‘ਗਦਰ 2’ ਦੇ ‘OMG 2’ ਨਾਲ ਕਲੈਸ਼ ’ਤੇ ਬੋਲੇ ਸੰਨੀ ਦਿਓਲ, ਕਿਹਾ- ‘ਜਿਸ ਚੀਜ਼ ਦੀ ਬਰਾਬਰੀ ਨਹੀਂ...’
Monday, Jul 24, 2023 - 01:50 PM (IST)
ਮੁੰਬਈ (ਬਿਊਰੋ)– 11 ਅਗਸਤ ਨੂੰ ਦੋ ਵੱਡੇ ਸਿਤਾਰਿਆਂ ਦੀਆਂ ਫ਼ਿਲਮਾਂ ਪਰਦੇ ’ਤੇ ਆਉਣ ਵਾਲੀਆਂ ਹਨ। ਪਹਿਲੀ ਸੰਨੀ ਦਿਓਲ ਦੀ ‘ਗਦਰ 2’, ਜਿਸ ਨੂੰ ਲੈ ਕੇ ਲੋਕਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਦੂਜੀ ਫ਼ਿਲਮ ਅਕਸ਼ੇ ਕੁਮਾਰ ਦੀ ‘OMG 2’ ਹੈ। ਭਾਵੇਂ ਕਿ ਅਕਸ਼ੇ ਦੀਆਂ ਕੁਝ ਫ਼ਿਲਮਾਂ ਫਲਾਪ ਰਹੀਆਂ ਪਰ ‘ਓ. ਐੱਮ. ਜੀ.’ ਆਪਣੇ ਸਮੇਂ ਦੀ ਹਿੱਟ ਰਹੀ, ਇਸ ਲਈ ਲੋਕ ਇਸ ਦਾ ਦੂਜਾ ਭਾਗ ਵੀ ਦੇਖਣਾ ਚਾਹੁਣਗੇ। ਸੰਨੀ ਦਿਓਲ ਨੇ ਹੁਣ ਇਨ੍ਹਾਂ ਦੋਵਾਂ ਫ਼ਿਲਮਾਂ ਦੇ ਕਲੈਸ਼ ’ਤੇ ਬਿਆਨ ਦਿੱਤਾ ਹੈ।
ਜਦੋਂ ਸੰਨੀ ਦਿਓਲ ਨੂੰ ਫ਼ਿਲਮ ਦੇ ਕਲੈਸ਼ ਬਾਰੇ ਸਵਾਲ ਕੀਤਾ ਗਿਆ ਤਾਂ ਉਹ ਇਤਿਹਾਸ ਦੇ ਪੰਨੇ ਪਲਟਣ ਲੱਗੇ। ਪਹਿਲੀ ਫ਼ਿਲਮ ‘ਗਦਰ’ ਦੀ ਰਿਲੀਜ਼ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ, ‘‘ਗਦਰ’ ਨੇ ਉਸ ਸਮੇਂ 100 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ। ਇਸ ਦੇ ਨਾਲ ਹੀ ਉਸ ਨਾਲ ਰਿਲੀਜ਼ ਹੋਈ ‘ਲਗਾਨ’ ਨੇ ਉਸ ਤੋਂ ਘੱਟ ਕਮਾਈ ਕੀਤੀ। ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਦੋ ਫ਼ਿਲਮਾਂ ਦੀ ਤੁਲਨਾ ਕਿਉਂ ਕਰਦੇ ਹਨ। ਫਿਰ ਚਾਹੇ ਉਹ ਵਪਾਰ ਦੇ ਨਜ਼ਰੀਏ ਤੋਂ ਹੋਵੇ ਜਾਂ ਚੰਗੇ ਜਾਂ ਮਾੜੇ ਮਹਿਸੂਸ ਕਰਨ ਦੇ ਨਜ਼ਰੀਏ ਤੋਂ। ‘ਗਦਰ’ ਲਈ ਕੋਈ ਧਾਰਨਾ ਨਹੀਂ ਸੀ। ਲੋਕਾਂ ਨੇ ਸੋਚਿਆ ਕਿ ਇਹ ਮਸਾਲਾ ਫ਼ਿਲਮ ਹੈ, ਪੁਰਾਣੀ ਕਿਸਮ ਦੀ ਫ਼ਿਲਮ ਹੈ, ਇਸ ’ਚ ਪੁਰਾਣੇ ਕਿਸਮ ਦੇ ਗੀਤ ਹਨ।’’
