ਸੁਸ਼ਾਂਤ ਦਾ ਹੋਇਆ ਹੈ ਕਤਲ! ਫੌਰੈਂਸਿਕ ਐਕਸਪਰਟ ਨੇ ਕੀਤੇ ਵੱਡੇ ਖ਼ੁਲਾਸੇ

08/22/2020 5:38:31 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ 2 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਬਿਹਾਰ ਤੇ ਮੁੰਬਈ ਪੁਲਸ ਦੀ ਤਨਾਤਨੀ (ਜਾਂਚ) ਤੋਂ ਬਾਅਦ ਇਹ ਮਾਮਲਾ ਸੀ. ਬੀ. ਆਈ. ਨੂੰ ਟਰਾਂਸਫਰ ਹੋ ਗਿਆ। ਇਸ 'ਤੇ ਤੁਰੰਤ ਐਕਸ਼ਨ ਲੈਂਦੇ ਹੋਏ ਸੀ. ਬੀ. ਆਈ. ਟੀਮ ਨੇ ਮੁੰਬਈ ਪਹੁੰਚ ਕੇ ਕੇਸ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸੁਸ਼ਾਂਤ ਕੇਸ 'ਚ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਆਖ਼ਿਰ ਸੁਸ਼ਾਂਤ ਦੀ ਮੌਤ ਕਿਵੇਂ, ਕੀ ਉਹ ਇਕ ਖ਼ੁਦਕੁਸ਼ੀ ਸੀ ਜਾਂ ਫ਼ਿਰ ਉਸ ਦਾ ਕਤਲ ਕੀਤਾ ਗਿਆ। ਇੰਨ੍ਹਾਂ ਸਵਾਲਾਂ ਦੇ ਵਿਚਕਾਰ 'ਪੰਜਾਬ ਕੇਸਰੀ/ਨਵੋਦਿਆ ਟਾਈਮਸ' ਨਾਲ ਸਾਬਕਾ ਸੀ. ਬੀ. ਆਈ. ਫੌਰੈਂਸਿਕ ਐਕਸਪਰਟ ਐੱਸ ਕੇ ਸਿੰਗਲਾ ਨੇ ਖ਼ਾਸ ਗੱਲਬਾਤ ਕੀਤੀ ਤੇ ਇਸ ਮਾਮਲੇ ਦੇ ਵੱਖ-ਵੱਖ ਪਹਿਲੂਆਂ 'ਤੇ ਖੁੱਲ੍ਹੇ ਕੇ ਗੱਲ ਕੀਤੀ।

ਐੱਸ. ਕੇ. ਸਿੰਗਲਾ ਨੇ ਆਪਣੇ ਅਨੁਭਵ ਦੇ ਆਧਾਰ 'ਤੇ ਸੁਸ਼ਾਂਤ ਦੀ ਮੌਤ ਨੂੰ ਖ਼ੁਦਕੁਸ਼ੀ ਨਹੀਂ ਸਗੋਂ ਕਤਲ ਦੱਸਿਆ ਹੈ। ਇੰਨ੍ਹਾਂ ਹੀ ਨਹੀਂ, ਐੱਸ. ਕੇ. ਸਿੰਗਲਾ ਨੇ ਇਸ ਕੇਸ 'ਚ ਹੈਂਗਿੰਗ ਤੇ ਖ਼ੁਦਕੁਸ਼ੀ ਦੋਵੇਂ ਹੀ ਪੱਖਾਂ ਨੂੰ ਖਾਰਜ ਕੀਤਾ ਹੈ। ਗੱਲਬਾਤ ਦੌਰਾਨ ਐੱਸ. ਕੇ. ਸਿੰਗਲਾ ਨੇ ਸੁਸ਼ਾਂਤ ਦੇ ਮ੍ਰਿਤਕ ਸਰੀਰ ਨਾਲ ਜੁੜੇ ਇੱਕ-ਇੱਕ ਪਹਿਲੂ 'ਤੇ ਬਹੁਤ ਬਰੀਕੀ ਨਾਲ ਰੋਸ਼ਨੀ ਪਾਉਂਦੇ ਹੋਏ ਗੱਲ ਕੀਤੀ।

ਸੁਸ਼ਾਂਤ ਦੇ ਚਚੇਰੇ ਭਰਾ ਦਾ ਬਿਆਨ
ਸੁਸ਼ਾਂਤ ਦੇ ਚਚੇਰੇ ਭਰਾ ਤੇ ਬੀਜੇਪੀ ਵਿਧਾਇਕ ਨੀਰਜ ਸਿੰਘ ਬਬਲੂ ਦਾ ਬਿਆਨ ਆਇਆ ਹੈ। ਨੀਰਜ ਸਿੰਘ ਨੇ ਕਿਹਾ ਕਿ ਸਿਧਾਰਥ ਪਿਠਾਨੀ ਤੇ ਸੰਦੀਪ ਸਿੰਘ ਤੋਂ ਥਰਡ ਡਿਗਰੀ 'ਚ ਪੁੱਛਗਿੱਛ ਕਰਨ ਦੀ ਲੋੜ ਹੈ। ਸੀ. ਬੀ. ਆਈ ਦੀ ਜਾਂਚ ਜਿਸ ਤਰ੍ਹਾਂ ਨਾਲ ਚੱਲ ਰਹੀ ਹੈ, ਸਾਨੂੰ ਉਨ੍ਹਾਂ ਤੋਂ ਕਾਫ਼ੀ ਉਮੀਦ ਹੈ। ਸੀ. ਬੀ. ਆਈ. ਸਹੀ ਦਿਸ਼ਾ 'ਚ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਚ ਸਿਧਾਰਥ ਪਿਠਾਨੀ ਦਾ ਨਾਂ ਵਾਰ-ਵਾਰ ਆ ਰਿਹਾ ਹੈ। ਉਸ 'ਤੇ ਸ਼ੱਕ ਮੈਨੂੰ ਵੀ ਉਦੋ ਹੀ ਹੋਣ ਲੱਗਾ ਸੀ, ਜਦੋਂ ਘਟਨਾ ਘਟੀ ਅਤੇ ਅਸੀਂ ਲੋਕ ਮੁੰਬਈ ਗਏ ਸੀ। ਅੰਤਿਮ ਸੰਸਕਾਰ ਦੌਰਾਨ ਮੈਂ ਨੋਟ ਕੀਤਾ ਕੀ ਸਿਧਾਰਥ ਦੇ ਚਿਹਰੇ 'ਤੇ ਕੋਈ ਗਮ ਨਹੀਂ ਸੀ।

ਸਾਰਾ ਅਲੀ ਖਾਨ ਤੇ ਸੁਸ਼ਾਂਤ ਦੀ ਰਿਲੇਸ਼ਨਸ਼ਿਪ ਦਾ ਦੋਸਤ ਸੈਮੂਅਲ ਹੋਕਿਪ ਦੱਸਿਆ ਰਾਜ਼
ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਕਥਿਤ ਖ਼ੁਦਕੁਸ਼ੀ ਮਾਮਲੇ 'ਚ ਹੁਣ ਉਸ ਦੇ ਦੋਸਤ ਸੈਮੁਅਲ ਹੋਕਿਪ ਨੇ ਸੁਸ਼ਾਂਤ ਦੀ ਰਿਲੇਸ਼ਨਸ਼ਿਪ ਨੂੰ ਲੈ ਕੇ ਹੈਰਾਨ ਕਰਨ ਵਾਲੀ ਗੱਲ ਦੱਸੀ ਹੈ। ਹਾਲ ਹੀ 'ਚ ਸੁਸ਼ਾਂਤ ਦੇ ਦੋਸਤ ਸੈਮੂਅਲ ਹੋਕਿਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਪਾ ਕੇ ਉਨ੍ਹਾਂ ਦੇ ਰਿਸ਼ਤੇ ਬਾਰੇ ਖ਼ੁਲਾਸਾ ਕੀਤਾ ਹੈ। ਹੋਕਿਪ ਨੇ ਲਿਖਿਆ ਹੈ, 'ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸੁਸ਼ਾਂਤ ਤੇ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨੂੰ ਫ਼ਿਲਮ 'ਕੇਦਾਰਨਾਥ' ਦੇ ਸਮੇਂ ਇੱਕ-ਦੂਜੇ ਨਾਲ ਪਿਆਰ ਹੋ ਗਿਆ ਸੀ। ਉਸ ਦੌਰਾਨ ਦੋਵਾਂ ਨੂੰ ਵੱਖ ਕਰਨਾ ਮੁਸ਼ਕਲ ਲੱਗ ਰਿਹਾ ਸੀ। ਸੁਸ਼ਾਂਤ ਸਿੰਘ ਰਾਜਪੂਤ ਅਤੇ ਸਾਰਾ ਅਲੀ ਖਾਨ ਦੋਵੇਂ ਬਹੁਤ ਮਾਸੂਮ ਸਨ। ਦੋਵੇਂ ਇੱਕ-ਦੂਜੇ ਦਾ ਬਹੁਤ ਸਤਿਕਾਰ ਕਰਦੇ ਸਨ, ਜੋ ਅੱਜਕੱਲ੍ਹ ਦੇ ਰਿਸ਼ਤਿਆਂ 'ਚ ਘੱਟ ਹੀ ਦੇਖਣ ਨੂੰ ਮਿਲਦਾ ਹੈ।'

