6 ਮਹੀਨਿਆਂ ਬਾਅਦ ਭਾਰਤ ਪਰਤੀ ਸੰਨੀ ਲਿਓਨ, ਖਿੱਚ ਦਾ ਕੇਂਦਰ ਬਣੀਆਂ ਇਹ ਵਾਇਰਲ ਤਸਵੀਰਾਂ

Monday, Dec 21, 2020 - 10:42 AM (IST)

6 ਮਹੀਨਿਆਂ ਬਾਅਦ ਭਾਰਤ ਪਰਤੀ ਸੰਨੀ ਲਿਓਨ, ਖਿੱਚ ਦਾ ਕੇਂਦਰ ਬਣੀਆਂ ਇਹ ਵਾਇਰਲ ਤਸਵੀਰਾਂ

ਮੁੰਬਈ (ਬਿਊਰੋ) –  ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਇਨ੍ਹੀਂ ਦਿਨੀਂ ਕਾਫੀ ਚਰਚਾ ਵਿਚ ਹੈ। ਹਾਲ ਹੀ ਵਿਚ ਉਹ ਆਪਣੇ ਪਤੀ ਡੈਨੀਅਲ ਵੇਬਰ ਤੇ ਉਨ੍ਹਾਂ ਦੇ ਤਿੰਨ ਬੱਚਿਆਂ ਨਾਲ ਭਾਰਤ ਪਰਤੀ ਹੈ। ਸੰਨੀ ਲਿਓਨੀ ਨੂੰ ਇਕ ਦਿਨ ਪਹਿਲਾਂ ਵਰਸੋਵਾ ਘਾਟ ਦੇ ਨੇੜੇ ਸਪਾਟ ਕੀਤਾ ਗਿਆ ਸੀ। ਸੰਨੀ ਲਿਓਨੀ ਇਸ ਸਮੇਂ ਟਰਾਊਜ਼ਰ ਤੇ ਗੁਲਾਬੀ ਰੰਗ ਦੇ ਟੋਪ 'ਚ ਦਿਖਾਈ ਦਿੱਤੀ ਸੀ।

-

ਉਸ ਨੇ ਚਿੱਟੇ ਰੰਗ ਦਾ ਮਾਸਕ ਪਾਇਆ ਹੋਇਆ ਸੀ। ਉਸਨੇ ਆਪਣੀ ਗਰਦਨ ਦੁਆਲੇ ਇੱਕ ਸਟਾਲ ਵੀ ਲਪੇਟਿਆ ਹੋਇਆ ਸੀ। ਸੰਨੀ ਲਿਓਨ ਆਟੋ ਰਿਕਸ਼ਾ ਰਾਹੀਂ ਇਥੇ ਪਹੁੰਚੀ ਸੀ। ਇਨ੍ਹਾਂ ਤਸਵੀਰਾਂ 'ਚ ਉਹ ਆਟੋ' ਚੋਂ ਨਿਕਲਦੇ ਹੋਏ ਵੀ ਦਿਖਾਈ ਦਿੱਤੀ।

PunjabKesari

ਸੰਨੀ ਲਿਓਨ ਨੇ ਪਾਪਰਾਜ਼ੀ ਨੂੰ ਵੇਖਦੇ ਹੋਏ  ਫੋਟੋ ਲਈ ਪੋਜ਼ ਦਿੱਤੇ। ਇਸ ਦੇ ਨਾਲ ਹੀ ਉਸ ਨੇ ਪਾਪਰਾਜ਼ੀ ਨੂੰ ਵਿਕਟਰੀ ਚਿੰਨ ਵੀ ਦਿਖਾਇਆ।

PunjabKesari
ਦੱਸ ਦੇਈਏ ਕਿ ਸੰਨੀ ਲਿਓਨ ਹਾਲ ਹੀ ਵਿਚ ਟਰਾਂਸਪੇਰੇਂਟ ਮਾਸਕ ਪਹਿਨਣ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਹੋਈ ਸੀ। ਉਸ ਨੂੰ ਸ਼ੂਟ ਦੇ ਸੈੱਟ 'ਤੇ ਸਪਾਟ ਕੀਤਾ ਗਿਆ ਸੀ। ਸੰਨੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਕਹਿ ਰਹੀ ਹੈ ਕਿ ਉਹ ਕੰਮ ਕਰਨ ਦੀਆਂ ਵਚਨਬੱਧਤਾਵਾਂ 'ਤੇ ਵਾਪਸ ਆਈ ਹੈ।

PunjabKesari

ਇਸ ਵੀਡੀਓ 'ਚ ਸੰਨੀ ਨੇ ਬਲੈਕ ਐਂਡ ਵ੍ਹਾਈਟ ਟਾਪ ਅਤੇ ਬਲੈਕ ਜੀਨਸ ਪਾਈ ਹੋਈ ਹੈ। ਉਸ ਦੇ ਫੇਸ ਮਾਸਕ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।

PunjabKesari
ਇੰਟਰਨੈਟ ਯੂਜ਼ਰਸ ਨੇ ਇਸ ਨੂੰ ਸੰਨੀ ਦਾ 'ਗੈਰ ਜ਼ਿੰਮੇਵਾਰਾਨਾ ਵਿਵਹਾਰ' ਕਿਹਾ ਹੈ। ਉਸ ਨੇ ਪਾਰਦਰਸ਼ੀ ਮਾਸਕ ਪਾਇਆ ਸੀ ਪਰ ਉਸ ਦੀ ਨੱਕ ਦੇ ਹੇਠਾਂ ਵਾਲਾ ਹਿੱਸਾ ਢੱਕਿਆ ਹੋਇਆ ਸੀ। ਦੱਸ ਦੇਈਏ ਕਿ ਸੰਨੀ ਲਿਓਨ ਦੇਸ਼ 'ਚ ਤਾਲਾਬੰਦੀ ਤੋਂ ਬਾਅਦ ਲਾਸ ਏਂਜਲਸ ਚੱਲੇ ਗਈ ਸੀ ਤੇ 6 ਮਹੀਨਿਆਂ ਤੋਂ ਵੱਧ ਸਮੇਂ ਬਾਅਦ ਭਾਰਤ ਪਰਤੀ ਹੈ।

PunjabKesari

PunjabKesari

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


author

sunita

Content Editor

Related News