ਸੁਸ਼ਾਂਤ ਦੀ ਫਿਲਮ MS ਧੋਨੀ ਦੇ ਅਦਾਕਾਰ ਸੰਦੀਪ ਨੇ ਕੀਤਾ ਸੁਸਾਈਡ, ਮੌਤ ਤੋਂ ਪਹਿਲਾਂ ਲਿਖੀ FB ਪੋਸਟ

Monday, Feb 15, 2021 - 11:11 PM (IST)

ਸੁਸ਼ਾਂਤ ਦੀ ਫਿਲਮ MS ਧੋਨੀ ਦੇ ਅਦਾਕਾਰ ਸੰਦੀਪ ਨੇ ਕੀਤਾ ਸੁਸਾਈਡ, ਮੌਤ ਤੋਂ ਪਹਿਲਾਂ ਲਿਖੀ FB ਪੋਸਟ

ਮੁੰਬਈ - ਬਾਲੀਵੁੱਡ ਇੰਡਸਟਰੀ ਤੋਂ ਸੁਸਾਈਡ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਫਿਲਮ ਐੱਮ.ਐੱਸ. ਧੋਨੀ ਦੇ ਅਦਾਕਾਰ ਸੰਦੀਪ ਨਾਹਰ ਨੇ ਪਰਿਵਾਰਿਕ ਸਮੱਸਿਆਵਾਂ ਤੋਂ ਤੰਗ ਆ ਕੇ ਸੁਸਾਈਡ ਕਰ ਲਿਆ ਹੈ।

ਪਿਛਲੇ ਸਾਲ ਹੀ ਫਿਲਮ ਐੱਮ.ਐੱਸ. ਧੋਨੀ ਦੇ ਲੀਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਸੁਸਾਈਡ ਨਾਲ ਹਰ ਕੋਈ ਹੈਰਾਨ ਰਹਿ ਗਿਆ ਸੀ। ਹੁਣ ਇਸ ਫਿਲਮ ਦਾ ਹਿੱਸਾ ਰਹੇ ਅਦਾਕਾਰ ਸੰਦੀਪ ਨਾਹਰ  ਦੇ ਵੀ ਸੁਸਾਈਡ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਸੰਦੀਪ ਪਿਛਲੇ ਕੁੱਝ ਸਮੇਂ ਤੋਂ ਮਾਨਸਿਕ ਤੌਰ 'ਤੇ ਠੀਕ ਮਹਿਸੂਸ ਨਹੀਂ ਕਰ ਰਹੇ ਸਨ। ਸੋਸ਼ਲ ਮੀਡੀਆ ਦੇ ਜ਼ਰੀਏ ਉਨ੍ਹਾਂ ਨੇ ਆਪਣਾ ਹਾਲ ਬਿਆਨ ਕੀਤਾ। ਹਾਲਾਂਕਿ ਉਨ੍ਹਾਂ ਦੀ ਮੌਤ ਦੇ ਸਪੱਸ਼ਟ ਕਾਰਨ ਦਾ ਪਤਾ ਨਹੀਂ ਚੱਲ ਸਕਿਆ ਹੈ ਪਰ ਪੁਲਸ ਨੂੰ ਸ਼ੱਕ ਹੈ ਕਿ ਸੰਦੀਪ ਨੇ ਆਤਮ ਹੱਤਿਆ ਹੀ ਕੀਤੀ ਹੈ।

ਸੰਦੀਪ ਨਾਹਰ ਨੇ ਫੇਸਬੁੱਕ ਪੇਜ 'ਤੇ ਆਪਣੇ ਜੀਵਨ ਦੀਆਂ ਪ੍ਰੇਸ਼ਾਨੀਆਂ ਅਤੇ ਪਤਨੀ ਨਾਲ ਤਲਖ਼ ਰਿਸ਼ਤੇ  ਬਾਰੇ ਇੱਕ ਵੀਡੀਓ ਵਿੱਚ ਦੱਸਿਆ ਹੈ। ਮੌਤ ਤੋਂ ਬਾਅਦ ਕੁੱਝ ਲੋਕਾਂ ਨੇ ਇਸ ਨੂੰ ਸੁਸਾਈਡ ਦੱਸਿਆ ਹੈ, ਪਰ ਗੋਰੇਗਾਂਓ ਪੁਲਸ ਦੀ ਮੰਨੀਏ ਤਾਂ ਇਸ ਅਦਾਕਾਰ ਨੇ ਖੁਦਕੁਸ਼ੀ ਕੀਤੀ ਹੈ ਜਾਂ ਕਿਸੇ ਹੋਰ ਕਾਰਨ ਉਸਦੀ ਮੌਤ ਹੋਈ ਹੈ ਇਹ ਅਜੇ ਤੱਕ ਸਪੱਸ਼ਟ ਨਹੀਂ ਹੋਇਆ ਹੈ। ਇਸ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਚੱਲੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News