ਰਿਆ ਚੱਕਰਵਰਤੀ ਦਾ ਵੀਡੀਓ ਵਾਇਰਲ, ''ਮੈਂ ਗੁੰਡੀ ਹਾਂ, ਪ੍ਰੇਮੀ ਨੂੰ ਉਂਗਲੀਆਂ ''ਤੇ ਨਚਾਉਂਦੀ ਹਾਂ''

7/31/2020 4:20:24 PM

ਮੁੰਬਈ (ਬਿਊਰੋ) — ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਕਰਨ ਤੋਂ ਬਾਅਦ ਉਨ੍ਹਾਂ ਦੀ ਕਥਿਤ ਪ੍ਰੇਮਿਕਾ ਰਿਆ ਚੱਕਰਵਰਤੀ ਲੋਕਾਂ ਦੇ ਨਿਸ਼ਾਨਾ 'ਤੇ ਹੈ। ਉਥੇ ਹੀ ਹੁਣ ਰਿਆ ਚੱਕਰਵਰਤੀ ਖ਼ਿਲਾਫ਼ ਪਰਿਵਾਰ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਇਸ ਪੂਰੇ ਮਾਮਲੇ ਨੇ ਨਵੀਂ ਦਿਸ਼ਾ ਲੈ ਲਈ ਹੈ। ਇਸੇ ਦੌਰਾਨ ਰਿਆ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ 'ਚ ਰਿਆ ਹਫ਼ਤਾ ਵਸੂਲੀ, ਗੁੰਡਾਗਰਦੀ ਵਰਗੇ ਸ਼ਬਦਾਂ ਦਾ ਇਸਤੇਮਾਲ ਕਰ ਰਹੀ ਹੈ। ਵੀਡੀਓ 'ਚ ਰਿਆ ਆਖਦੀ ਹੈ ਕਿ, 'ਮੇਰਾ ਪ੍ਰੇਮੀ ਮੇਰੀਆਂ ਉਂਗਲੀਆਂ 'ਤੇ ਨੱਚਦਾ ਹੈ। ਉਹ ਖ਼ੁਦ ਨੂੰ ਗੁੰਡਾ ਸਮਝਦਾ ਹੈ ਤਾਂ ਮੈਂ ਉਸ ਤੋਂ ਵੀ ਵੱਡੀ ਗੁੰਡੀ ਹਾਂ। ਮੈਂ ਉਸ ਨੂੰ ਬੋਲਦੀ ਹਾਂ ਕਿ ਨਾਲ ਵਾਲੀ ਗਲੀ 'ਚ ਪ੍ਰੋਡਿਊਸਰ ਹੈ, ਜਾ ਕੇ ਉਸ ਤੋਂ ਹਫ਼ਤਾ ਲੈ ਕੇ ਆਵੇ ਤਾਂ ਉਹ ਲੈ ਕੇ ਆਉਂਦਾ ਹੈ।

ਇਸ ਤੋਂ ਇਲਾਵਾ ਉਹ ਸੁਸ਼ਾਂਤ ਅਤੇ ਉਸ ਦੇ ਮਾਤਾ-ਪਿਤਾ ਬਾਰੇ ਗੱਲ ਕਰਦੇ ਹੋਏ ਮਜ਼ਾਕ ਉਡਾਉਂਦੀ ਨਜ਼ਰ ਆ ਰਹੀ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਵੀਡੀਓ ਕਿੰਨਾ ਪੁਰਾਣਾ ਤੇ ਕਿਸ ਤਾਰੀਖ਼ ਦਾ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਇਸੇ ਮਾਮਲੇ 'ਚ ਸਬੂਤ ਦੇ ਤੌਰ 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਰਿਆ ਚੱਕਰਵਰਤੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇ ਕੇ ਸਿੰਘ ਵਲੋਂ ਦਰਜ ਐੱਫ. ਆਈ. ਆਰ. 'ਚ ਇਹ ਦੋਸ਼ ਲਾਇਆ ਕਿ ਰਿਆ ਨੇ ਸੁਸ਼ਾਂਤ ਦੇ ਬੈਂਕ 'ਚੋਂ 15 ਕਰੋੜ ਰੁਪਏ ਕੱਢੇ ਹਨ। ਇਸ ਤੋਂ ਇਲਾਵਾ ਬਿਹਾਰ ਪੁਲਸ ਦੀ ਪੁੱਛਗਿੱਛ 'ਚ ਇਸ ਕੇਸ ਨੂੰ ਲੈ ਕੇ ਕਈ ਤਰ੍ਹਾਂ ਦੇ ਖ਼ੁਲਾਸੇ ਹੋ ਰਹੇ ਹਨ।


sunita

Content Editor sunita