ਮਹਾਦੇਵ ਬਣ ਛਾਏ ਅਕਸ਼ੈ ਕੁਮਾਰ, ਸੰਨੀ ਦਿਓਲ ਦੀ 'ਗਦਰ 2' ਤੋਂ ਅੱਗੇ ਨਿਕਲੀ 'OMG 2'
Friday, Aug 11, 2023 - 04:36 PM (IST)

ਮੁੰਬਈ (ਬਿਊਰੋ) : ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਦੀ ਫ਼ਿਲਮ 'OMG 2' ਇੰਨਾਂ ਚਰਚਾ ਦਾ ਵਿਸ਼ਾ ਨਹੀਂ ਸੀ, ਜਿੰਨਾਂ ਕਿ ਸੰਨੀ ਦਿਓਲ ਦੀ ਫ਼ਿਲਮ 'ਗਦਰ 2' ਸੀ। 'OMG 2' ਨੂੰ ਸਿਰਫ਼ 70 ਤੋਂ 80 ਹਜ਼ਾਰ ਦੀ ਐਡਵਾਂਸ ਬੁਕਿੰਗ ਮਿਲੀ ਸੀ ਅਤੇ 'ਗਦਰ 2' ਦੀ ਐਡਵਾਂਸ ਬੁਕਿੰਗ ਦਾ ਅੰਕੜਾ 2 ਲੱਖ ਨੂੰ ਪਾਰ ਕਰ ਗਿਆ ਸੀ। ਦੂਜੇ ਪਾਸੇ ਓਪਨਿੰਗ ਡੇ 'ਤੇ ਦੋਵੇਂ ਫ਼ਿਲਮਾਂ ਦੀ ਤਕਦੀਰ ਹੀ ਪਲਟ ਗਈ ਹੈ। 'ਗਦਰ 2' ਦਰਸ਼ਕਾਂ ਨੂੰ ਕੋਈ ਖ਼ਾਸ ਪਸੰਦ ਨਹੀਂ ਆਈ ਅਤੇ ਅਕਸ਼ੈ ਕੁਮਾਰ ਦੀ ਫ਼ਿਲਮ 'OMG 2' ਦਰਸ਼ਕਾਂ ਨੂੰ ਪਸੰਦ ਆ ਰਹੀ ਹੈ।
ਦਰਸ਼ਕਾਂ ਨੂੰ ਕਿਵੇਂ ਲੱਗੀ 'OMG 2'?:- ਫ਼ਿਲਮ 'OMG 2' ਦੀ ਕਹਾਣੀ ਪਹਿਲੇ ਭਾਗ ਤੋਂ ਅਲੱਗ ਹੈ। 'OMG 2' 'ਚ ਅਕਸ਼ੈ ਕੁਮਾਰ ਮਹਾਦੇਵ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ ਅਤੇ ਪੰਕਜ ਤ੍ਰਿਪਾਠੀ ਨੂੰ ਕਾਂਤੀ ਸ਼ਰਨ ਮੁਦਗਲ ਦੇ ਕਿਰਦਾਰ 'ਚ ਦੇਖਿਆ ਜਾ ਰਿਹਾ ਹੈ। ਇਸ ਫ਼ਿਲਮ 'ਚ ਯਾਮੀ ਗੌਤਮ ਨੇ ਵਕੀਲ ਸੰਜਨਾ ਤ੍ਰਿਪਾਠੀ ਦਾ ਕਿਰਦਾਰ ਨਿਭਾਇਆ ਹੈ। ਯਾਮੀ ਗੌਤਮ ਨੂੰ ਕਾਂਤੀ ਸ਼ਰਨ ਮੁਦਗਲ ਖ਼ਿਲਾਫ਼ ਖੜ੍ਹੇ ਹੁੰਦੇ ਦੇਖਿਆ ਜਾ ਰਿਹਾ ਹੈ। ਇਸ ਫ਼ਿਲਮ 'ਚ ਅਰੁਣ ਗੋਵਿਲ ਨੇ ਭਗਵਾਨ ਰਾਮ ਦੀ ਭੂਮਿਕਾ ਨਿਭਾਈ ਹੈ। ਦੱਸ ਦਈਏ ਕਿ ਦਰਸ਼ਕ ਇਸ ਫ਼ਿਲਮ ਨੂੰ ਦੇਖ ਕੇ ਵਧੀਆਂ ਦੱਸ ਰਹੇ ਹਨ ਅਤੇ ਇਸ ਫ਼ਿਲਮ ਦੀਆਂ ਤਾਰੀਫ਼ਾਂ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ‘ਸਿੱਖਾਂ ਦੇ 12 ਵੱਜ ਗਏ’ ਦੇ ਪਿੱਛੇ ਦੀ ਸੱਚਾਈ ਦਾ ਖ਼ੁਲਾਸਾ ਕਰਨ ਸਿਲਵਰ ਸਕ੍ਰੀਨ ’ਤੇ ਪੇਸ਼ ਹੋਣ ਜਾ ਰਹੀ ਹੈ ਫ਼ਿਲਮ ‘ਮਸਤਾਨੇ’
