ਰਾਜਕੁਮਾਰ ਸੰਤੋਸ਼ੀ ਦੇ ਨਿਰਦੇਸ਼ਨ ''ਚ ਬਣੀ ''ਲਾਹੌਰ 1947'' ਦੀ ਸ਼ੂਟਿੰਗ ਪੂਰੀ
Monday, Aug 12, 2024 - 05:09 PM (IST)
ਨਵੀਂ ਦਿੱਲੀ : ਫ਼ਿਲਮ ਨਿਰਮਾਤਾ ਰਾਜਕੁਮਾਰ ਸੰਤੋਸ਼ੀ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਲਾਹੌਰ 1947' ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਫ਼ਿਲਮ 'ਚ ਸ਼ਬਾਨਾ ਆਜ਼ਮੀ ਮੁੱਖ ਭੂਮਿਕਾ 'ਚ ਹਨ ਅਤੇ ਇਸ ਨੂੰ ਆਮਿਰ ਖ਼ਾਨ ਵਲੋਂ ਆਮਿਰ ਖ਼ਾਨ ਪ੍ਰੋਡਕਸ਼ਨਜ਼ ਰਾਹੀਂ ਪ੍ਰੋਡਿਊਸ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪ੍ਰਾਈਮ ਵੀਡੀਓ ਨੇ ਕੀਤਾ ‘ਫਾਲੋ ਕਰ ਲੋ ਯਾਰ’ ਦੇ ਲਾਂਚ ਦਾ ਐਲਾਨ
ਪ੍ਰੋਡਕਸ਼ਨ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਫ਼ਿਲਮ ਦੀ ਸ਼ੂਟਿੰਗ 70 ਦਿਨਾਂ ਦੇ ਰੁਝੇਵੇਂ ਭਰੇ ਸ਼ੈਡਿਊਲ 'ਚ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ, ''ਫ਼ਿਲਮ ਦੀ ਸ਼ੂਟਿੰਗ ਬਿਨਾਂ ਕਿਸੇ ਰੁਕਾਵਟ ਦੇ ਪੂਰੀ ਹੋ ਗਈ ਹੈ। ਮਸ਼ਹੂਰ ਅਦਾਕਾਰਾਂ ਨੂੰ ਫ਼ਿਲਮ 'ਚ ਅਪਣੀ ਅਦਾਕਾਰੀ ਨਾਲ ਜਾਦੂ ਬਿਖੇਰਦੇ ਵੇਖਣਾ ਇਕ ਵਧੀਆ ਤਜਰਬਾ ਰਿਹਾ ਹੈ।''
ਇਹ ਖ਼ਬਰ ਵੀ ਪੜ੍ਹੋ - ਸ਼ਾਹਰੁਖ਼ ਦੇ ਛੋਟੇ ਪੁੱਤਰ ਅਬਰਾਮ ਦੀ ਬਾਲੀਵੁੱਡ 'ਚ ਐਂਟਰੀ, ਇਸ ਫ਼ਿਲਮ 'ਚ ਆਉਣਗੇ ਨਜ਼ਰ
ਸੂਤਰ ਨੇ ਕਿਹਾ, ''ਮੋਟੇ ਤੌਰ ’ਤੇ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁਕੀ ਹੈ। ਰਾਜ ਜੀ ਅਪਣੇ ਕੰਮ ਤੋਂ ਉਤਸ਼ਾਹਿਤ ਹਨ।'' 'ਲਾਹੌਰ 1947' ਦੀ ਕਹਾਣੀ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ ਹੈ। ਫ਼ਿਲਮ ਦਾ ਸੰਗੀਤ ਏ. ਆਰ. ਰਹਿਮਾਨ ਅਤੇ ਗੀਤ ਜਾਵੇਦ ਅਖ਼ਤਰ ਵਲੋਂ ਲਿਖੇ ਗਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।