕੀਲ ਦਾ ਕਹਿਣਾ ਹੈ ਕਿ ਸੁਸ਼ਾਂਤ ਦੇ ਪਰਿਵਾਰ ਲਈ ਇਹ ਇਕ ਵੱਡੀ ਜਿੱਤ ਹੈ। ਕੋਰਟ ਨੇ ਵੀ ਮੰਨਿਆ ਹੈ ਕਿ ਮੁੰਬਈ ਪੁਲਸ ਨੇ ਇਸ ਮਾਮਲੇ 'ਚ ਕੋਈ ਜਾਂਚ ਨਹੀਂ ਕੀਤੀ ਸੀ। ਇਹ ਇਕ ਇਤਿਹਾਸਕ ਫ਼ੈਸਲਾ ਹੈ। ਇਨਸਾਫ਼ ਵੱਲ ਇਹ ਪਹਿਲਾਂ ਤੇ ਵੱਡਾ ਕਦਮ ਹੈ। ਹੁਣ ਸੀਬੀਆਈ ਆਪਣੀ ਜਾਂਚ ਸ਼ੁਰੂ ਕਰੇਗੀ ਅਤੇ ਸੁਸ਼ਾਂਤ ਦੇ ਪਰਿਵਾਰ ਨੂੰ ਉਸ ਦੀ ਮੌਤ ਦਾ ਸੱਚ ਪਤਾ ਲੱਗ ਸਕੇਗਾ। ਰੀਆ ਨੇ ਕੱਲ ਜੋ ਬਿਆਨ ਜਾਰੀ ਕੀਤਾ ਸੀ ਉਹ ਕੇਵਲ ਹਮਦਰਦੀ ਲੈਣ ਲਈ ਕੀਤਾ ਸੀ।


author

Baljeet Kaur

Content Editor

Related News