ਸੰਨੀ ਦਿਓਲ ਦੀ ਫ਼ਿਲਮ ''ਗਦਰ 2'' ਇਕ ਵਾਰ ਫਿਰ ਸਿਨੇਮਾਘਰਾਂ ''ਚ ਹੋਈ ਰਿਲੀਜ਼
Monday, Aug 05, 2024 - 01:16 PM (IST)
ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫ਼ਿਲਮ 'ਗਦਰ 2' ਸਾਲ 2023 ਦੀ ਸਭ ਤੋਂ ਮਸ਼ਹੂਰ ਫ਼ਿਲਮਾਂ 'ਚੋਂ ਇੱਕ ਸੀ। ਫ਼ਿਲਮ ਨੇ ਬਾਕਸ ਆਫਿਸ 'ਤੇ ਇਤਿਹਾਸ ਰਚ ਦਿੱਤਾ ਸੀ। ਹੁਣ 'ਗਦਰ 2' ਇੱਕ ਵਾਰ ਫਿਰ ਸਿਨੇਮਾਘਰਾਂ 'ਚ ਹਿੱਟ ਹੋਣ ਲਈ ਤਿਆਰ ਹੈ। ਬਾਕਸ ਆਫਿਸ ‘ਤੇ ਇਤਿਹਾਸ ਰਚਣ ਵਾਲੀ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਸਟਾਰਰ ਫ਼ਿਲਮ 'ਗਦਰ 2' ਇਕ ਵਾਰ ਫਿਰ ਸਿਨੇਮਾਘਰਾਂ 'ਚ ਵਾਪਸੀ ਕਰੇਗੀ। ਇਹ ਫ਼ਿਲਮ 4 ਅਗਸਤ ਨੂੰ ਸਿਨੇਮਾਘਰਾਂ ‘ਚ ਮੁੜ ਰਿਲੀਜ਼ ਹੋਈ ਹੈ ਪਰ ਇਸ ਵਾਰ ਇਹ ਅਪਾਹਜ ਦਰਸ਼ਕਾਂ ਲਈ ਭਾਰਤੀ ਸੈਨਤ ਭਾਸ਼ਾ (ISL) 'ਚ ਰਿਲੀਜ਼ ਕੀਤੀ ਜਾਵੇਗੀ। ‘ਗਦਰ 2’ ਨੂੰ ਪਿਛਲੇ ਸਾਲ ਦੇਸ਼ ਭਰ 'ਚ ਲੱਖਾਂ ਲੋਕਾਂ ਨੇ ਦੇਖਿਆ ਸੀ ਅਤੇ ਇਹ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮਾਂ 'ਚੋਂ ਇੱਕ ਬਣ ਗਈ ਹੈ। ਆਈ. ਐੱਸ. ਐੱਲ. 'ਚ ਫ਼ਿਲਮ ਨੂੰ ਰਿਲੀਜ਼ ਕਰਨ ਦਾ ਉਦੇਸ਼ ਅਪਾਹਜ ਦਰਸ਼ਕਾਂ ਨੂੰ ਇੱਕ ਇਮਰਸਿਵ ਸਿਨੇਮੈਟਿਕ ਅਨੁਭਵ ਪ੍ਰਦਾਨ ਕਰਨਾ ਹੈ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ
ਇਸ ਕਦਮ ਲਈ ਜ਼ੀ ਸਟੂਡੀਓਜ਼ ਨੇ ਫ਼ਿਲਮ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ‘ਇੰਡੀਆ ਸਾਈਨਿੰਗ ਹੈਂਡਸ’ ਨਾਂ ਦੀ ਸੰਸਥਾ ਨਾਲ ਸਾਂਝੇਦਾਰੀ ਕੀਤੀ ਹੈ। ਇਸ ਪਹਿਲਕਦਮੀ ਬਾਰੇ ਫ਼ਿਲਮ ਦੀ ਅਦਾਕਾਰਾ ਅਮੀਸ਼ਾ ਪਟੇਲ ਨੇ ਕਿਹਾ, ‘ਗਦਰ’ ਫ਼ਿਲਮਾਂ ਦਾ ਹਿੱਸਾ ਬਣਨਾ ਮੇਰੇ ਲਈ ਖ਼ਾਸ ਸਫ਼ਰ ਰਿਹਾ ਹੈ। ਇਹ ਬਹੁਤ ਵਧੀਆ ਹੈ ਕਿ ਅਸੀਂ ਸਕੀਨਾ ਦੀ ਕਹਾਣੀ ਨੂੰ ਵਿਸ਼ੇਸ਼ ਦਰਸ਼ਕਾਂ ਲਈ ਵੱਡੇ ਪਰਦੇ ‘ਤੇ ਵਾਪਸ ਲਿਆ ਰਹੇ ਹਾਂ, ਜਿਨ੍ਹਾਂ ਨੂੰ ਸਾਡੇ ਵਾਂਗ ਸਿਨੇਮਾ 'ਚ ਫ਼ਿਲਮਾਂ ਦੇਖਣ ਦਾ ਪੂਰਾ ਆਨੰਦ ਨਹੀਂ ਮਿਲਦਾ। ਮੈਨੂੰ ਉਮੀਦ ਹੈ ਕਿ ਇਹ ਪਹਿਲਕਦਮੀ ਹੋਰ ਫ਼ਿਲਮ ਨਿਰਮਾਤਾਵਾਂ ਨੂੰ ਸਿਨੇਮਾ ਨੂੰ ਅੱਗੇ ਲਿਜਾਣ ਲਈ ਪ੍ਰੇਰਿਤ ਕਰੇਗੀ। ਸੰਨੀ ਦਿਓਲ ਨੇ ਕਿਹਾ, ''ਫ਼ਿਲਮ 'ਗਦਰ 2' ਇਕ ਅਜਿਹੀ ਫ਼ਿਲਮ ਹੈ, ਜਿਸ ਦਾ ਮੇਰੇ ਦਿਲ 'ਚ ਖ਼ਾਸ ਸਥਾਨ ਹੈ ਅਤੇ ਹਮੇਸ਼ਾ ਰਹੇਗਾ। ਇਸ ਦੀ ਰਿਲੀਜ਼ ਦੇ ਇੱਕ ਸਾਲ ਬਾਅਦ ਵੀ ਦਰਸ਼ਕਾਂ ਵੱਲੋਂ ਸਾਨੂੰ ਜੋ ਪਿਆਰ ਅਤੇ ਸਮਰਥਨ ਮਿਲ ਰਿਹਾ ਹੈ, ਉਨ੍ਹਾਂ ਨੂੰ ਦੇਖ ਕੇ ਬਹੁਤ ਵਧੀਆ ਲੱਗਦਾ ਹੈ। ਭਾਰਤੀ ਸਾਈਨ ਲੈਂਗੂਏਜ ਦੇ ਨਾਲ ਦੁਬਾਰਾ ਰਿਲੀਜ਼ ਹੋਣ ਨਾਲ ਇਹ ਫ਼ਿਲਮ ਇਸ ਵਾਰ ਹੋਰ ਵੀ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਸਕੇਗੀ।
ਇਹ ਖ਼ਬਰ ਵੀ ਪੜ੍ਹੋ - ਸਾਰਾ ਗੁਰਪਾਲ ਦੀ ਇਸ ਹਰਕਤ ਨੂੰ ਵੇਖ ਲੋਕਾਂ ਸ਼ਰੇਆਮ ਕੱਢੀਆਂ ਗਾਲਾਂ, ਕਿਹਾ- ਇਹਦੀ ਜਾਂਚ ਕਰਵਾਓ...
ਦੱਸ ਦੇਈਏ ਕਿ 'ਗਦਰ 2' 2001 'ਚ ਰਿਲੀਜ਼ ਹੋਈ ਬਲਾਕਬਸਟਰ ਫ਼ਿਲਮ 'ਗਦਰ: ਏਕ ਪ੍ਰੇਮ ਕਥਾ' ਦਾ ਅਗਲਾ ਸੀਕੁਅਲ ਹੈ। ਇਸ 'ਚ ਸੰਨੀ ਦਿਓਲ ਨੇ ਤਾਰਾ ਸਿੰਘ ਅਤੇ ਅਮੀਸ਼ਾ ਪਟੇਲ ਨੇ ਸਕੀਨਾ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ ਦੀ ਕਹਾਣੀ 1971 ਦੀ ਤੀਜੀ ਭਾਰਤ-ਪਾਕਿਸਤਾਨ ਜੰਗ ਦੀ ਪਿੱਠਭੂਮੀ ‘ਤੇ ਆਧਾਰਿਤ ਹੈ। ਇਸ 'ਚ ਤਾਰਾ ਸਿੰਘ ਆਪਣੇ ਪੁੱਤਰ ਚਰਨਜੀਤ ਨੂੰ ਵਾਪਸ ਲਿਆਉਣ ਲਈ ਲਾਹੌਰ, ਪਾਕਿਸਤਾਨ ਪਰਤਿਆ। ਫ਼ਿਲਮ 'ਗਦਰ 2' ਪਿਛਲੇ ਸਾਲ 11 ਅਗਸਤ 2023 ਨੂੰ ਰਿਲੀਜ਼ ਹੋਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।