ਕਿਸੇ ਮਹਿਲ ਤੋਂ ਘੱਟ ਨਹੀਂ ਹੈ ਸੰਨੀ ਦਿਓਲ ਦਾ ਬੰਗਲਾ, ਆਧੁਨਿਕ ਸਹੂਲਤਾਂ ਤੋਂ ਇਲਾਵਾ ਮੌਜੂਦ ਹੈ ਹੈਲੀਪੈਡ
Tuesday, Aug 10, 2021 - 11:15 AM (IST)
ਮੁੰਬਈ (ਬਿਊਰੋ)– ਸੰਨੀ ਦਿਓਲ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ’ਚੋਂ ਇਕ ਹਨ। ਲੋਕਾਂ ’ਚ ਉਨ੍ਹਾਂ ਲਈ ਅੱਜ ਵੀ ਕ੍ਰੇਜ਼ ਦੇਖਣ ਨੂੰ ਮਿਲਦਾ ਹੈ। ਸੰਨੀ ਭਾਵੇਂ ਹੁਣ ਬਾਲੀਵੁੱਡ ’ਚ ਉਨੇ ਸਰਗਰਮ ਨਹੀਂ ਹਨ ਪਰ ਉਨ੍ਹਾਂ ਦੀ ਪ੍ਰਸਿੱਧੀ ਕਾਫੀ ਜ਼ਿਆਦਾ ਹੈ। ਸੰਨੀ ਹੁਣ ਰਾਜਨੀਤੀ ’ਚ ਦਾਖ਼ਲ ਹੋ ਚੁੱਕੇ ਹਨ। ਉਹ ਪੰਜਾਬ ਦੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਹਨ। ਅਜਿਹੇ ’ਚ ਸੰਨੀ ਮੁੰਬਈ ਤੇ ਪੰਜਾਬ ਦੋਵਾਂ ਥਾਵਾਂ ’ਤੇ ਰਹਿੰਦੇ ਹਨ। ਮੁੰਬਈ ’ਚ ਸੰਨੀ ਦਿਓਲ ਮਾਲਾਬਾਰ ਹਿੱਲਜ਼ ਵਰਗੇ ਪਾਸ਼ ਇਲਾਕੇ ’ਚ ਆਲੀਸ਼ਾਨ ਬੰਗਲੇ ’ਚ ਰਹਿੰਦੇ ਹਨ। ਇਸ ਘਰ ’ਚ ਉਹ ਆਪਣੀ ਪਤਨੀ ਪੂਜਾ, ਦੋਵਾਂ ਬੇਟਿਆਂ ਕਰਨ, ਰਾਜਵੀਰ ਤੇ ਮਾਂ ਪ੍ਰਕਾਸ਼ ਕੌਰ ਨਾਲ ਰਹਿੰਦੇ ਹਨ।
ਸੰਨੀ ਦਿਓਲ ਦਾ ਘਰ ਕਿਸੇ ਮਹਿਲ ਤੋਂ ਘੱਟ ਨਹੀਂ ਹੈ। ਉਨ੍ਹਾਂ ਕੋਲ ਮੁੰਬਈ ਤੋਂ ਇਲਾਵਾ ਪੰਜਾਬ ਤੇ ਯੂ. ਕੇ. ’ਚ ਵੀ ਇਕ ਬੰਗਲਾ ਹੈ। ਉਨ੍ਹਾਂ ਦੇ ਯੂ. ਕੇ. ਵਾਲੇ ਬੰਗਲੇ ’ਚ ਕਈ ਵਾਰ ਸ਼ੂਟਿੰਗ ਵੀ ਕੀਤੀ ਜਾਂਦੀ ਹੈ ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਮੁੰਬਈ ਵਾਲੇ ਘਰ ਦੀਆਂ ਤਸਵੀਰਾਂ ਦਿਖਾਵਾਂਗੇ। ਉਨ੍ਹਾਂ ਦੇ ਘਰ ’ਚ ਤਮਾਮ ਆਧੁਨਿਕ ਸੁਵਿਧਾਵਾਂ ਹਨ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਸੰਨੀ ਦੇ ਸ਼ਾਨਦਾਰ ਘਰ ’ਚ ਬੇਹੱਦ ਹਾਈ ਕੁਆਲਿਟੀ ਕਲਰਫੁਲ ਸ਼ੀਸ਼ੇ ਲੱਗੇ ਹਨ, ਿਜਨ੍ਹਾਂ ’ਤੇ ਸੂਰਜ ਦੀ ਰੌਸ਼ਨੀ ਪੈਂਦੀ ਹੈ ਤਾਂ ਇਹ ਇੰਦਰਧਨੁਸ਼ ਵਾਂਗ ਚਮਕਣ ਲੱਗਦੇ ਹਨ। ਉਸ ਦੇ ਘਰ ’ਚ ਕਈ ਹਾਈਟੈੱਕ ਚੀਜ਼ਾਂ ਮੌਜੂਦ ਹਨ, ਜਿਵੇਂ ਉਨ੍ਹਾਂ ਦੇ ਘਰ ਦੇ ਸਾਰੇ ਕੰਟਰੋਲ ਆਟੋਮੈਟਿਕ ਹਨ। ਘਰ ਦੇ ਬਾਹਰ ਇਕ ਸ਼ਾਨਦਾਰ ਸਵਿਮਿੰਗ ਪੂਲ ਹੈ, ਜੋ ਨੀਲੇ ਰੰਗ ’ਚ ਡੁੱਬੇ ਕਿਸੇ ਵਿਸ਼ਾਲ ਸਮੁੰਦਰ ਦੇ ਛੋਟੇ ਜਿਹੇ ਹਿੱਸੇ ਵਾਂਗ ਨਜ਼ਰ ਆਉਂਦਾ ਹੈ।
