ਸੰਜੇ ਕਪੂਰ ਦੀ ਮੌਤ ਨਾਲ ਟੁੱਟੀ ਭੈਣ, ਇਕਲੌਤੇ ਭਰਾ ਨੂੰ ਕੀਤਾ ਯਾਦ
Saturday, Jun 21, 2025 - 02:22 PM (IST)

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਅਤੇ ਮਸ਼ਹੂਰ ਕਾਰੋਬਾਰੀ ਸੰਜੇ ਕਪੂਰ ਦਾ 12 ਜੂਨ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ 19 ਜੂਨ ਨੂੰ ਦਿੱਲੀ ਵਿੱਚ ਕੀਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਦਾ ਪੂਰਾ ਪਰਿਵਾਰ ਬਹੁਤ ਬੁਰੀ ਹਾਲਤ ਵਿੱਚ ਦੇਖਿਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੀ ਭੈਣ ਮੰਦਿਰਾ ਕਪੂਰ ਆਪਣੇ ਇਕਲੌਤੇ ਭਰਾ ਦੀ ਮੌਤ ਦੇ ਸਦਮੇ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀ ਹੈ।
ਅੱਜ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸੰਜੇ ਨਾਲ ਇੱਕ ਹੈਪੀ ਤਸਵੀਰ ਸਾਂਝੀ ਕੀਤੀ। ਸਾਹਮਣੇ ਆਈ ਤਸਵੀਰ ਵਿੱਚ ਸੰਜੇ ਵ੍ਹਾਈਟ ਰੰਗ ਦੀ ਸ਼ਰਟ ਪਹਿਨੇ ਕੇ ਮੁਸਕਰਾਹਟ ਨਾਲ ਕੈਮਰੇ ਲਈ ਪੋਜ਼ ਦੇ ਰਹੇ ਹਨ। ਤਸਵੀਰ ਸਾਂਝੀ ਕਰਦੇ ਹੋਏ ਮੰਦਿਰਾ ਨੇ ਲਿਖਿਆ- 'ਤੁਮਹਾਰੇ ਬਿਨਾਂ ਹਮ ਅਧੂਰੇ ਹੈ..'। ਉਨ੍ਹਾਂ ਦੀ ਇਸ ਪੋਸਟ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰ ਵੀ ਭਾਵੁਕ ਹੋ ਗਏ ਹਨ।
ਇਸ ਤੋਂ ਪਹਿਲਾਂ ਮੰਦਿਰਾ ਨੇ ਸੰਜੇ ਕਪੂਰ ਦੀ ਪ੍ਰਾਰਥਨਾ ਸਭਾ 'ਤੇ ਇੱਕ ਪੋਸਟ ਸਾਂਝੀ ਕੀਤੀ ਸੀ। ਇਸਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ- 'ਆਪਣੇ ਭਰਾ ਸੰਜੇ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਯਾਦ ਅਤੇ ਵਿਰਾਸਤ ਦਾ ਸਨਮਾਨ ਕਰਨ ਵਿੱਚ ਸਾਡੇ ਨਾਲ ਸ਼ਾਮਲ ਹੋਵੋ। ਪ੍ਰਾਰਥਨਾ ਸਭਾ: 22 ਜੂਨ 2025 ਸ਼ਾਮ 4 ਤੋਂ 5 ਵਜੇ ਦਰਬਾਰ ਹਾਲ, ਤਾਜ ਪੈਲੇਸ, ਨਵੀਂ ਦਿੱਲੀ..'
ਤੁਹਾਨੂੰ ਦੱਸ ਦੇਈਏ ਕਿ ਸੰਜੇ ਕਪੂਰ ਦੀਆਂ ਭੈਣਾਂ ਮੰਦਿਰਾ ਕਪੂਰ ਅਤੇ ਸੁਪਰਣਾ ਮੋਟਵਾਨੇ ਦੇ ਨਾਮ ਪਿਛਲੇ ਕੁਝ ਦਿਨਾਂ ਤੋਂ ਖ਼ਬਰਾਂ ਵਿੱਚ ਹਨ। ਰਿਪੋਰਟਾਂ ਅਨੁਸਾਰ ਇਹ ਦੋਵੇਂ ਭੈਣਾਂ ਸੰਜੇ ਦੀ ਕੰਪਨੀ ਦੀ ਵਾਗਡੋਰ ਸੰਭਾਲ ਸਕਦੀਆਂ ਹਨ, ਹਾਲਾਂਕਿ ਮੰਦਿਰਾ ਸੋਨਾ ਪ੍ਰਾਈਵੇਟ ਲਿਮਟਿਡ ਨਾਮ ਦੀ ਇੱਕ ਆਟੋ ਕੰਪੋਨੈਂਟ ਕੰਪਨੀ ਚਲਾਉਂਦੀ ਹੈ। ਸੁਪਰਣਾ ਇੱਕ ਮਸ਼ਹੂਰ ਮੈਗਜ਼ੀਨ ਦੀ ਸੰਪਾਦਕ ਹੈ। ਮੰਦਿਰਾ ਦਾ ਹਾਲੇ ਵੀ ਆਪਣੀ ਸਾਬਕਾ ਭਾਬੀ ਕਰਿਸ਼ਮਾ ਕਪੂਰ ਨਾਲ ਚੰਗਾ ਸਬੰਧ ਹੈ।