ਜਦੋਂ ਸੰਨੀ ਲਿਓਨ ਨੇ ਰਜਨੀਸ਼ ਦੁਗੱਲ ਦੇ ਮਾਰਿਆ ਜ਼ੋਰਦਾਰ ''ਥੱਪੜ''!
Friday, Feb 05, 2016 - 09:12 AM (IST)

ਨਵੀਂ ਦਿੱਲੀ—ਬਾਲੀਵੁੱਡ ਦੀ ਬੇਬੀ ਡਾਲ ਸਨੀ ਲਿਓਨ ਨੇ ਅਦਾਕਾਰ ਰਜਨੀਸ਼ ਦੁਗੱਲ ਨੂੰ ਇਕ ਵਾਰ ਨਹੀਂ ਸਗੋਂ 6 ਵਾਰ ਜ਼ੋਰਦਾਰ ਥੱਪੜ ਮਾਰੇ ਹਨ। ਇਹ ਘਟਨਾ ਮੁੰਬਈ ਦੇ ਇਕ ਪਬ ''ਚ ਘਟੀ ਹੈ। ਜਾਣਕਾਰੀ ਅਨੁਸਾਰ ਸੰਨੀ ਅਤੇ ਰਜਨੀਸ਼ ਦੀ ਆਉਣ ਵਾਲੀ ਫਿਲਮ ''ਬੇਈਮਾਨ ਲਵ'' ਦੀ ਸ਼ੂਟਿੰਗ ਦੌਰਾਨ ਸੰਨੀ ਨੂੰ ਰਜਨੀਸ਼ ਦੇ ਇਕ ਥੱਪੜ ਮਾਰਨ ਦਾ ਦ੍ਰਿਸ਼ ਕਰਨਾ ਸੀ, ਜਿਸ ਦੀ ਸ਼ੂਟਿੰਗ ਮੁੰਬਈ ''ਚ ਹੋਈ ਹੈ।
ਸੰਨੀ ਇਸ ਦ੍ਰਿਸ਼ ''ਚ ਆਪਣੇ ਆਪ ਨੂੰ ਸਹਿਜ ਮਹਿਸੂਸ ਨਹੀਂ ਕਰ ਰਹੀ ਸੀ ਪਰ ਜਦੋਂ ਫਿਲਮ ਦੇ ਨਿਰਦੇਸ਼ਕ ਨੇ ਕਿਹਾ ਕਿ ਤੁਸੀਂ ਰੀਟੇਕ ਲੈ ਸਕਦੇ ਹੋ ਤਾਂ ਸੰਨੀ ਨੇ ਇਸ ਦ੍ਰਿਸ਼ ਨੂੰ ਫਾਈਨਲ ਕਰਨ ਲਈ ਰਜਨੀਸ਼ ਦੇ ਗੱਲ ''ਤੇ 6 ਥੱਪੜ ਮਾਰ ਦਿੱਤੇ, ਜਿਸ ਤੋਂ ਬਾਅਦ ਦ੍ਰਿਸ਼ ਫਾਈਨਲ ਹੋ ਗਿਆ।
ਇਸ ਖ਼ਬਰ ਅਨੁਸਾਰ ਸੰਨੀ ਦਾ ਆਖਰੀ ਥੱਪੜ ਬਹੁਤ ਜ਼ੋਰਦਾਰ ਸੀ, ਜਿਸ ਕਾਰਨ ਰਜਨੀਸ਼ ਦੇ ਗੱਲ ''ਤੇ ਸੱਟ ਵੀ ਲੱਗੀ ਹੈ।
ਜ਼ਿਕਰਯੋਗ ਹੈ ਕਿ ਸੰਨੀ ਦੀ ਹੁਣੇ ਜਿਹੇ ਸੈਕਸ ਅਤੇ ਕਾਮੇਡੀ ਨਾਲ ਭਰਪੂਰ ਫਿਲਮ ''ਮਸਤੀਜ਼ਾਂਦੇ ਰਿਲੀਜ਼ ਹੋਈ ਹੈ, ਜਿਸ ''ਚ ਬੋਲਡ ਦ੍ਰਿਸ਼ਾਂ ਦੀ ਭਰਮਾਰ ਹੈ। ਇਸ ਫਿਲਮ ''ਚ ਸੰਨੀ ਦੋਹਰੇ ਰੂਪ ''ਚ ਨਜ਼ਰ ਆ ਰਹੀ ਹੈ। ਸੰਨੀ ਨਾਲ ਇਸ ਫਿਲਮ ''ਚ ਤੁਸ਼ਾਰ ਕਪੂਰ ਅਤੇ ਵੀਰ ਦਾਸ ਵੀ ਮੁਖ ਭੂਮਿਕਾ ''ਚ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਇਸ ਫਿਲਮ ''ਚ ਰਿਤੇਸ਼ ਦੇਸ਼ਮੁਖ ਕੈਮਿਓ ਰੋਲ ''ਚ ਨਜ਼ਰ ਆਉਣਗੇ।