ਇਹ ਖ਼ਬਰ ਵੀ ਪੜ੍ਹੋ : 25 ਸਾਲ ਦੀ ਉਮਰ ’ਚ ਕਰੋੜਪਤੀ ਬਣਿਆ ‘Bigg Boss OTT 2’ ’ਚ ਨਜ਼ਰ ਆਉਣ ਵਾਲਾ ਯੂਟਿਊਬਰ ਅਭਿਸ਼ੇਕ ਮਲਹਾਨ
ਸੰਨੀ ਨੇ ਅੱਗੇ ਕਿਹਾ, ‘‘ਦੂਜੇ ਪਾਸੇ ਲੋਕ ‘ਲਗਾਨ’ ਨੂੰ ਕਲਾਸਿਕ ਫ਼ਿਲਮ ਮੰਨਦੇ ਹਨ। ਕੁਝ ਅਖੌਤੀ ਲੋਕਾਂ ਨੇ ‘ਗਦਰ’ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ, ਇਸ ਬਾਰੇ ਚੰਗੀਆਂ ਗੱਲਾਂ ਨਹੀਂ ਕੀਤੀਆਂ। ਇਸ ਤੋਂ ਬਾਅਦ ਵੀ ਫ਼ਿਲਮ ਨੇ ਦਰਸ਼ਕਾਂ ਦੀ ਵਾਹ-ਵਾਹੀ ਖੱਟੀ, ਲੋਕਾਂ ਨੇ ਇਸ ਨੂੰ ਬਹੁਤ ਪਿਆਰ ਦਿੱਤਾ। ਮੈਨੂੰ ਯਾਦ ਹੈ ਕਿ ਕਈ ਐਵਾਰਡ ਸ਼ੋਅਜ਼ ’ਚ ‘ਗਦਰ’ ਦਾ ਮਜ਼ਾਕ ਉਡਾਇਆ ਗਿਆ ਸੀ ਪਰ ਇਸ ਦਾ ਸਾਡੇ ’ਤੇ ਕੋਈ ਅਸਰ ਨਹੀਂ ਹੋਇਆ। ਮੇਰੀਆਂ ਕੁਝ ਹੋਰ ਫ਼ਿਲਮਾਂ ਨਾਲ ਵੀ ਅਜਿਹਾ ਹੀ ਹੋਇਆ। ‘ਘਾਇਲ’ ਤੇ ‘ਦਿਲ’ ਵਾਂਗ ਇਹ ਦੋਵੇਂ ਵੀ ਆਪਸ ’ਚ ਭਿੜ ਗਈਆਂ ਪਰ ਇਨ੍ਹਾਂ ਫ਼ਿਲਮਾਂ ਦੀ ਤੁਲਨਾ ਕਿਸੇ ਹੋਰ ਨਾਲ ਕਰਨਾ ਠੀਕ ਨਹੀਂ ਹੈ।’’
ਸੰਨੀ ਦਿਓਲ ਨੇ ਕਿਹਾ, ‘‘ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਜੋ ਫ਼ਿਲਮ ਬਿਹਤਰ ਹੋਵੇ, ਫਿਰ ਵੀ ਤੁਸੀਂ ਉਸ ਨੂੰ ਦੂਜੀ ਫ਼ਿਲਮ ਦੇ ਬਰਾਬਰ ਲਿਆਓ। ਜੋ ਬਰਾਬਰੀ ’ਚ ਨਹੀਂ ਹੈ, ਉਸ ਦੀ ਤੁਲਨਾ ਨਾ ਕਰੋ।’’
ਸੰਨੀ ਦਿਓਲ ਦੀ ਗੱਲ ਕਰੀਏ ਤਾਂ ਲੱਗਦਾ ਹੈ ਕਿ ਉਹ ਅਕਸ਼ੇ ਕੁਮਾਰ ਦੀ ‘ਓ. ਐੱਮ. ਜੀ. 2’ ਨੂੰ ‘ਗਦਰ 2’ ਤੋਂ ਵੱਧ ਕੁਝ ਨਹੀਂ ਸਮਝ ਰਹੇ ਹਨ। ‘ਗਦਰ 2’ ਦੀ ਟੱਕਰ ਪਹਿਲਾਂ ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ਨਾਲ ਹੋਣ ਵਾਲੀ ਸੀ। ਉਸ ਸਮੇਂ ‘ਗਦਰ 2’ ਦੇ ਨਿਰਦੇਸ਼ਕ ਅਨਿਲ ਸ਼ਰਮਾ ਨੇ ਕਲੈਸ਼ ’ਤੇ ਬੋਲਦਿਆਂ ਇਹ ਵੀ ਕਿਹਾ ਸੀ ਕਿ ਉਹ ਆਪਣੀ ਫ਼ਿਲਮ ਦੀ ਰਿਲੀਜ਼ ਡੇਟ ਨਹੀਂ ਬਦਲਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।