ਗੋਵਿੰਦਾ ਦੀ ਪਤਨੀ ਨੇ ਜ਼ਾਹਿਰ ਕੀਤੀ ਇੱਛਾ, ਚਾਹੁੰਦੀ ਹੈ ਗੋਵਿੰਦਾ ਵਰਗਾ ਹੀ ਇਕ ਬੇਟਾ

Saturday, Jun 26, 2021 - 06:24 PM (IST)

ਗੋਵਿੰਦਾ ਦੀ ਪਤਨੀ ਨੇ ਜ਼ਾਹਿਰ ਕੀਤੀ ਇੱਛਾ, ਚਾਹੁੰਦੀ ਹੈ ਗੋਵਿੰਦਾ ਵਰਗਾ ਹੀ ਇਕ ਬੇਟਾ

ਮੁੰਬਈ (ਬਿਊਰੋ)– ਸੁਪਰਸਟਾਰ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਨੇ ਕਬੂਲ ਕੀਤਾ ਹੈ ਕਿ ਉਹ ਅਦਾਕਾਰ ਵਰਗਾ ਬੇਟਾ ਚਾਹੁੰਦੀ ਹੈ। ਸੁਨੀਤਾ ਨੇ ਸੰਗੀਤ ਰਿਐਲਿਟੀ ਸ਼ੋਅ ‘ਇੰਡੀਅਨ ਪ੍ਰੋ ਮਿਊਜ਼ਿਕ ਲੀਗ’ ਦੀ ਸ਼ੂਟਿੰਗ ਦੌਰਾਨ ਇਹ ਕਿਹਾ। ਉਹ, ਗੋਵਿੰਦਾ ਤੇ ਉਸ ਦੀ ਬੇਟੀ ਟੀਨਾ ਨਾਲ 90 ਦੇ ਦਹਾਕੇ ਦੇ ਖ਼ਾਸ ਐਪੀਸੋਡ ’ਚ ਮੁੱਖ ਮਹਿਮਾਨ ਦੇ ਰੂਪ ’ਚ ਮੌਜੂਦ ਸਨ।

ਐਪੀਸੋਡ ’ਚ ਅਭਿਨੇਤਾ ਨੇ ‘ਵੱਟ ਇਜ਼ ਯੁਅਰ ਮੋਬਾਇਲ ਨੰਬਰ’ ਤੇ ‘ਯੂਪੀ ਵਾਲਾ ਠੁਮਕਾ’ ਵਰਗੇ ਹਿੱਟ ਗੀਤਾਂ ’ਚੇ ਡਾਂਸ ਕੀਤਾ ਤੇ ਆਪਣੇ ਕਰੀਅਰ ਦੇ ਕੁਝ ਮਜ਼ੇਦਾਰ ਕਿੱਸੇ ਸਾਂਝੇ ਕੀਤੇ। ਬਾਅਦ ’ਚ ਗੋਵਿੰਦਾ ਨੇ ਆਪਣੀ ਭੈਣ, ਦੋਸਤਾਂ ਤੇ ਸਹਿ-ਕਲਾਕਾਰਾਂ ਦੇ ਸੁਨੇਹਿਆਂ ਨਾਲ ਸਟੇਜ ’ਤੇ ਇਕ ਖ਼ਾਸ ਵੀਡੀਓ ਦੇਖੀ, ਜਿਸ ਨੂੰ ਦੇਖ ਉਹ ਭਾਵੁਕ ਹੋ ਗਏ।

ਇਹ ਖ਼ਬਰ ਵੀ ਪੜ੍ਹੋ : ਰਣਜੀਤ ਬਾਵਾ ਨੇ ਆਪਣੀ ਅਨਰਿਲੀਜ਼ਡ ਐਲਬਮ ਦਾ ਸੁਣਾਇਆ ਗੀਤ, ਤਰਸੇਮ ਜੱਸੜ ਨੇ ਕੀਤੀ ਵਾਹ-ਵਾਹ

