ਸਾਲ ‘2022’ ਸੰਨੀ ਕੌਸ਼ਲ ਲਈ ਕਾਫੀ ਬਿੱਜ਼ੀ ਹੋਵੇਗਾ

Saturday, Mar 12, 2022 - 10:56 AM (IST)

ਸਾਲ ‘2022’ ਸੰਨੀ ਕੌਸ਼ਲ ਲਈ ਕਾਫੀ ਬਿੱਜ਼ੀ ਹੋਵੇਗਾ

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਸਟਾਰਰ ਫ਼ਿਲਮ ‘ਗੋਲਡ’ ’ਚ ਹਿੰਮਤ ਦੇ ਰੂਪ ’ਚ ਦਿਲ ਜਿੱਤਣ ਤੋਂ ਬਾਅਦ ਸੰਨੀ ਕੌਸ਼ਲ ਨੂੰ ਕਬੀਰ ਖ਼ਾਨ ਵਲੋਂ ਨਿਰਦੇਸ਼ਿਤ ‘ਦਿ ਫਾਰਗੌਟਨ ਆਰਮੀ’ ’ਚ ਵੀ ਕਾਫੀ ਪ੍ਰਸ਼ੰਸਾ ਮਿਲੀ ਹੈ। ਹਾਲ ਹੀ ’ਚ ਰਿਲੀਜ਼ ਹੋਈ ‘ਸ਼ਿੱਧਤ’ ਦੀ ਸਫਲਤਾ ਤੋਂ ਬਾਅਦ ਹੁਣ ਸੰਨੀ ਕੌਸ਼ਲ ਕਈ ਪ੍ਰਾਜੈਕਟਸ ਨਾਲ ਪਰਦੇ ’ਤੇ ਚਮਕਣ ਲਈ ਤਿਆਰ ਹੈ।

ਸੰਨੀ ਕਹਿੰਦੇ ਹਨ, ‘ਮੈਂ ‘ਸ਼ਿੱਧਤ’ ਲਈ ਮਿਲੇ ਪਿਆਰ ਲਈ ਬਹੁਤ ਅਹਿਸਾਨਮੰਦ ਹਾਂ। ‘ਜੱਗੀ’ ਨੂੰ ਚਿਤਰਿਤ ਕਰਨਾ ਇਕ ਵਿਸ਼ੇਸ਼ ਅਨੁਭਵ ਸੀ। ਕੁਝ ਅਨੋਖੇ ਤੇ ਬੇਮਿਸਾਲ ਲੋਕਾਂ ਦੇ ਨਾਲ ਅਸਲ ’ਚ ਕੁਝ ਖ਼ਾਸ ਫ਼ਿਲਮਾਂ ’ਚ ਕੰਮ ਕਰਨ ਲਈ ਮੈਨੂੰ 2022 ਸਾਲ ਵੀ ਰੋਮਾਂਚਕ ਲੱਗ ਰਿਹਾ ਹੈ। ਇਹ ਅਸਲ ’ਚ ਇਕ ਸੰਤੋਸ਼ਜਨਕ ਅਨੁਭਵ ਹੈ।’

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਹਾਰ ’ਤੇ ਗੈਰੀ ਸੰਧੂ ਨੇ ਕੀਤੀ ਟਿੱਪਣੀ, ਕਿਹਾ– ‘ਮੌਤ ਮਾਰਦੀ ਨਾ ਬੰਦੇ ਨੂੰ...’

ਨਿਖਿਲ ਭੱਟ ਦੁਆਰਾ ਨਿਰਦੇਸ਼ਿਤ ਨੁਸਰਤ ਭਰੂਚਾ ਤੇ ਵਿਜੇ ਵਰਮਾ ਦੇ ਨਾਲ ‘ਹੁੜਦੰਗ’ ’ਚ ਉਹ ਨਜ਼ਰ ਆਉਣ ਵਾਲੇ ਹਨ। ਉਥੇ ਹੀ ਉਨ੍ਹਾਂ ਦੀ ਝੋਲੀ ’ਚ ਇਕ ਹੋਰ ਪ੍ਰਾਜੈਕਟ ਜਾਨ੍ਹਵੀ ਕਪੂਰ ਦੇ ਨਾਲ ‘ਮਿਲੀ’ ਹੈ, ਜਿਸ ਦਾ ਨਿਰਦੇਸ਼ਨ ਮਥੁਕੁੱਟੀ ਜੈਵੀਅਰ ਨੇ ਕੀਤਾ ਹੈ।

ਉਹ ਅਦਾਕਾਰਾ ਯਾਮੀ ਗੌਤਮ ਨਾਲ ਅਮਰ ਕੌਸ਼ਿਕ ਦੀ ‘ਚੋਰ ਨਿਕਲ ਕੇ ਭਾਗਾ’ ’ਚ ਵੀ ਨਜ਼ਰ ਆਉਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News