'ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ' ; ਗੋਵਿੰਦਾ 'ਤੇ ਪਤਨੀ ਸੁਨੀਤਾ ਦਾ ਤਿੱਖਾ ਹਮਲਾ

Friday, Aug 14, 2026 - 05:03 PM (IST)

'ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ' ; ਗੋਵਿੰਦਾ 'ਤੇ ਪਤਨੀ ਸੁਨੀਤਾ ਦਾ ਤਿੱਖਾ ਹਮਲਾ

ਮੁੰਬਈ (ਏਜੰਸੀ) - ਸੁਨੀਤਾ ਆਹੂਜਾ ਨੇ ਕੋਮਲ ਰਾਣੀ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਪਤੀ ਗੋਵਿੰਦਾ ਖਿਲਾਫ ਇੱਕ ਸਨਸਨੀਖੇਜ਼ ਬਿਆਨ ਦਿੰਦੇ ਹੋਏ ਕਿਹਾ, "ਧੀ ਦੀ ਉਮਰ ਦੀ ਕੁੜੀ ਨੂੰ ਲੈ ਕੇ ਘੁੰਮ ਰਿਹਾ ਹੈ, ਉਸਨੂੰ ਸ਼ਰਮ ਆਉਣੀ ਚਾਹੀਦੀ ਹੈ"।

ਇਹ ਵੀ ਪੜ੍ਹੋ: 'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ ਕੈਂਸਰ ਦੇ ਦਿਨਾਂ ਨੂੰ ਕੀਤਾ ਯਾਦ

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਗੋਵਿੰਦਾ ਨੂੰ ਹਾਲ ਹੀ ਵਿੱਚ ਆਪਣੀ ਕਥਿਤ ਪ੍ਰੇਮਿਕਾ ਅਤੇ ਅਦਾਕਾਰਾ ਕੋਮਲ ਰਾਣੀ ਸਵਰਨਕਰ ਨਾਲ ਹਵਾਈ ਅੱਡੇ 'ਤੇ ਦੇਖਿਆ ਗਿਆ ਸੀ। ਜਦੋਂ ਸੁਨੀਤਾ ਨੂੰਇਸ ਬਾਰੇ ਪੁੱਛਿਆ ਗਿਆ, ਤਾਂ ਉਸਨੇ ਕਿਹਾ ਕਿ ਉਸਨੂੰ ਆਪਣੀ ਧੀ ਦੀ ਉਮਰ ਦੀ ਕੁੜੀ ਨਾਲ ਘੁੰਮਣ ਲਈ ਆਪਣੇ ਆਪ 'ਤੇ ਸ਼ਰਮ ਆਉਣੀ ਚਾਹੀਦੀ ਹੈ। ਸੁਨੀਤਾ ਨੇ ਗੋਵਿੰਦਾ 'ਤੇ ਇੱਕ ਹੋਰ ਚੁਟਕੀ ਲੈਂਦੇ ਹੋਏ ਉਸਨੂੰ ਸ਼ੂਗਰ ਡੈਡੀ ਕਿਹਾ। ਉਸ ਨੇ ਕਿਹਾ, "ਤੁਹਾਡਾ ਸ਼ੂਗਰ ਡੈਡੀ ਬਹੁਤ ਅਮੀਰ ਹੈ। ਸਹੀ ਢੰਗ ਦੇ ਕੱਪੜੇ ਪਾਓ। ਸਾਡਾ ਸਟਾਈਲ ਦੇਖੋ।" ਜਦੋਂ ਸੁਨੀਤਾ ਤੋਂ ਗੋਵਿੰਦਾ ਦੀ ਕੋਮਲ ਨਾਲ ਆਉਣ ਵਾਲੀ ਫਿਲਮ 'ਰੂਪਾ' ਦੇ ਪ੍ਰਮੋਸ਼ਨ ਬਾਰੇ ਪੁੱਛਿਆ ਤਾਂ ਉਸਨੇ ਕਿਹਾ, "ਸਭ ਤੋਂ ਪਹਿਲਾਂ, ਫਿਲਮ ਬਣਾਈ ਜਾਣੀ ਚਾਹੀਦੀ ਹੈ। ਪ੍ਰਮੋਸ਼ਨ ਫਿਲਮ ਪੂਰੀ ਹੋਣ ਤੋਂ ਬਾਅਦ ਹੁੰਦੀ ਹੈ।" 

ਇਹ ਵੀ ਪੜ੍ਹੋ: ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ, ਸੈਂਸਰ ਬੋਰਡ ਨੇ...

