‘ਐਨੀਮਲ’ ਦਾ ਕਲਾਈਮੈਕਸ ਨਹੀਂ ਦੇਖ ਸਕੇ ਸੰਨੀ ਦਿਓਲ, ਕਿਹਾ– ‘ਬੌਬੀ ਨਾਲ ਉਹ ਸਭ ਹੁੰਦੇ ਦੇਖ...’

Sunday, Dec 31, 2023 - 01:34 PM (IST)

‘ਐਨੀਮਲ’ ਦਾ ਕਲਾਈਮੈਕਸ ਨਹੀਂ ਦੇਖ ਸਕੇ ਸੰਨੀ ਦਿਓਲ, ਕਿਹਾ– ‘ਬੌਬੀ ਨਾਲ ਉਹ ਸਭ ਹੁੰਦੇ ਦੇਖ...’

ਮੁੰਬਈ (ਬਿਊਰੋ)– ਦਿਓਲ ਪਰਿਵਾਰ ਲਈ ਇਹ ਸਾਲ ਬਹੁਤ ਖ਼ਾਸ ਰਿਹਾ ਹੈ। ਸੰਨੀ ਦਿਓਲ ਨੇ ਜਿਥੇ ‘ਗਦਰ 2’ ਵਰਗੀ ਸੁਪਰਹਿੱਟ ਫ਼ਿਲਮ ਦਿੱਤੀ, ਉਥੇ ਹੀ ਉਨ੍ਹਾਂ ਦੇ ਛੋਟੇ ਭਰਾ ਬੌਬੀ ਦਿਓਲ ਦੀ ਫ਼ਿਲਮ ‘ਐਨਮਿਲ’ ਨੇ ਬਾਕਸ ਆਫਿਸ ’ਤੇ ਕਈ ਰਿਕਾਰਡ ਤੋੜ ਦਿੱਤੇ।

ਹਾਲ ਹੀ ’ਚ ਦਿੱਤੇ ਇੰਟਰਵਿਊ ’ਚ ਸੰਨੀ ਨੇ ਬੌਬੀ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਬੌਬੀ ਨੂੰ ਇੰਡਸਟਰੀ ’ਚ ਕਦੇ ਵੀ ਆਪਣਾ ਹੱਕ ਨਹੀਂ ਮਿਲਿਆ। ਸੰਨੀ ਨੇ ਇਹ ਵੀ ਦੱਸਿਆ ਕਿ ਉਹ ਫ਼ਿਲਮ ‘ਐਨੀਮਲ’ ਦੇ ਆਖਰੀ ਸੀਨ ’ਚ ਬੌਬੀ ਨੂੰ ਮਰਦਾ ਨਹੀਂ ਦੇਖ ਸਕੇ ਤੇ ਫ਼ਿਲਮ ਛੱਡ ਕੇ ਥੀਏਟਰ ਤੋਂ ਬਾਹਰ ਆ ਗਏ।

ਲੋਕ ਬੌਬੀ ਪ੍ਰਤੀ ਈਮਾਨਦਾਰ ਨਹੀਂ ਸਨ
NDTV ਨੂੰ ਦਿੱਤੇ ਇੰਟਰਵਿਊ ’ਚ ਬੌਬੀ ਦੇ ਕਰੀਅਰ ਬਾਰੇ ਗੱਲ ਕਰਦਿਆਂ ਸੰਨੀ ਨੇ ਕਿਹਾ, ‘‘ਪ੍ਰਕਾਸ਼ ਝਾਅ ਦੀ ਸੀਰੀਜ਼ ‘ਆਸ਼ਰਮ’ ਬੌਬੀ ਦੇ ਕਰੀਅਰ ਦਾ ਟਰਨਿੰਗ ਪੁਆਇੰਟ ਸੀ। ਮੈਂ ਉਸ ਲਈ ਬਹੁਤ ਖ਼ੁਸ਼ ਹਾਂ। ਹੁਣ ਮੈਂ ਕਹਿ ਸਕਦਾ ਹਾਂ ਕਿ ਲੋਕ ਉਸ ਪ੍ਰਤੀ ਈਮਾਨਦਾਰ ਨਹੀਂ ਸਨ। ਮੈਂ ਆਪਣੇ ਬਾਰੇ ਗੱਲ ਨਹੀਂ ਕਰ ਸਕਦਾ ਪਰ ਮੈਂ ਉਸ ਬਾਰੇ ਜ਼ਰੂਰ ਗੱਲ ਕਰ ਸਕਦਾ ਹਾਂ। ਲੋਕ ਉਸ ਨੂੰ ਸਵੀਟ ਮੁੰਡਾ ਕਹਿੰਦੇ ਸਨ ਪਰ ਉਸ ਲਈ ਕੁਝ ਨਹੀਂ ਕੀਤਾ। ਹਰ ਕੋਈ ਉਸ ਦੀ ਕਾਬਲੀਅਤ ਨੂੰ ਜਾਣਦਾ ਸੀ ਪਰ ਕਿਸੇ ਨੇ ਉਸ ਨੂੰ ਸਭ ਦੇ ਸਾਹਮਣੇ ਆਉਣ ਨਹੀਂ ਦਿੱਤਾ।’’

ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਨੂੰ ‘ਹਾਰਟ ਅਟੈਕ ਵਾਲੇ ਪਰਾਂਠੇ’ ਖਵਾਉਣੇ ਪਏ ਮਹਿੰਗੇ, FIR ਮਗਰੋਂ ਕਮਰੇ ’ਚ ਬੰਦ ਕਰ ਕੁੱਟਿਆ

ਲੋਕਾਂ ਨੇ ‘ਐਨੀਮਲ’ ਨੂੰ ਬਹੁਤ ਪਿਆਰ ਦਿੱਤਾ
ਫ਼ਿਲਮ ‘ਐਨੀਮਲ’ ਬਾਰੇ ਗੱਲ ਕਰਦਿਆਂ ਸੰਨੀ ਨੇ ਕਿਹਾ, ‘‘ਲੋਕਾਂ ਨੇ ਬੌਬੀ ਦੀ ਫ਼ਿਲਮ ਨੂੰ ਬਹੁਤ ਪਿਆਰ ਦਿੱਤਾ ਪਰ ਮੈਂ ਇਸ ਨੂੰ ਪੂਰੀ ਤਰ੍ਹਾਂ ਨਹੀਂ ਦੇਖ ਸਕਿਆ। ਹਾਲਾਂਕਿ ਮੈਂ ਖ਼ੁਦ ਆਪਣੀਆਂ ਫ਼ਿਲਮਾਂ ਪੂਰੀ ਤਰ੍ਹਾਂ ਦੇਖਣ ਦੇ ਯੋਗ ਨਹੀਂ ਹਾਂ ਪਰ ਜਦੋਂ ਮੈਂ ਬੌਬੀ ਨੂੰ ‘ਐਨੀਮਲ’ ’ਚ ਮਰਦੇ ਦੇਖਿਆ ਤਾਂ ਮੈਂ ਆਪਣੀ ਸੀਟ ਤੋਂ ਉੱਠ ਕੇ ਥੀਏਟਰ ਤੋਂ ਬਾਹਰ ਆ ਗਿਆ। ਮੈਂ ਇਹ ਸਭ ਨਹੀਂ ਦੇਖ ਸਕਿਆ।’’

ਕਲਾਈਮੈਕਸ ਦੇਖ ਕੇ ਬੌਬੀ ਦੀ ਮਾਂ ਰੋ ਪਈ
ਇਸ ਤੋਂ ਪਹਿਲਾਂ ‘ਐਨੀਮਲ’ ਦੀ ਰਿਲੀਜ਼ ਤੋਂ ਬਾਅਦ ਬੌਬੀ ਦਿਓਲ ਨੇ ਦੱਸਿਆ ਸੀ ਕਿ ਕਲਾਈਮੈਕਸ ਸੀਨ ’ਚ ਉਨ੍ਹਾਂ ਦੀ ਮੌਤ ਨੂੰ ਦੇਖ ਕੇ ਉਨ੍ਹਾਂ ਦੀ ਮਾਂ ਰੋ ਪਈ ਸੀ। ਥੀਏਟਰ ਤੋਂ ਘਰ ਵਾਪਸ ਆਉਣ ਤੋਂ ਬਾਅਦ ਮਾਂ ਨੇ ਬੌਬੀ ਨੂੰ ਭਵਿੱਖ ’ਚ ਅਜਿਹੀਆਂ ਭੂਮਿਕਾਵਾਂ ਨਾ ਕਰਨ ਲਈ ਕਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News