ਗਾਇਕ ਸੁਰਜੀਤ ਖਾਨ ਸਰੋਤਿਆਂ ਨਾਲ ਕਰ ਰਹੇ ਨੇ ''ਗੁੱਫਤਗੂ'' (ਵੀਡੀਓ)
Friday, Jul 10, 2020 - 02:41 PM (IST)

ਜਲੰਧਰ (ਬਿਊਰੋ): ਪੰਜਾਬੀ ਸਰੋਤਿਆ ਦੀ ਝੋਲੀ ਕਈ ਹਿੱਟ ਗੀਤ ਪਾ ਚੁੱਕੇ ਪੰਜਾਬੀ ਗਾਇਕ ਸੁਰਜੀਤ ਖਾਨ ਦਾ ਹਾਲ ਹੀ 'ਚ ਨਵਾਂ ਗੀਤ ਰਿਲੀਜ਼ ਹੋਇਆ ਹੈ ।'ਗੁੱਫਤਗੂ' ਨਾਂ ਦੇ ਇਸ ਗੀਤ ਨੂੰ ਗੀਤਕਾਰ ਸ਼ੈਫੀ ਜਲਬਹਿਰਾ ਨੇ ਲਿਖਿਆ ਹੈ ਤੇ ਮਿਊਜ਼ਿਕ ਜੱਸੀ ਬ੍ਰਦਰਜ਼ ਨੇ ਤਿਆਰ ਕੀਤਾ ਹੈ। ਇਸ ਗੀਤ ਦੀ ਵੀਡੀਓ ਜੀ ਟੀ ਸਿੰਘ ਨੇ ਬਣਾਈ ਹੈ ਜਦਕਿ ਇਸ ਗੀਤ ਦੇ ਨਿਰਮਾਤਾ ਸੀਮਾ ਖਾਨ ਹਨ।ਇਸ ਗੀਤ ਨੂੰ ਹੈਡਲਾਈਨਰ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।
ਦੱਸਣਯੋਗ ਹੋ ਕਿ ਗਾਇਕ ਸੁਰਜੀਤ ਖਾਨ ਦੇ ਇਸ ਤੋਂ ਪਹਿਲਾਂ ਵੀ ਕਈ ਗੀਤ ਰਿਲੀਜ਼ ਹੋ ਚੁੱਕੇ ਹਨ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਸੁਰਜੀਤ ਖਾਨ ਦਾ ਇਹ ਰੋਮਾਂਟਿਕ ਗੀਤ ਪਿਆਰ, ਜਜ਼ਬਾਤ ਦੀ ਬਾਤ ਪਾਉਂਦਾ ਹੈ। ਇਸ ਗੀਤ ਲਈ ਸੁਰਜੀਤ ਖਾਨ ਨੇ ਪ੍ਰਗਟ ਸੰਧੂ ਤੇ ਨੀਤੂ ਸੰਧੂ ਦਾ ਵਿਸ਼ੇਸ ਧੰਨਵਾਦ ਕੀਤਾ ਹੈ ।