ਸੰਨੀ ਦਿਓਲ ਦਾ ਮੁੰਬਈ ਵਾਲਾ ਘਰ ਇੰਨਾ ਵੱਡਾ ਹੈ ਕਿ ਇਸ ’ਚ 50 ਲੋਕਾਂ ਦਾ ਪਰਿਵਾਰ ਆਸਾਨੀ ਨਾਲ ਰਹਿ ਸਕਦਾ ਹੈ। ਉਨ੍ਹਾਂ ਦੇ ਘਰ ’ਚ ਜਗ੍ਹਾ ਦੀ ਕੋਈ ਘਾਟ ਨਹੀਂ ਹੈ। ਵੱਡੇ-ਵੱਡੇ ਬੈੱਡਰੂਮ ਦੇ ਨਾਲ ਸ਼ਾਨਦਾਰ ਗਾਰਡਨ ਵੀ ਹੈ।
ਸੰਨੀ ਦਿਓਲ ਕਿੰਨੇ ਫਿਟਨੈੱਸ ਫਰੀਕ ਹਨ, ਇਹ ਤਾਂ ਸਾਰੇ ਜਾਣਦੇ ਹਨ। ਜ਼ਾਹਿਰ ਹੈ ਅਜਿਹੇ ’ਚ ਉਨ੍ਹਾਂ ਦੇ ਘਰ ’ਚ ਜਿਮ ਦਾ ਹੋਣਾ ਕੋਈ ਵੱਡੀ ਗੱਲ ਨਹੀਂ ਹੈ। ਸੰਨੀ ਦੇ ਘਰ ’ਚ ਆਲੀਸ਼ਾਨ ਜਿਮ ਹੈ, ਜਿਸ ’ਚ ਆਧੁਨਿਕ ਜਿਮ ਦਾ ਸਾਮਾਨ ਮੌਜੂਦ ਹੈ।
ਉਨ੍ਹਾਂ ਦੇ ਘਰ ’ਚ ਜਿਮ ਤੋਂ ਇਲਾਵਾ ਇਕ ਮੂਵੀ ਥਿਏਟਰ ਵੀ ਮੌਜੂਦ ਹੈ। ਇਸ ’ਚ ਕਈ ਲੋਕ ਇਕੱਠੇ ਬੈਠ ਕੇ ਫ਼ਿਲਮ ਦੇਖ ਸਕਦੇ ਹਨ। ਇਸ ਤੋਂ ਇਲਾਵਾ ਵੀ ਉਨ੍ਹਾਂ ਦੇ ਘਰ ’ਚ ਹੋਰ ਕਈ ਸੁਵਿਧਾਵਾਂ ਹਨ ਤੇ ਉਨ੍ਹਾਂ ਨੇ ਘਰ ਦੀ ਛੱਡ ’ਤੇ ਹੈਲੀਪੈਡ ਵੀ ਬਣਿਆ ਹੈ।
ਮਾਲਾਬਾਰ ਹਿੱਲਜ਼ ’ਤੇ ਬਣਿਆ ਉਨ੍ਹਾਂ ਦਾ ਘਰ ਬਾਹਰੋਂ ਵੀ ਕਾਫੀ ਸੁੰਦਰ ਦਿਖਦਾ ਹੈ। ਉਨ੍ਹਾਂ ਦੇ ਘਰ ਦੇ ਰਸਤੇ ’ਚ ਵੱਡੇ-ਵੱਡੇ ਪਾਮ ਟ੍ਰੀ ਲੱਗੇ ਹਨ, ਜੋ ਇਸ ਆਲੀਸ਼ਾਨ ਬੰਗਲੇ ਨੂੰ ਕੁਦਰਤ ਦੇ ਹੋਰ ਨਜ਼ਦੀਕ ਲਿਜਾਂਦੇ ਹਨ। ਦੱਸ ਦੇਈਏ ਕਿ ਸੰਨੀ ਦਿਓਲ ਨੇ 1983 ’ਚ ‘ਬੇਤਾਬ’ ਫ਼ਿਲਮ ਨਾਲ ਡੈਬਿਊ ਕੀਤਾ ਸੀ, ਜੋ ਸੁਪਰਹਿੱਟ ਰਹੀ ਸੀ। ਇਸ ਫ਼ਿਲਮ ’ਚ ਉਨ੍ਹਾਂ ਨਾਲ ਅੰਮ੍ਰਿਤਾ ਸਿੰਘ ਨੇ ਵੀ ਡੈਬਿਊ ਕੀਤਾ ਸੀ। ਇਸ ਫ਼ਿਲਮ ਤੋਂ ਬਾਅਦ ਸੰਨੀ ਨੇ ‘ਅਰਜੁਨ’, ‘ਤ੍ਰਿਦੇਵ’, ‘ਘਾਇਲ’, ‘ਦਾਮਿਨੀ’, ‘ਘਾਤਕ’, ‘ਬਾਰਡਰ’ ਵਰਗੀਆਂ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।