ਫ਼ਿਲਮ 'OMG 2' ਨੂੰ ਲੈ ਕੇ ਲੋਕਾਂ ਦੇ Review:- ਫ਼ਿਲਮ 'OMG 2' ਨੂੰ ਲੈ ਕੇ ਲੋਕ ਆਪਣੇ ਰਿਵਿਊ ਦੇ ਰਹੇ ਹਨ। ਇਸ ਫ਼ਿਲਮ ਬਾਰੇ ਇੱਕ ਯੂਜ਼ਰ ਨੇ ਲਿਖਿਆ, "ਵਧੀਆਂ ਮੈਸੇਜ, ਬੋਲਡ ਥੀਮ, ਜ਼ਿਆਦਾ ਇਮੋਸ਼ਨ, ਸਭ ਸੋਹਣੇ ਢੰਗ ਨਾਲ ਸੰਭਾਲਿਆ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਅਸਲ Review #OMG2 ਫ਼ਿਲਮ Average ਹੈ। ਕਾਰੋਬਾਰ ਨਹੀਂ ਕਰ ਪਾਏਗੀ, ਇਸ ਲਈ Average ਹੈ। #AkshayKumar ਰੋਲ ਹੈ #pankajtripathi ਰੋਲ ਇੱਕ ਹੈ। ਮੂਵੀ ਬਹੁਤ ਵਧੀਆ ਹੈ।"
ਇੱਕ ਯੂਜ਼ਰ ਨੇ ਇਸ ਫ਼ਿਲਮ ਨੂੰ ਪੰਜ 'ਚੋਂ 5 ਨੰਬਰ ਦਿੱਤੇ ਹਨ। ਇੱਕ ਹੋਰ ਯੂਜ਼ਰ ਨੇ ਲਿਖਿਆ, "#OMG2 ਸ਼ਾਨਦਾਰ ਹੈ। ਸੈਕਸ ਸਿੱਖਿਆ ਦੇ ਵਿਸ਼ੇ ਨੂੰ ਜ਼ਿੰਮੇਵਾਰ ਅਤੇ ਮਨੋਰੰਜਕ ਤਰੀਕੇ ਨਾਲ ਨਜਿੱਠਿਆ ਗਿਆ ਹੈ। ਇਸ ਬਾਰੇ ਸਿੱਖਿਆ ਦੇਣ ਦਾ ਇਸ ਤੋਂ ਵਧੀਆ ਤਰੀਕਾ ਨਹੀਂ ਹੋ ਸਕਦਾ। ਇਹ ਫ਼ਿਲਮ ਸਭ ਤੋਂ ਵਧੀਆ ਫ਼ਿਲਮਾਂ 'ਚੋਂ ਇੱਕ ਹੈ। ਜ਼ਰੂਰ ਦੇਖਣਾ।"
ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਨੇ ਦਿਲਜੀਤ ਦੋਸਾਂਝ ਤੇ ਏ. ਪੀ. ਢਿੱਲੋਂ ਨੂੰ ਛੱਡਿਆ ਪਿੱਛੇ, ਦੁਨੀਆ ਭਰ 'ਚ ਹਾਸਲ ਕੀਤਾ ਇਹ ਖਿਤਾਬ
'OMG 2' ਦੀ 'ਗਦਰ 2' ਨਾਲ ਟੱਕਰ :- 'OMG 2' ਦੇ ਨਾਲ-ਨਾਲ ਬਾਕਸ ਆਫ਼ਿਸ 'ਤੇ ਅੱਜ 11 ਅਗਸਤ ਨੂੰ ਸੰਨੀ ਦਿਓਲ ਸਟਾਰਰ ਫ਼ਿਲਮ 'ਗਦਰ 2' ਵੀ ਰਿਲੀਜ਼ ਹੋਈ ਹੈ, ਜੋ ਓਪਨਿੰਗ ਡੇ 'ਤੇ ਧਮਾਲ ਨਹੀਂ ਮਚਾ ਪਾਈ। ਕਿਹਾ ਜਾ ਰਿਹਾ ਹੈ ਕਿ 'OMG 2' ਓਪਨਿੰਗ ਡੇ 'ਤੇ 7 ਤੋਂ 9 ਕਰੋੜ ਅਤੇ 'ਗਦਰ 2' ਪਹਿਲੇ ਦਿਨ 30 ਤੋਂ 40 ਕਰੋੜ ਕਮਾ ਲਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।