ਟੁੱਟਣ ਤੋਂ ਬਚ ਗਿਆ 40 ਸਾਲ ਪੁਰਾਣਾ ਰਿਸ਼ਤਾ, ਸੁਨੀਤਾ ਆਹੂਜਾ ਨੇ ਤਲਾਕ ਦੀ ਅਰਜ਼ੀ ਲਈ ਵਾਪਸ
Thursday, Aug 20, 2026 - 12:53 PM (IST)
ਮੁੰਬਈ (ਏਜੰਸੀ) - ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਨੇ ਬਾਲੀਵੁੱਡ ਅਦਾਕਾਰ ਵਿਰੁੱਧ ਆਪਣੀ ਤਲਾਕ ਦੀ ਪਟੀਸ਼ਨ ਵਾਪਸ ਲੈ ਲਈ ਹੈ। ਗੋਵਿੰਦਾ ਦੇ ਮੈਨੇਜਰ ਸ਼ਸ਼ੀ ਸਿਨਹਾ ਨੇ ਬੁੱਧਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਸੁਨੀਤਾ ਆਹੂਜਾ ਨੂੰ ਆਪਣੇ ਪੁੱਤਰ ਯਸ਼ਵਰਧਨ ਆਹੂਜਾ ਦੇ ਨਾਲ ਮੁੰਬਈ ਦੀ ਬਾਂਦਰਾ ਫੈਮਿਲੀ ਕੋਰਟ ਦੇ ਬਾਹਰ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ: ਕਦੇ 11 ਬੱਚੇ ਪੈਦਾ ਕਰਨਾ ਚਾਹੁੰਦੀ ਸੀ ਇਹ ਅਦਾਕਾਰਾ, ਪਰ ਹੁਣ ਨਹੀਂ ਬਣਨਾ ਚਾਹੁੰਦੀ ਮਾਂ

ਗੋਵਿੰਦਾ ਦੇ ਮੈਨੇਜਰ ਸ਼ਸ਼ੀ ਸਿਨਹਾ ਦੇ ਅਨੁਸਾਰ, ਉਨ੍ਹਾਂ ਨੇ ਤਲਾਕ ਦਾ ਕੇਸ ਵਾਪਸ ਲੈ ਲਿਆ ਹੈ, ਜੋ ਉਨ੍ਹਾਂ ਨੇ 2 ਸਾਲ ਪਹਿਲਾਂ ਤਲਾਕ ਲਈ ਦਾਇਰ ਕੀਤੀ ਸੀ। ਸ਼ਸ਼ੀ ਸਿਨਹਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ, "ਇਹ ਮਾਮਾਲ 2 ਸਾਲਾਂ ਤੋਂ ਚੱਲ ਰਿਹਾ ਸੀ, ਪਰ ਹੁਣ ਆਖਿਰਕਾਰ ਇਹ ਖਤਮ ਹੋ ਗਿਆ ਹੈ। ਅੱਜ, ਸੁਨੀਤਾ ਜੀ ਨੇ ਬਾਂਦਰਾ ਦੀ ਫੈਮਿਲੀ ਕੋਰਟ ਵਿੱਚ ਕੇਸ ਵਾਪਸੀ ਲਈ ਪਟੀਸ਼ਨ ਦਾਇਰ ਕਰ ਦਿੱਤੀ ਹੈ।" ਇਸ ਬਾਰੇ ਗੋਵਿੰਦਾ ਦੀ ਪ੍ਰਤੀਕਿਰਿਆ ਬਾਰੇ ਪੁੱਛੇ ਜਾਣ 'ਤੇ, ਸਿਨਹਾ ਨੇ ਕਿਹਾ ਕਿ "ਗੋਵਿੰਦਾ ਕੇਸ ਦੀ ਸ਼ੁਰੂਆਤ ਤੋਂ ਹੀ ਨਿਰਪੱਖ ਰਹੇ ਹਨ। ਅੱਜ ਵੀ, ਉਨ੍ਹਾਂ ਦਾ ਰੁਖ ਉਸੇ ਤਰ੍ਹਾਂ ਹੈ।"
ਇਹ ਵੀ ਪੜ੍ਹੋ: "ਮੇਰੀ ਜਵਾਨੀ ਬਾਰੇ ਦਿਨੇ ਸੁਪਨੇ ਨਾ ਦੇਖੋ...": ਕੰਗਨਾ ਰਣੌਤ ਨੇ ਬਾਬਾ ਰਾਮਦੇਵ 'ਤੇ ਕੀਤਾ ਪਲਟਵਾਰ

