B''DAY SPL : ਜਾਣੋ ਪੋਰਨ ਸਟਾਰ ਰਹਿ ਚੁੱਕੀ ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਦੇ ਸ਼ੁਰੂਆਤੀ ਦਿਨਾਂ ਬਾਰੇ (PiCS)

Friday, May 13, 2016 - 10:44 AM (IST)

B''DAY SPL : ਜਾਣੋ ਪੋਰਨ ਸਟਾਰ ਰਹਿ ਚੁੱਕੀ ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਦੇ ਸ਼ੁਰੂਆਤੀ ਦਿਨਾਂ ਬਾਰੇ (PiCS)

ਮੁੰਬਈ : ਅੱਜ ਸੰਨੀ ਲਿਓਨ ਦਾ 35ਵਾਂ ਜਨਮਦਿਨ ਹੈ। ਪੋਰਨ ਇੰਡਸਟਰੀ ''ਚ ਆਉਣ ਤੋਂ ਪਹਿਲਾਂ ਸੰਨੀ ਨੇ ਇਕ ਜਰਮਨ ਬੇਕਰੀ ਅਤੇ ਟੈਕਸ ਐਂਡ ਰਿਟਾਇਰਮੈਂਟ ਫਰਮ ''ਚ ਕੰਮ ਕਰ ਚੁੱਕੀ ਹੈ। ਸੰਨੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। ਇਸ ਤੋਂ ਬਾਅਦ 2003 ''ਚ ਉਨ੍ਹਾਂ ਨੇ ਵਿਵਿਡ ਐਂਟਰਟੇਨਮੈਂਟ ਨਾਲ ਤਿੰਨ ਸਾਲ ਦਾ ਕਾਨਟ੍ਰੈਕਟ ਕਰ, ਪੋਰਨਗਰਾਫੀ ਦੀ ਦੁਨੀਆ ''ਚ  ਕਦਮ ਰੱਖਿਆ। ਸੰਨੀ ਨੇ ਕਈ ਪੋਰਨ ਫਿਲਮਾਂ ''ਚ ਕੰਮ ਕੀਤਾ ਹੈ। ਉਨ੍ਹਾਂ ਨੇ 35 ਅਡਲਟ (ਬਾਲਗ) ਫਿਲਮਾਂ ਬਤੌਰ ਅਦਾਕਾਰਾ ਕੀਤੀਆਂ ਹਨ, ਜਦਕਿ 25 ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਹੈ। ਕੈਰੀਅਰ ਦੇ ਸ਼ੁਰੂਆਤ ''ਚ ਉਹ ਲੇਸਬੀਅਨ ਪੋਰਨ ਫਿਲਮਾਂ ''ਚ ਵੀ ਕੰਮ ਕਰ ਚੁੱਕੀ ਹੈ।
ਜਾਣਕਾਰੀ ਅਨੁਸਾਰ ਸੰਨੀ ਨੇ ਸਾਲ 2011 ''ਚ ਰਿਐਲਿਟੀ ਸ਼ੋਅ ''ਬਿਗ ਬੌਸ ਸੀਜ਼ਨ 5'' ''ਚ ਵਾਈਲਡ ਕਾਰਡ ਐਂਟਰੀ ਕੀਤੀ ਸੀ। ਇੱਥੋਂ ਹੀ ਉਨ੍ਹਾਂ ਨੂੰ ਬਾਲੀਵੁੱਡ ''ਚ ਐਂਟਰੀ ਕਰਨ ਦਾ ਮੌਕਾ ਮਿਲਿਆ। ਅਸਲ ''ਚ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਮਹੇਸ਼ ਭੱਟ ਮਹਿਮਾਨ ਵਜੋਂ ਇਸ ਸ਼ੋਅ ''ਚ ਆਏ ਅਤੇ ਸੰਨੀ ਨੂੰ ਆਪਣੀ ਆਉਣ ਵਾਲੀ ਫਿਲਮ ਲਈ ਚੁਣ ਲਿਆ। ਉਨ੍ਹਾਂ ਦਾ ਡੈਬਿਊ ਸਫਲ ਨਹੀਂ ਰਿਹਾ। ਸੰਨੀ ਦੀ ਫਿਲਮ ''ਜਿਸਮ 2'' ਭਾਵੇਂ ਫਲਾਪ ਹੋ ਗਈ ਪਰ ਫਿਲਮ ''ਚ ਸੈਕਸੀ ਅਤੇ ਬੋਲਡ ਅਦਾਵਾਂ ਨਾਲ ਸੰਨੀ ਦੇ ਸਫਲ ਕੈਰੀਅਰ ਦੀ ਸ਼ੁਰੂਆਤ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ''ਜੈਕਪੋਟ'', ''ਰਾਗਿਨੀ ਐਮਐਮਐਸ 2'', ''ਏਕ ਪਹੇਲੀ ਲੀਲਾ'', ''ਮਸਤੀਜ਼ਾਦੇ'', ''ਕੁਝ-ਕੁਝ ਲੋਚਾ ਹੈ'', ''ਵਨ ਨਾਈਟ ਸਟੈਂਡ'' ਵਰਗੀਆਂ ਸੈਕਸੀ ਅਤੇ ਬੋਲਡ ਦ੍ਰਿਸ਼ਾਂ ਨਾਲ ਭਰਪੂਰ ਫਿਲਮਾਂ ਦਿੱਤੀਆਂ। ਫਿਲਮਾਂ ਤੋਂ ਇਲਾਵਾ ਉਹ ਰਿਐਲਿਟੀ ਸ਼ੋਅ ''ਸਪਿਟਸਵਿਲਾ'' ਦੇ ਸੱਤਵੇ ਅਤੇ ਅਠਵੇਂ ਸੀਜ਼ਨ ਨੂੰ ਵੀ ਹੋਸਟ ਕਰ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਸੰਨੀ ਦੇ ਮਾਤਾ-ਪਿਤਾ ਹੁਣ ਇਸ ਦੁਨੀਆ ''ਚ ਨਹੀਂ ਹਨ। 2008 ''ਚ ਉਨ੍ਹਾਂ ਦੀ ਮਾਂ ਅਤੇ 2010 ''ਚ ਉਨ੍ਹਾਂ ਦੇ ਪਿਤਾ ਦਾ ਕੈਂਸਰ ਦੀ ਬੀਮਾਰੀ ਕਾਰਨ ਦਿਹਾਂਤ ਹੋ ਗਿਆ ਸੀ। ਸੰਨੀ ਦਾ ਭਰਾ ਸੰਦੀਪ ਵੋਹਰਾ ਯੂ.ਐਸ. ਦੇ ਇਕ ਮਸ਼ਹੂਰ ਹੋਟਲ ਦੇ ਸ਼ੈਫ ਹਨ। ਉਨ੍ਹਾਂ ਨੇ 2011 ''ਚ ਆਪਣੇ ਪ੍ਰੇਮੀ ਡੈਨੀਅਲ ਵੈਬਰ ਨਾਲ ਵਿਆਹ ਕੀਤਾ। ਮਿਊਜ਼ਿਕ ਰਾਕ ਬੈਂਡ ਦੇ ਲੀਡ ਗਿਟਾਰਿਸਟ ਡੈਨੀਅਲ ਸੰਨੀ ਦੇ ਮੈਨੇਜਰ ਵੀ ਹਨ। ਅੱਗੇ ਦੇਖੋ ਸੰਨੀ ਦੀਆਂ ਕੁਝ ਹੋਰ ਅਣਦੇਖੀਆਂ ਤਸਵੀਰਾਂ—


Related News