1 ਮਈ ਤੋਂ ਸ਼ੁਰੂ ਹੋਣ ਵਾਲੀ ਵੈਕਸੀਨੇਸ਼ਨ ਰਜਿਸਟ੍ਰੇਸ਼ਨ ਨੂੰ ਲੈ ਕੇ ਸੰਨੀ ਲਿਓਨ ਨੇ ਆਖੀਆਂ ਖ਼ਾਸ ਗੱਲਾਂ, ਪੜ੍ਹੋ ਪੂਰੀ ਖ਼ਬਰ

Thursday, Apr 29, 2021 - 05:31 PM (IST)

1 ਮਈ ਤੋਂ ਸ਼ੁਰੂ ਹੋਣ ਵਾਲੀ ਵੈਕਸੀਨੇਸ਼ਨ ਰਜਿਸਟ੍ਰੇਸ਼ਨ ਨੂੰ ਲੈ ਕੇ ਸੰਨੀ ਲਿਓਨ ਨੇ ਆਖੀਆਂ ਖ਼ਾਸ ਗੱਲਾਂ, ਪੜ੍ਹੋ ਪੂਰੀ ਖ਼ਬਰ

ਨਵੀਂ ਦਿੱਲੀ (ਬਿਊਰੋ) : 1 ਮਈ ਤੋਂ ਸ਼ੁਰੂ ਹੋਣ ਵਾਲੀ ਵੈਕਸੀਨੇਸ਼ਨ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਉਥੇ ਹੀ ਬਾਲੀਵੁੱਡ ਸੈਲੇਬ੍ਰਿਟੀਜ਼ ਲਗਾਤਾਰ ਆਪਣੇ-ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਵੈਕਸੀਨੇਸ਼ਨ ਲਈ ਲੋਕਾਂ ਨੂੰ ਰਜਿਸਟ੍ਰੇਸ਼ਨ ਦੀ ਅਪੀਲ ਕਰਕੇ ਵੈਕਸੀਨ ਲਗਵਾਉਣ ਦੀ ਅਪੀਲ ਕਰ ਰਹੇ ਹਨ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਕੇ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ।

ਇਸ ਤਸਵੀਰ 'ਚ ਸੰਨੀ ਲਿਓਨ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਉਹ ਇਕ ਜਾਲੀਦਾਰ ਟਾਪ ਨਾਲ ਬਰਾਊਨ ਕਲਰ ਦੀ ਜੈਕੇਟ ਪਹਿਨੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆਂ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਚਲੋ ਕੋਵਿਡ-19 ਨਾਲ ਲੜਾਈ 'ਚ ਸਾਥ ਨਿਭਾਉਂਦੇ ਹਾਂ... ਵੈਕਸੀਨੇਸ਼ਨ ਦਾ ਸਮਾਂ ਆ ਗਿਆ ਹੈ। ਆਪਣੇ-ਆਪ ਨੂੰ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਵਿਸ਼ੇਸ਼ ਰੂਪ ਨਾਲ ਫ੍ਰੰਟਲਾਈਨ ਵਰਕਸ ਨੂੰ ਮਹਾਮਾਰੀ ਖ਼ਿਲਾਫ਼ ਲੜਨ ਦਾ ਮੌਕਾ ਦੇਣ ਲਈ ਟੀਕਾਕਰਨ ਕਰਵਾਓ।

ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਸ 'ਚ ਉਹ ਆਪਣੇ ਪ੍ਰਸ਼ੰਸਕਾਂ ਨੂੰ ਮੋਟੀਵੇਟ ਕਰਦੀ ਨਜ਼ਰ ਆ ਰਹੀ ਸੀ। ਇਨ੍ਹਾਂ ਤਸਵੀਰਾਂ 'ਚ ਸੰਨੀ ਲਿਓਨ ਬੇਹੱਦ ਖ਼ੁਸ਼ ਨਜ਼ਰ ਆ ਰਹੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਹਰ ਸਥਿਤੀ 'ਚ ਖੁਸ਼ ਰਹਿਣ ਦੀ ਗੱਲ ਕਹਿ ਰਹੀ ਹੈ।

ਇਸ ਤਸਵੀਰ 'ਚ ਸੰਨੀ ਇਕ ਕੱਟੇ ਹੋਏ ਦਰੱਖਤ ਦੇ ਤਨੇ 'ਤੇ ਖੜ੍ਹੀ ਹੋ ਕੇ ਸਕਾਰਾਤਮਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਸੰਨੀ ਲਿਓਨ ਨੇ  ਬਲਿਉ ਟਾਪ ਨਾਲ ਯੈਲੋ ਕਲਰ ਦੀ ਜੈਕੇਟ ਅਤੇ ਡਾਰਕ ਬਲੂ ਕਲਰ ਦੀ ਜੀਨਸ ਪਹਿਨੀ ਹੈ। ਇਨ੍ਹਾਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਕੇ ਸੰਨੀ ਨੇ ਕੈਪਸ਼ਨ 'ਚ ਲਿਖਿਆ, 'ਹਰ ਸਥਿਤੀ 'ਚ ਆਪਣਾ ਬੈਸਟ ਦਿਓ ਅਤੇ ਮੁਸਕੁਰਾਓ।'


author

sunita

Content Editor

Related News