ਸੰਨੀ ਦਿਓਲ ਦਾ ਪੁੱਤਰ ਕਰਨ ਚੜ੍ਹਿਆ ਘੋੜੀ, ਪੋਤੇ ਦੀ ਬਰਾਤ ’ਚ ਨੱਚੇ ਧਰਮਿੰਦਰ

Sunday, Jun 18, 2023 - 12:31 PM (IST)

ਸੰਨੀ ਦਿਓਲ ਦਾ ਪੁੱਤਰ ਕਰਨ ਚੜ੍ਹਿਆ ਘੋੜੀ, ਪੋਤੇ ਦੀ ਬਰਾਤ ’ਚ ਨੱਚੇ ਧਰਮਿੰਦਰ

ਮੁੰਬਈ (ਬਿਊਰੋ)– ਆਖਰਕਾਰ ਉਹ ਪਲ ਆ ਗਿਆ ਹੈ, ਜਿਸ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। ਸੰਨੀ ਦਿਓਲ ਦਾ ਲਾਡਲਾ ਪੁੱਤ ਕਰਨ ਦਿਓਲ ਅੱਜ ਆਪਣੀ ਪ੍ਰੇਮਿਕਾ ਦ੍ਰੀਸ਼ਾ ਆਚਾਰੀਆ ਨਾਲ ਵਿਆਹ ਦੇ ਬੰਧਨ ’ਚ ਬੱਝਣ ਜਾ ਰਿਹਾ ਹੈ। ਕਰਨ ਆਪਣੀ ਲਾੜੀ ਨੂੰ ਲੈਣ ਲਈ ਘੋੜੀ ’ਤੇ ਸਵਾਰ ਹੋ ਕੇ ਰਵਾਨਾ ਹੋਇਆ ਹੈ।

PunjabKesari

ਸੰਨੀ ਦੇ ਲਾਡਲੇ ਕਰਨ ਦੀ ਬਰਾਤ ਨਿਕਲਣੀ ਸ਼ੁਰੂ ਹੋ ਗਈ ਹੈ। ਕਰਨ ਲਾੜੇ ਦੇ ਰੂਪ ’ਚ ਕਾਫੀ ਖ਼ੂਬਸੂਰਤ ਲੱਗ ਰਹੇ ਹਨ। ਕਰੀਮ ਰੰਗ ਦੀ ਸ਼ੇਰਵਾਨੀ ਤੇ ਮੈਚਿੰਗ ਪੱਗ ’ਚ ਕਰਨ ਦਿਓਲ ਕਿਸੇ ਰਾਜਕੁਮਾਰ ਤੋਂ ਘੱਟ ਨਹੀਂ ਲੱਗ ਰਹੇ ਹਨ।

PunjabKesari

ਕਰਨ ਦਿਓਲ ਦੀ ਬਰਾਤ ਨਾਲ ਪੂਰਾ ਦਿਓਲ ਪਰਿਵਾਰ ਰਵਾਨਾ ਹੋ ਗਿਆ ਹੈ। ਪੋਤੇ ਦੇ ਵਿਆਹ ’ਚ ਸ਼ਾਮਲ ਹੋਣ ਲਈ ਦਾਦਾ ਧਰਮਿੰਦਰ ਵੀ ਪਹੁੰਚ ਚੁੱਕੇ ਹਨ। ਭੂਰੇ ਰੰਗ ਦਾ ਸੂਟ ਤੇ ਸਿਰ ’ਤੇ ਪੱਗ ਪਹਿਨੇ ਧਰਮਿੰਦਰ ਹੈਂਡਸਮ ਹੰਗ ਲੱਗ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ‘ਆਦਿਪੁਰਸ਼’ ’ਚ ਹਨੂੰਮਾਨ ਦੇ ਅਜਿਹੇ ਡਾਇਲਾਗ ਜਾਣਬੁਝ ਕੇ ਲਿਖੇ ਗਏ, ਵਿਵਾਦ ’ਤੇ ਲੇਖਕ ਮਨੋਜ ਮੁੰਤਸ਼ੀਰ ਦਾ ਬਿਆਨ

ਲਾੜੇ ਦੇ ਪਿਤਾ ਯਾਨੀ ਸੰਨੀ ਦਿਓਲ ਇਸ ਸਮੇਂ ਸਭ ਤੋਂ ਖ਼ੁਸ਼ ਹਨ ਕਿਉਂਕਿ ਉਨ੍ਹਾਂ ਦਾ ਪਿਆਰਾ ਪੁੱਤਰ ਕਰਨ ਅੱਜ ਉਨ੍ਹਾਂ ਦੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕਰਨ ਜਾ ਰਿਹਾ ਹੈ। ਸੰਨੀ ਦਿਓਲ ਨੇ ਆਪਣੇ ਪੁੱਤਰ ਦੇ ਵਿਆਹ ’ਚ ਹਰੇ ਤੇ ਚਿੱਟੇ ਰੰਗ ਦੀ ਸ਼ੇਰਵਾਨੀ ਪਹਿਨੀ ਹੈ।

PunjabKesari

ਪੋਤੇ ਕਰਨ ਦੇ ਵਿਆਹ ’ਚ ਦਾਦਾ ਧਰਮਿੰਦਰ ਦਾ ਟਸ਼ਨ ਦੇਖਣ ਵਾਲਾ ਹੈ। ਕਰਨ ਦੇ ਵਿਆਹ ’ਚ ਧਰਮਿੰਦਰ ਨੇ ਖੂਬ ਡਾਂਸ ਕੀਤਾ। ਢੋਲ ’ਤੇ ਡਾਂਸ ਕਰਦਿਆਂ ਧਰਮਿੰਦਰ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਤੁਹਾਡਾ ਮਨ ਖ਼ੁਸ਼ ਹੋ ਜਾਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News