ਸੰਨੀ ਲਿਓਨੀ ਨੇ ਮੁੰਬਈ ’ਚ ਖਰੀਦਿਆ ਸ਼ਾਨਦਾਰ ਫਲੈਟ, ਇੰਨੇ ਕਰੋੜ ਹੈ ਕੀਮਤ

4/9/2021 4:47:55 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਨੇ ਹਾਲ ਹੀ ’ਚ ਆਪਣੇ ਲਈ ਇਕ ਨਵਾਂ ਘਰ ਖਰੀਦਿਆ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਕੋਰੋਨਾ ਦੀ ਵਜ੍ਹਾ ਕਾਰਨ ਉਹ ਭਾਰਤ ਛੱਡ ਕੇ ਵਿਦੇਸ਼ ਚਲੀ ਗਈ ਸੀ ਪਰ ਉਸ ਨੇ ਮੁੜ ਤੋਂ ਵਾਪਸੀ ਕਰ ਲਈ ਹੈ ਤੇ ਆਉਂਦਿਆਂ ਹੀ ਉਸ ਨੇ ਖ਼ੁਦ ਨੂੰ ਤੋਹਫ਼ੇ ’ਚ ਇਕ ਘਰ ਦਿੱਤਾ ਹੈ। ਸੰਨੀ ਲਿਓਨੀ ਨੇ ਮੁੰਬਈ ’ਚ ਇਕ ਸ਼ਾਨਦਾਰ 5 ਬੀ. ਐੱਚ. ਕੇ. ਅਪਾਰਟਮੈਂਟ ਖਰੀਿਦਆ ਹੈ ਤੇ ਉਸ ਨੇ ਇਹ ਫਲੈਟ 28 ਮਾਰਚ, 2021 ਨੂੰ 16 ਕਰੋੜ ਰੁਪਏ ’ਚ ਖਰੀਦਿਆ ਹੈ।

ਖ਼ਬਰਾਂ ਮੁਤਾਬਕ ਸੰਨੀ ਲਿਓਨੀ ਨੇ ਮੁੰਬਈ ’ਚ ਲਗਜ਼ਰੀ 5 ਬੀ. ਐੱਚ. ਕੇ. ਅਪਾਰਟਮੈਂਟ ਖਰੀਦਿਆ ਹੈ। ਸੰਨੀ ਲਿਓਨੀ ਦਾ ਇਹ ਫਲੈਟ ਅੰਧੇਰੀ ਵੈਸਟ ਦੇ ਅਟਲਾਂਟਿਸ ਨਾਂ ਦੀ ਬਿਲਡਿੰਗ ’ਚ 12ਵੀਂ ਮੰਜ਼ਿਲ ’ਤੇ ਹੈ। ਇਸ 5 ਬੀ. ਐੱਚ. ਕੇ. ਅਪਾਰਟਮੈਂਟ ਦਾ ਕਾਰਪੇਟ ਏਰੀਆ 3967 ਵਰਗਫੁੱਟ ਹੈ।

ਇਹ ਖ਼ਬਰ ਵੀ ਪੜ੍ਹੋ : ਲੁਧਿਆਣਾ ਜੇਲ੍ਹ 'ਚ ਕਰਨ ਔਜਲਾ ਦੀ ਐਂਟਰੀ 'ਤੇ ਭਖਿਆ ਵਿਵਾਦ, ਵੇਖੋ ਵੀਡੀਓ

ਸੰਨੀ ਲਿਓਨੀ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਰਿਐਲਿਟੀ ਸ਼ੋਅ ‘ਸਪਲਿਟਸਵਿਲਾ 13’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਵਿਕਰਮ ਭੱਟ ਦੀ ਵੈੱਬ ਸੀਰੀਜ਼ ‘ਅਨਾਮਿਕਾ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਵੈੱਬ ਸੀਰੀਜ਼ ’ਚ ਉਹ ਅਦਾਕਾਰਾ ਸੋਨਾਲੀ ਸਹਿਗਲ ਨਾਲ ਨਜ਼ਰ ਆਵੇਗੀ।

ਸੰਨੀ ਲਿਓਨੀ ਫ਼ਿਲਮ ਇੰਡਸਟਰੀ ਦੀਆਂ ਉਨ੍ਹਾਂ ਖੂਬਸੂਰਤ ਤੇ ਹੌਟ ਅਦਾਕਾਰਾਂ ’ਚੋਂ ਇਕ ਹੈ, ਜਿਸ ਦੀ ਹਰ ਤਸਵੀਰ ਤੇ ਵੀਡੀਓ ਸੋਸ਼ਲ ਮੀਡੀਆ ’ਤੇ ਰੱਜ ਕੇ ਵਾਇਰਲ ਹੁੰਦੀ ਹੈ ਤੇ ਉਸ ਦੇ ਪ੍ਰਸ਼ੰਸਕ ਰੱਜ ਕੇ ਉਸ ’ਤੇ ਪਿਆਰ ਵਰਸਾਉਂਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh