38 ਸਾਲ ਦੀ ਉਮਰ ''ਚ ਪਹਿਲੇ ਬੱਚੇ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ, ਧੀ ਨੂੰ ਦਿੱਤਾ ਜਨਮ
Monday, Jun 15, 2026 - 09:33 AM (IST)
ਮੁੰਬਈ (ਏਜੰਸੀ)- ਟੈਲੀਵਿਜ਼ਨ ਅਦਾਕਾਰਾ ਸੁਰਭੀ ਜੋਤੀ ਅਤੇ ਉਨ੍ਹਾਂ ਦੇ ਪਤੀ ਸੁਮਿਤ ਸੂਰੀ ਮਾਤਾ-ਪਿਤਾ ਬਣ ਗਏ ਹਨ। ਜੋੜੇ ਦੇ ਘਰ ਧੀ ਨੇ ਜਨਮ ਲਿਆ ਹੈ। ਜੋੜੇ ਨੇ ਇੰਸਟਾਗ੍ਰਾਮ 'ਤੇ ਖੁਸ਼ਖਬਰੀ ਸਾਂਝੀ ਕਰਦਿਆਂ ਲਿਖਿਆ ਕਿ ਉਨ੍ਹਾਂ ਦੀ ਧੀ ਦਾ ਜਨਮ 13 ਜੂਨ ਨੂੰ ਹੋਇਆ ਹੈ।
ਇਹ ਵੀ ਪੜ੍ਹੋ: ਹੁਣ ਸਸਤਾ ਹੋਵੇਗਾ ਪੈਟਰੋਲ ਤੇ ਡੀਜ਼ਲ ! US-ਈਰਾਨ ਵਿਚਾਲੇ ਹੋ ਗਈ ਡੀਲ

ਆਪਣੀ ਖੁਸ਼ੀ ਸਾਂਝੀ ਕਰਦੇ ਹੋਏ, ਜੋੜੇ ਨੇ ਪੋਸਟ ਦਾ ਕੈਪਸ਼ਨ ਦਿੱਤਾ, "ਸਾਡੀ ਧੀ ਆ ਗਈ ਹੈ। ਸਾਡੇ ਦਿਲ ਪਿਆਰ ਅਤੇ ਸ਼ੁਕਰਗੁਜ਼ਾਰੀ ਨਾਲ ਭਰੇ ਹੋਏ ਹਨ।" ਇਹ ਖਬਰ ਸਾਹਮਣੇ ਆਉਂਦੇ ਹੀ ਪ੍ਰਸ਼ੰਸਕਾਂ ਅਤੇ ਮਨੋਰੰਜਨ ਇੰਡਸਟਰੀ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਪਈ। ਪ੍ਰਸ਼ੰਸਕ ਅਤੇ ਇੰਡਸਟਰੀ ਦੇ ਲੋਕ ਨਵੇਂ ਬਣੇ ਮਾਪਿਆਂ ਨੂੰ ਵਧਾਈਆਂ ਦੇ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
