ਸੰਨੀ ਦਿਓਲ ਨੇ ਸਲਮਾਨ ਖਾਨ ਨੂੰ ''ਸਿਕੰਦਰ'' ਦੀ ਰਿਲੀਜ਼ ''ਤੇ ਦਿੱਤੀ ਵਧਾਈ, ਕਿਹਾ- ਚੱਕ ਦੇ ਫੱਟੇ

Sunday, Mar 30, 2025 - 12:14 PM (IST)

ਸੰਨੀ ਦਿਓਲ ਨੇ ਸਲਮਾਨ ਖਾਨ ਨੂੰ ''ਸਿਕੰਦਰ'' ਦੀ ਰਿਲੀਜ਼ ''ਤੇ ਦਿੱਤੀ ਵਧਾਈ, ਕਿਹਾ- ਚੱਕ ਦੇ ਫੱਟੇ

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਦੀ ਫਿਲਮ 'ਸਿਕੰਦਰ' ਸਿਨੇਮਾਘਰਾਂ ਵਿਚ ਰਿੀਲਜ਼ ਹੋ ਗਈ ਹੈ। ਉਥੇ ਹੀ ਬਾਲੀਵੁੱਡ ਐਕਸ਼ਨ ਸਟਾਰ ਸੰਨੀ ਦਿਓਲ ਨੇ ਸਲਮਾਨ ਖਾਨ ਨੂੰ ਉਨ੍ਹਾਂ ਦੀ ਨਵੀਂ ਫਿਲਮ ਦੀ ਰਿਲੀਜ਼ 'ਤੇ ਵਧਾਈ ਦਿੱਤੀ ਹੈ। ਅਦਾਕਾਰ ਨੇ ਐਤਵਾਰ ਸਵੇਰੇ ਇੰਸਟਾਗ੍ਰਾਮ 'ਤੇ 'ਸਿਕੰਦਰ' ਦਾ ਪੋਸਟਰ ਸਾਂਝਾ ਕਰਦਿਆਂ ਲਿਖਿਆ, "ਮੇਰੇ ਪਿਆਰੇ ਸਲਮਾਨ... ਸਿਕੰਦਰ ਦੀ ਰਿਲੀਜ਼ ਲਈ ਸ਼ੁਭਕਾਮਨਾਵਾਂ...ਚੱਕ ਦੇ ਫੱਟੇ!" 

PunjabKesari

ਸਿਕੰਦਰ ਫ਼ਿਲਮ ਦਾ ਨਿਰਦੇਸ਼ਨ ਏ. ਆਰ. ਮੁਰੂਗਦਾਸ ਨੇ ਕੀਤਾ ਹੈ ਜਦੋਂ ਕਿ ਸਾਜਿਦ ਨਾਡੀਆਡਵਾਲਾ ਨੇ ਇਸ ਨੂੰ ਪ੍ਰੋਡਿਊਸ ਕੀਤਾ ਹੈ। ਆਖ਼ਰਕਾਰ ਹੁਣ ਇੰਤਜ਼ਾਰ ਖਤਮ ਹੋ ਗਿਆ ਹੈ। ਹੁਣ ਫਿਲਮ ਸਿਕੰਦਰ ਅਧਿਕਾਰਤ ਤੌਰ 'ਤੇ ਰਿਲੀਜ਼ ਹੋ ਗਈ ਹੈ। ਇੱਥੇ ਦੱਸ ਦੇਈਏ ਕਿ ਸੰਨੀ ਦਿਓਲ ਵੀ ਆਪਣੀ ਫਿਲਮ 'ਜਾਟ' ਨਾਲ ਸਿਨੇਮਾਘਰਾਂ ਵਿਚ ਐਂਟਰੀ ਕਰਨ ਲਈ ਤਿਆਰ ਹਨ। ਉਨ੍ਹਾਂ ਦੀ ਫਿਲਮ 10 ਅਪ੍ਰੈਲ ਨੂੰ ਰਿਲੀਜ਼  ਹੋਵੇਗੀ। ਗੋਪੀਚੰਦ ਮਾਲੀਨੇਨੀ ਦੁਆਰਾ ਨਿਰਦੇਸ਼ਤ, 'ਜਾਟ' ਵਿੱਚ ਸੰਨੀ ਦਿਓਲ, ਰਣਦੀਪ ਹੁੱਡਾ, ਵਿਨੀਤ ਕੁਮਾਰ ਸਿੰਘ, ਸੈਯਾਮੀ ਖੇਰ ਅਤੇ ਰੇਜੀਨਾ ਕੈਸੈਂਡਰਾ ਮੁੱਖ ਭੂਮਿਕਾਵਾਂ ਵਿੱਚ ਹਨ। 


author

cherry

Content Editor

Related News