ਸੁਪਰੀਮ ਕੋਰਟ ਦਾ ‘ਦਿ ਕੇਰਲ ਸਟੋਰੀ’ ਨੂੰ ਲੈ ਕੇ ਦਰਜ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ
Friday, May 05, 2023 - 09:17 AM (IST)
ਨਵੀਂ ਦਿੱਲੀ (ਬਿਊਰੋ) - ਸੁਪਰੀਮ ਕੋਰਟ ਨੇ ਵੀਰਵਾਰ ਨੂੰ ਵਿਵਾਦਤ ਫ਼ਿਲਮ ‘ਦਿ ਕੇਰਲ ਸਟੋਰੀ’ ਨੂੰ ਸੀ. ਬੀ. ਐੱਫ. ਸੀ. ਸਰਟੀਫਿਕੇਟ ਦਿੱਤੇ ਜਾਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਫ਼ਿਲਮ 5 ਮਈ ਨੂੰ ਯਾਨੀਕਿ ਅੱਜ ਰਿਲੀਜ਼ ਹੋਣ ਵਾਲੀ ਹੈ।
ਇਹ ਖ਼ਬਰ ਵੀ ਪੜ੍ਹੋ : ਸੰਨੀ ਦਿਓਲ ਦੇ ਪੁੱਤਰ ਕਰਨ ਦਿਓਲ ਨੇ ਚੋਰੀ-ਛਿਪੇ ਕਰਵਾਈ ਮੰਗਣੀ, ਜਾਣੋ ਕਦੋਂ ਹੋਵੇਗਾ ਵਿਆਹ
ਚੀਫ ਜਸਟਿਸ ਡੀ. ਵਾਈ. ਚੰਦਰਚੂੜ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਕੇਂਦਰੀ ਫ਼ਿਲਮ ਸਰਟੀਫਿਕੇਟ ਬੋਰਡ (ਸੀ. ਬੀ. ਐੱਫ. ਸੀ.) ਨੇ ਪਹਿਲਾਂ ਹੀ ਫ਼ਿਲਮ ਨੂੰ ਸਰਟੀਫਾਈਡ ਕਰ ਦਿੱਤਾ ਹੈ। ਬੈਂਚ ਨੇ ਕਿਹਾ, ‘‘ਤੁਸੀਂ ਕਲਾਕਾਰਾਂ , ਨਿਰਮਾਤਾ ਦੇ ਬਾਰੇ ਸੋਚੋ, ਸਾਰਿਆਂ ਨੇ ਮਿਹਨਤ ਕੀਤੀ ਹੈ। ਫ਼ਿਲਮਾਂ ’ਤੇ ਰੋਕ ਲਾਉਣ ਦੇ ਬਾਰੇ ਤੁਹਾਨੂੰ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ। ਬਾਜ਼ਾਰ ਤੈਅ ਕਰੇਗਾ ਕਿ ਕੀ ਇਹ ਮਿਆਰ ਮੁਤਾਬਿਕ ਹੈ ਜਾਂ ਨਹੀਂ, ਅਸੀਂ (ਪਟੀਸ਼ਨ ਕਾਇਮ ਰੱਖਣ ਦੇ) ਹੱਕ ਨਹੀਂ ਹਾਂ।’’ ਬੈਂਚ ’ਚ ਜਸਟਿਸ ਪੀ. ਐੱਸ. ਨਰਸਿਮ੍ਹਾ ਅਤੇ ਜਸਟਿਸ ਜੇ. ਬੀ. ਪਾਰਦੀਵਾਲਾ ਵੀ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ : 40 ਕਰੋੜ ’ਚ ਬਣੀ ‘ਦਿ ਕੇਰਲਾ ਸਟੋਰੀ’, ਜਾਣੋ ਸਟਾਰ ਕਾਸਟ ਨੂੰ ਕਿੰਨੀ ਮਿਲੀ ਫੀਸ?
ਸੁਦੀਪਤੋ ਸੇਨ ਦੇ ਨਿਰਦੇਸ਼ਨ ’ਚ ਬਣੀ ‘ਦਿ ਕੇਰਲਾ ਸਟੋਰੀ’ ਇਨ੍ਹੀਂ ਦਿਨੀਂ ਕਾਫੀ ਚਰਚਾ ’ਚ ਹੈ। ਇਹ ਫ਼ਿਲਮ ’ਚ ਕੇਰਲਾ ਦੀਆਂ 32 ਹਜ਼ਾਰ ਮਹਿਲਾਵਾਂ ਨੂੰ ਬ੍ਰੇਨਵਾਸ਼ ਕਰਕੇ ISIS ’ਚ ਸ਼ਾਮਲ ਕਰਵਾਉਣ ਦੀ ਕਹਾਣੀ ਦਿਖਾਈ ਗਈ ਹੈ, ਜੋ ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਹੀ ਹੈ। ਹਾਲਾਂਕਿ ਇਸ ਕਹਾਣੀ ਨੂੰ ਝੂਠਾ ਦੱਸਦਿਆਂ ਕਈ ਲੋਕਾਂ ਨੇ ਫ਼ਿਲਮ ਦਾ ਵਿਰੋਧ ਸ਼ੁਰੂ ਕਰ ਦਿੱਤਾ ਸੀ। ਇਸ ਦੀ ਰਿਲੀਜ਼ ਨੂੰ ਵੀ ਰੋਕਣ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਫ਼ਿਲਮ ’ਤੇ ਰੋਕ ਲਗਾਉਣ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਸੁਣਵਾਈ ਤੋਂ ਕੋਰਟ ਨੇ ਇਨਕਾਰ ਕਰ ਦਿੱਤਾ ਹੈ। ‘ਦਿ ਕੇਰਲਾ ਸਟੋਰੀ’ ਨੂੰ 40 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਉਥੇ ਇਸ ਦੀ ਸਟਾਰ ਕਾਸਟ ’ਤੇ ਵੀ ਕੁਝ ਘੱਟ ਖਰਚਾ ਨਹੀਂ ਕੀਤਾ ਗਿਆ ਹੈ। ਮੁੱਖ ਅਦਾਕਾਰਾ ਅਦਾ ਸ਼ਰਮਾ ਨੂੰ ਰਿਪੋਰਟ ਮੁਤਾਬਕ 1 ਕਰੋੜ ਰੁਪਏ ਫੀਸ ਦੇ ਤੌਰ ’ਤੇ ਦਿੱਤੇ ਗਏ ਹਨ। ਅਦਾ ਨਾਲ ਫ਼ਿਲਮ ’ਚ ਯੋਗਿਤਾ ਬਿਹਾਨੀ, ਸਿੱਦੀ ਹਦਨਾਨੀ ਤੇ ਸੋਨੀਆ ਬਾਲਾਨੀ ਵੀ ਅਹਿਮ ਭੂਮਿਕਾ ’ਚ ਹਨ। ਇਨ੍ਹਾਂ ਤਿੰਨਾਂ ਨੂੰ 30-30 ਲੱਖ ਰੁਪਏ ਫੀਸ ਦਿੱਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਵਿਜੇ ਕ੍ਰਿਸ਼ਣਾ ਨੂੰ 25 ਲੱਖ ਰੁਪਏ ਤੇ ਪ੍ਰਣੇ ਪਚੌਰੀ ਨੂੰ 20 ਲੱਖ ਰੁਪਏ ਦਿੱਤੇ ਗਏ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।