ਇਸ ਤੋਂ ਇਲਾਵਾ, ਹੋਕਿਪ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਹ ਵੀ ਲਿਖਿਆ ਕਿ, 'ਸੁਸ਼ਾਂਤ ਨਾਲ ਸਾਰਾ ਅਲੀ ਖਾਨ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਸਟਾਫ਼ ਦਾ ਸਨਮਾਨ ਵੀ ਕਰਦੀ ਸੀ। ਮੈਨੂੰ ਬਹੁਤ ਹੈਰਾਨੀ ਹੋਈ ਜਦੋਂ ਸਾਰਾ ਨੇ ਬਾਕਸ ਆਫਿਸ 'ਤੇ ਫ਼ਿਲਮ 'ਸੋਨ ਚੀੜੀਆ' ਦੇ ਪ੍ਰਦਰਸ਼ਨ ਤੋਂ ਬਾਅਦ ਸੁਸ਼ਾਂਤ ਨਾਲ ਰਿਸ਼ਤਾ ਖ਼ਤਮ ਕਰਨ ਦਾ ਫ਼ੈਸਲਾ ਕੀਤਾ। ਕੀ ਇਹ ਸਭ ਬਾਲੀਵੁੱਡ ਮਾਫ਼ੀਆ ਦੇ ਦਬਾਅ ਕਾਰਨ ਸੀ?

ਅੰਤਰਰਾਸ਼ਟਰੀ ਲਿੰਕ ਹੋਣ ਦੀ ਚਰਚਾ ਰਹੀ ਹੈ ਫੈਲ 
ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ ਦੀ ਸੀ. ਬੀ. ਆਈ. ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਾਰਦਾਤ ਦੇ ਅੰਤਰਰਾਸ਼ਟਰੀ ਲਿੰਕ ਹੋਣ ਦੀ ਚਰਚਾ ਫੈਲ ਗਈ ਹੈ। ਭਾਜਪਾ ਤੋਂ ਰਾਜ ਸਭਾ ਮੈਂਬਰ ਸੁਬਰਾਮਣੀਅਮ ਸਵਾਮੀ ਨੇ ਮਾਮਲੇ ਦੇ ਤਾਰ ਹੋਰਨਾਂ ਦੇਸ਼ਾਂ ਨਾਲ ਜੁੜੇ ਹੋਣ ਦਾ ਖ਼ਦਸ਼ਾ ਪ੍ਰਗਟਾਉਂਦੇ ਹੋਏ ਜਾਂਚ ਵਿਚ ਇਜ਼ਰਾਈਲੀ ਖ਼ੁਫ਼ੀਆ ਸੰਗਠਨ ਮੋਸਾਦ ਅਤੇ ਸੁਰੱਖਿਆ ਏਜੰਸੀ ਸ਼ਿਨ ਬੇਟ ਦਾ ਸਹਿਯੋਗ ਲੈਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਅਭਿਨੇਤਰੀ ਸ਼੍ਰੀਦੇਵੀ ਅਤੇ ਸੁਨੰਦਾ ਪੁਸ਼ਕਰ ਦੀ ਮੌਤ ਦੀ ਵੀ ਜਾਂਚ ਦੀ ਮੰਗ ਕੀਤੀ ਹੈ। ਹਾਲ ਹੀ ਵਿਚ ਅਦਾਕਾਰ ਆਮਿਰ ਖ਼ਾਨ ਦੀ ਮੁਲਾਕਾਤ ਤੁਰਕੀ ਵਿਚ ਰਾਸ਼ਟਰਪਤੀ ਤੈਯਪ ਅਰਦੋਗਨ ਦੀ ਪਤਨੀ ਅਮੀਨ ਅਰਦੋਗਨ ਨਾਲ ਹੋਈ ਹੈ। ਮਣੀ ਨੇ ਸਵਾਲ ਉਠਾਇਆ ਹੈ ਕਿ ਮਾਮਲੇ ਦਾ ਦੁਬਈ ਨਾਲ ਕੀ ਸਬੰਧ ਹੈ। ਇਹ ਵੀ ਪਤਾ ਕੀਤਾ ਜਾਣਾ ਚਾਹੀਦਾ ਹੈ ਕਿ ਬਾਲੀਵੁੱਡ ਦਾ ਮਾਫ਼ੀਆ ਨਾਲ ਕੀ ਰਿਸ਼ਤਾ ਹੈ। ਬਾਲੀਵੁੱਡ ਦਾ ਅਪਰਾਧੀਆਂ ਨਾਲ ਕੀ ਰਿਸ਼ਤਾ ਹੈ।

