Sunny Leone ਦੀ ਵਿਗੜੀ ਸਿਹਤ, ਸ਼ੋਅ ਨੂੰ ਆਖ਼ਰੀ ਸਮੇਂ 'ਚ ਕੀਤਾ ਰੱਦ
Monday, Dec 02, 2024 - 11:07 AM (IST)
ਮੁੰਬਈ- ਬਾਲੀਵੁੱਡ ਦੀ ਬੋਲਡ ਅਦਾਕਾਰਾ ਸੰਨੀ ਲਿਓਨ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਹੈ ਕਿ ਉਸ ਦਾ ਸ਼ੋਅ ਰੱਦ ਕਰ ਦਿੱਤਾ ਗਿਆ ਹੈ। ਸੰਨੀ ਲਿਓਨ ਨੇ 30 ਨਵੰਬਰ ਨੂੰ ਜੁਬਲੀ ਹਿਲਸ, ਹੈਦਰਾਬਾਦ ਦੇ ਇਲਿਊਜ਼ਨ ਪਬ 'ਚ ਡੀਜੇ ਨਾਈਟ 'ਚ ਹਿੱਸਾ ਲੈਣਾ ਸੀ। ਪਰ ਪੁਲਸ ਨੇ ਮੇਕਰਸ ਦੀਆਂ ਕੁਝ ਕਮੀਆਂ ਦਾ ਹਵਾਲਾ ਦਿੰਦੇ ਹੋਏ ਸ਼ੋਅ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਆਖਰੀ ਸਮੇਂ 'ਤੇ ਇਸ ਨੂੰ ਰੱਦ ਕਰ ਦਿੱਤਾ ਗਿਆ। ਬਾਅਦ ਵਿੱਚ ਦਰਸ਼ਕਾਂ ਨੂੰ ਅਦਾਕਾਰਾ ਦੀ ਸਿਹਤ ਦਾ ਹਵਾਲਾ ਦਿੰਦੇ ਹੋਏ ਸ਼ੋਅ ਨੂੰ ਰੱਦ ਕਰਨ ਦੀ ਸੂਚਨਾ ਦਿੱਤੀ ਗਈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ...
ਕਦੋਂ ਹੋਣਾ ਸੀ ਸ਼ੋਅ
ਸਭ ਤੋਂ ਪਹਿਲਾਂ ਦੱਸ ਦੇਈਏ ਕਿ ਇਹ ਸ਼ੋਅ 30 ਨਵੰਬਰ 2024 ਯਾਨੀ ਸ਼ਨੀਵਾਰ ਨੂੰ ਰਾਤ 11 ਵਜੇ ਤੋਂ 12:30 ਵਜੇ ਦਰਮਿਆਨ ਹੋਣਾ ਸੀ। ਰਿਪੋਰਟ ਮੁਤਾਬਕ ਮੇਕਰਸ ਨੇ BookMyShow 'ਤੇ ਕਰੀਬ 500 ਟਿਕਟਾਂ ਵੇਚੀਆਂ ਸਨ। ਰਿਪੋਰਟਾਂ ਮੁਤਾਬਕ ਪ੍ਰਬੰਧਕਾਂ ਨੇ ਇਜਾਜ਼ਤ ਨਾ ਮਿਲਣ ਦੇ ਬਾਵਜੂਦ ਸਮਾਗਮ ਕਰਵਾਇਆ। ਪਰ ਆਖ਼ਰੀ ਸਮੇਂ ਵਿੱਚ ਕੁਝ ਗੜਬੜੀਆਂ ਕਾਰਨ ਪੁਲਸ ਨੇ ਸ਼ੋਅ ਨੂੰ ਰੱਦ ਕਰ ਦਿੱਤਾ ਸੀ।
ਪੁਲਸ ਨੇ ਸ਼ੋਅ ਦੀ ਕਿਉਂ ਨਹੀਂ ਦਿੱਤੀ ਇਜਾਜ਼ਤ ?
ਹਾਲਾਂਕਿ ਅਜੇ ਤੱਕ ਸਪੱਸ਼ਟ ਰਿਪੋਰਟਾਂ ਸਾਹਮਣੇ ਨਹੀਂ ਆਈਆਂ ਹਨ ਪਰ ਕਿਹਾ ਜਾ ਰਿਹਾ ਹੈ ਕਿ ਕਿਸੇ ਖਾਸ ਕਾਰਨਾਂ ਕਰਕੇ ਇਸ ਸ਼ੋਅ ਨੂੰ ਪੁਲਸ ਤੋਂ ਇਜਾਜ਼ਤ ਨਹੀਂ ਮਿਲੀ। ਅਜਿਹੇ 'ਚ ਜੁਬਲੀ ਹਿਲਸ ਪੁਲਸ ਨੇ ਦਖਲ ਦਿੱਤਾ ਅਤੇ ਪੱਬ ਦੇ ਬਾਹਰ ਇਕੱਠੇ ਹੋ ਗਏ ਅਤੇ ਨਿਰਮਾਤਾਵਾਂ ਨੂੰ ਪ੍ਰੋਗਰਾਮ ਰੱਦ ਕਰਨ ਲਈ ਮਜ਼ਬੂਰ ਕਰ ਦਿੱਤਾ। ਰਾਤ 8 ਵਜੇ ਤੋਂ 1 ਵਜੇ ਤੱਕ ਸਮਾਗਮ ਵਾਲੀ ਥਾਂ 'ਤੇ 100 ਦੇ ਕਰੀਬ ਪੁਲਸ ਮੁਲਾਜ਼ਮ ਤਾਇਨਾਤ ਰਹੇ ਤਾਂ ਜੋ ਟਿਕਟਾਂ ਖਰੀਦਣ ਵਾਲੇ ਦਰਸ਼ਕਾਂ ਨੂੰ ਹੋਣ ਵਾਲੀ ਖੱਜਲ-ਖੁਆਰੀ ਨੂੰ ਰੋਕਿਆ ਜਾ ਸਕੇ।
ਸੰਨੀ ਦੀ ਤਬੀਅਤ ਹੈ ਖ਼ਰਾਬ
ਹਾਲਾਂਕਿ, ਮੇਕਰਸ ਨੇ ਪੁਲਸ ਦੀ ਦਖਲਅੰਦਾਜ਼ੀ ਦਾ ਮਾਮਲਾ ਸਾਹਮਣੇ ਨਹੀਂ ਆਉਣ ਦਿੱਤਾ ਅਤੇ ਸ਼ੋਅ ਨੂੰ ਰੱਦ ਕਰਨ ਦਾ ਕਾਰਨ ਸੰਨੀ ਦੀ ਖਰਾਬ ਸਿਹਤ ਨੂੰ ਦੱਸਿਆ। ਉਨ੍ਹਾਂ ਨੇ ਸਕਰੀਨ 'ਤੇ ਇਕ ਸੰਦੇਸ਼ ਦਿੱਤਾ ਜਿਸ 'ਚ ਲਿਖਿਆ ਸੀ ਕਿ ਖਰਾਬ ਸਿਹਤ ਕਾਰਨ ਸੰਨੀ ਅੱਜ ਸ਼ੋਅ ਨਹੀਂ ਕਰ ਸਕੇਗੀ। ਹਾਜ਼ਰੀਨ ਨੂੰ ਹੋਈ ਅਸੁਵਿਧਾ ਲਈ ਅਫਸੋਸ ਵੀ ਪ੍ਰਗਟ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8