ਦੱਸ ਦੇਈਏ ਕਿ ਗੋਵਿੰਦਾ ਅਤੇ ਸੁਨੀਤਾ ਆਹੂਜਾ ਦੇ ਵਿਆਹ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਸੁਰਖੀਆਂ ਵਿੱਚ ਬਣੀਆਂ ਹੋਈਆਂ ਹਨ। ਹਾਲ ਹੀ ਵਿੱਚ, ਗੋਵਿੰਦਾ ਨੇ ਇੱਕ ਵੀਡੀਓ ਸਾਂਝਾ ਕਰਕੇ ਆਪਣੀ ਪਤਨੀ ਨੂੰ ਅਜਿਹੇ ਬਿਆਨ ਨਾ ਦੇਣ ਦੀ ਅਪੀਲ ਕੀਤੀ ਸੀ, ਜੋ ਉਨ੍ਹਾਂ ਮੁਤਾਬਕ ਉਨ੍ਹਾਂ ਦੀ ਸਾਖ, ਕਰੀਅਰ ਅਤੇ ਇੰਡਸਟਰੀ ਵਿੱਚ ਸਥਿਤੀ ਨੂੰ ਪ੍ਰਭਾਵਤ ਕਰ ਸਕਦੇ ਹਨ। ਅਦਾਕਾਰ ਨੇ ਯਾਦ ਦਿਵਾਇਆ ਕਿ ਕਿਵੇਂ ਉਨ੍ਹਾਂ ਨੇ ਪਿਛਲੇ ਸਮੇਂ ਵਿੱਚ ਸੁਨੀਤਾ ਦੀਆਂ ਪੇਸ਼ੇਵਰ ਵਚਨਬੱਧਤਾਵਾਂ ਦਾ ਸਮਰਥਨ ਕੀਤਾ ਸੀ, ਜਿਸ ਵਿੱਚ 'ਲਾਫਟਰ ਸ਼ੈੱਫਸ' ਅਤੇ 'ਲਾਕ ਅੱਪ' ਵਰਗੇ ਸ਼ੋਅ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਸ਼ਾਮਲ ਹੈ।
ਇਹ ਵੀ ਪੜ੍ਹੋ: ਭਾਰਤੀ ਮਿਊਜ਼ੀਸ਼ੀਅਨ ਅਮਰੀਕਾ ਪਹੁੰਚਦਿਆਂ ਹੀ ਹੋ ਗਿਆ ਗ੍ਰਿਫ਼ਤਾਰ ! ਰੋ-ਰੋ ਦੱਸਿਆ ਪੂਰਾ ਮਾਮਲਾ
ਇਹ ਵਿਵਾਦ ਉਦੋਂ ਹੋਰ ਭਖ਼ ਗਿਆ ਸੀ ਜਦੋਂ ਗੋਵਿੰਦਾ ਨੂੰ ਨਵੀਂ ਅਦਾਕਾਰਾ ਕੋਮਲ ਰਾਣੀ ਸਵਰਨਕਾਰ, ਜੋ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਰੂਪਾ' 'ਚ ਕੰਮ ਕਰ ਰਹੀ ਹੈ, ਨਾਲ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਸੁਨੀਤਾ ਨੇ ਗੋਵਿੰਦਾ 'ਤੇ ਤੰਜ ਕੱਸਦਿਆਂ ਕਿਹਾ ਸੀ ਕਿ "ਉਹ ਆਪਣੀ ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹਾ ਹੈ" ਅਤੇ ਇੱਥੋਂ ਤੱਕ ਕਿ ਸੁਨੀਤਾ ਨੇ ਗੋਵਿੰਦਾ ਨੂੰ 'ਸ਼ੂਗਰ ਡੈਡੀ' ਕਹਿ ਦਿੱਤਾ ਸੀ। ਇਸ ਤੋਂ ਬਾਅਦ ਗੋਵਿੰਦਾ ਨੇ ਖੁਦ ਕੈਮਰੇ ਸਾਹਮਣੇ ਆ ਕੇ ਅਜਿਹੇ ਬਿਆਨ ਨਾ ਦੇਣ ਦੀ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਦਾ ਅਚਾਨਕ ਘਟ ਗਿਆ ਭਾਰ ! ਬੀਮਾਰੀ ਦਾ ਕੀਤਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