ਸਾਬਕਾ ਆਈ. ਏ. ਐੱਸ. ਅਧਿਕਾਰੀ ਦਾ ਦਾਅਵਾ
ਸਾਬਕਾ ਆਈ. ਏ. ਐੱਸ. ਅਧਿਕਾਰੀ ਨੇ ਦਾਅਵਾ ਕੀਤਾ ਕਿ ਇਸ ਵਾਰਦਾਤ ਦੇ ਤਾਰ ਮੁੰਬਈ ਦੇ ਪੁਲਿਸ ਕਮਿਸ਼ਨਰ ਨਾਲ ਜੁੜੇ ਹੋਏ ਹਨ। ਅਜਿਹੀ ਜਾਣਕਾਰੀ ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਦੇ ਸੂਤਰਾਂ ਤੋਂ ਮਿਲੀ ਹੈ। ਮਣੀ ਨੇ ਕਿਹਾ, ਮਹਾਰਾਸ਼ਟਰ ਵਿਚ ਨਵੀਂ ਸਰਕਾਰ ਆਉਂਦੀ ਹੈ ਅਤੇ ਆਉਂਦੇ ਹੀ ਉਸ ਨੇ ਮੁੰਬਈ ਦਾ ਪੁਲਿਸ ਕਮਿਸ਼ਨਰ ਬਦਲਿਆ। ਮਾਮਲੇ ਦੀ ਤਹਿ ਤਕ ਪਹੁੰਚਣ ਵਿਚ ਸੀ. ਬੀ. ਆਈ. ਨੂੰ ਸਖ਼ਤ ਮਿਹਨਤ ਕਰਨੀ ਹੋਵੇਗੀ।

14 ਜੂਨ ਨੂੰ ਫਲੈਟ ਵਿਚ ਸੁਸ਼ਾਂਤ ਦੀ ਮਿਲੀ ਸੀ ਲਾਸ਼
ਦੱਸਣਯੋਗ ਹੈ ਕਿ 14 ਜੂਨ ਨੂੰ ਫਲੈਟ ਵਿਚ ਸੁਸ਼ਾਂਤ ਦੀ ਲਾਸ਼ ਮਿਲਦੀ ਹੈ। ਪੋਸਟਮਾਰਟਮ ਰਿਪੋਰਟ ਵਿਚ ਦੱਸਿਆ ਜਾਂਦਾ ਹੈ ਕਿ ਸੁਸ਼ਾਂਤ ਨੇ ਖ਼ੁਦਕੁਸ਼ੀ ਕੀਤੀ ਹੈ ਪਰ ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਪਟਨਾ ਵਿਚ ਐੱਫ. ਆਈ. ਆਰ. ਦਰਜ ਕਰਵਾ ਕੇ ਦੋਸ਼ ਲਾਉਂਦੇ ਹਨ ਕਿ ਉਨ੍ਹਾਂ ਦੇ ਬੇਟੇ ਨਾਲ ਸਾਜ਼ਿਸ਼ ਹੋਈ ਹੈ, ਜਿਸ ਵਿਚ ਅਦਾਕਾਰਾ ਰਿਆ ਚੱਕਰਵਰਤੀ ਸਮੇਤ 6 ਲੋਕ ਸ਼ਾਮਲ ਹਨ। ਸਾਜ਼ਿਸ਼ ਵਿਚ ਸੁਸ਼ਾਂਤ ਨੂੰ ਖ਼ੁਦਕੁਸ਼ੀ ਲਈ ਉਕਸਾਇਆ ਗਿਆ। ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਮਾਮਲੇ ਦੀ ਸੀ. ਬੀ. ਆਈ. ਜਾਂਚ ਦਾ ਆਦੇਸ਼ ਦਿੱਤਾ ਹੈ।


sunita

Content Editor

Related News