ਗੋਵਿੰਦਾ ਨੇ ਕਿਹਾ, ‘ਇਸ ਲਈ ਬਹੁਤ-ਬਹੁਤ ਧੰਨਵਾਦ। ਇਸ ਵੀਡੀਓ ਨੂੰ ਦੇਖ ਕੇ ਬਹੁਤ ਸਾਰੀਆਂ ਯਾਦਾਂ ਵਾਪਸ ਆ ਗਈਆਂ। ਮੈਨੂੰ ਕਹਿਣਾ ਪਵੇਗਾ ਕਿ ਬਹੁਤ ਘੱਟ ਖੁਸ਼ਕਿਸਮਤ ਲੋਕ ਹਨ, ਜਿਨ੍ਹਾਂ ਨੂੰ ਆਪਣੇ ਮਾਤਾ-ਪਿਤਾ ਦੀ ਸੇਵਾ ਕਰਨ ਤੇ ਉਨ੍ਹਾਂ ਦੀ ਦੇਖਭਾਲ ਕਰਨ ਦਾ ਮੌਕਾ ਮਿਲਦਾ ਹੈ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਆਪਣੇ ਮਾਤਾ-ਪਿਤਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਮੈਂ ਅਸਲ ’ਚ ਧੰਨਵਾਦੀ ਹਾਂ। ਮੈਨੂੰ ਯਾਦ ਹੈ ਕਿ ਕਿਵੇਂ ਮੇਰੀ ਮਾਂ ਹਰ ਦਿਨ ਸਾਡੇ ਲਈ ਗਾਉਂਦੀ ਸੀ ਤੇ ਸਾਡੇ ਦਿਨ ਦੀ ਸ਼ੁਰੂਆਤ ਉਨ੍ਹਾਂ ਦੀ ਖੂਬਸੂਰਤ ਆਵਾਜ਼ ਨੂੰ ਸੁਣਨ ਨਾਲ ਹੁੰਦੀ ਸੀ।’

ਸੁਨੀਤਾ ਨੇ ਸਾਂਝਾ ਕੀਤਾ ਕਿ ਉਨ੍ਹਾਂ ਨੇ ਵਿਆਹ ਦੇ 36 ਸਾਲਾਂ ’ਚ ਗੋਵਿੰਦਾ ਨੂੰ ਸਭ ਤੋਂ ਵਧੀਆ ਭਰਾ, ਸਭ ਤੋਂ ਵਧੀਆ ਬੇਟਾ, ਸਭ ਤੋਂ ਵਧੀਆ ਪਿਤਾ ਤੇ ਸਭ ਤੋਂ ਵਧੀਆ ਪਤੀ ਦੇ ਰੂਪ ’ਚ ਦੇਖਿਆ ਹੈ। ਜ਼ੀ ਟੀ. ਵੀ. ਦੇ ਸ਼ੋਅ ’ਤੇ ਸੁਨੀਤਾ ਨੇ ਕਿਹਾ, ‘ਮੇਰੀ ਇਕ ਇੱਛਾ ਹੈ, ਮੈਨੂੰ ਉਨ੍ਹਾਂ ਦੇ ਵਰਗਾ ਬੇਟਾ ਚਾਹੀਦਾ ਹੈ, ਜਿਸ ਤਰ੍ਹਾਂ ਉਹ ਆਪਣੇ ਮਾਤਾ-ਪਿਤਾ ਨਾਲ ਸਨ ਤੇ ਉਨ੍ਹਾਂ ਦਾ ਕਿੰਨਾ ਖ਼ਿਆਲ ਰੱਖਦੇ ਸਨ, ਇਹ ਸਭ ਦੇਖ ਕੇ ਮੈਨੂੰ ਵੀ ਉਨ੍ਹਾਂ ਵਰਗਾ ਬੇਟਾ ਚਾਹੀਦਾ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News