ਦੱਸ ਦੇਈਏ ਕਿ ਗੋਵਿੰਦਾ ਨੂੰ ਮੁੰਬਈ ਹਵਾਈ ਅੱਡੇ 'ਤੇ ਉਨ੍ਹਾਂ ਦੀ ਆਉਣ ਵਾਲੀ ਫਿਲਮ "ਰੂਪਾ" ਦੀ ਸਹਿ-ਕਲਾਕਾਰ ਅਤੇ ਅਦਾਕਾਰਾ ਕੋਮਲ ਰਾਣੀ ਸਵਰਨਕਰ ਨਾਲ ਦੇਖਿਆ ਗਿਆ ਸੀ। ਕੁਝ ਸਮੇਂ ਤੋਂ ਅਫਵਾਹਾਂ ਫੈਲ ਰਹੀਆਂ ਸਨ ਕਿ ਗੋਵਿੰਦਾ ਅਭਿਨੇਤਰੀ ਨਾਲ ਰਿਸ਼ਤੇ ਵਿੱਚ ਹਨ। ਇਹ ਦਾਅਵੇ ਕਿਸੇ ਹੋਰ ਨੇ ਨਹੀਂ ਸਗੋਂ ਉਨ੍ਹਾਂ ਦੀ ਪਤਨੀ ਸੁਨੀਤਾ ਨੇ ਹੀ ਕੀਤੇ ਸਨ। ਜਦੋਂ ਪਾਪਰਾਜ਼ੀ ਨੇ ਸੁਨੀਤਾ ਆਹੂਜਾ ਤੋਂ ਗੋਵਿੰਦਾ ਨੂੰ ਕੋਮਲ ਦੇਖੇ ਜਾਣ ਸਬੰਧੀ ਸਵਾਲ ਕੀਤਾ ਤਾਂ ਉਸਨੇ ਸਖ਼ਤ ਲਹਿਜੇ ਵਿੱਚ ਜਵਾਬ ਦਿੱਤਾ।

ਇਹ ਵੀ ਪੜ੍ਹੋ: ਘਰ ਚਲਾਉਣ ਲਈ ਕਰਨੀਆਂ ਪਈਆਂ 'ਸੀ-ਗ੍ਰੇਡ' ਫ਼ਿਲਮਾਂ ਤੇ ਨਿਊਡ ਫੋਟੋਸ਼ੂਟ; ਮਸ਼ਹੂਰ ਅਦਾਕਾਰ ਦਾ ਵੱਡਾ ਖੁਲਾਸਾ

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਸੁਨੀਤਾ ਨੇ ਕਿਹਾ ਸੀ, "ਕੀ ਤੁਸੀਂ ਕਦੇ ਇਹ ਕਹਾਵਤ ਸੁਣੀ ਹੈ, 'ਵਿਨਾਸ਼ ਕਾਲੇ ਵਿਪ੍ਰੀਤ ਬੁੱਧੀ'। ਉਸ ਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ ਅਤੇ ਇਹ ਸਭ ਕਰ ਰਿਹੈ ਉਹ। ਫਿਰ ਜਦੋਂ ਇਹ ਪੁੱਛਿਆ ਗਿਆ ਕਿ ਲੋਕ ਕਮੈਂਟ ਕਰ ਰਹੇ ਹਨ ਕਿ ਹੀਰੋ ਨੰਬਰ 1, ਚੀਟਰ ਨੰਬਰ 1 ਬਣ ਗਿਆ ਹੈ ਤਾਂ, ਇਸ 'ਤੇ ਸੁਨੀਤਾ ਨੇ ਕਿਹਾ, "ਇਹੀ ਸਵਾਲ ਮੈਂ ਗੋਵਿੰਦਾ ਦੇ ਪ੍ਰਸ਼ੰਸਕਾਂ ਤੋਂ ਪੁੱਛਣਾ ਚਾਹੁੰਦੀ ਹਾਂ। ਕਿਉਂਕਿ ਜਦੋਂ ਮੈਂ ਕੁਝ ਕਹਿੰਦੀ ਹਾਂ, ਤਾਂ ਹਰ ਕੋਈ ਮੈਨੂੰ ਟ੍ਰੋਲ ਕਰਦਾ ਹੈ। ਹੁਣ ਮੈਂ ਚਾਹੁੰਦੀ ਹਾਂ ਕਿ ਗੋਵਿੰਦਾ ਦੇ ਪ੍ਰਸ਼ੰਸਕ ਅਤੇ ਮੀਡੀਆ ਇਸ ਦਾ ਜਵਾਬ ਦੇਵੇ। ਮੈਨੂੰ ਨਾ ਪੁੱਛੋ, ਮੈਨੂੰ ਕੋਈ ਦਿਲਚਸਪੀ ਨਹੀਂ ਹੈ।"

ਇਹ ਵੀ ਪੜ੍ਹੋ: ਯੂਟਿਊਬਰ ਪਤੀ ਨੂੰ ਛੱਡ ਬੱਸ ਕੰਡਕਟਰ ਨਾਲ ਫਰਾਰ ਹੋਈ ਪਤਨੀ, ਮਸ਼ਹੂਰ ਵਲੌਗਰ ਦੀ ਜ਼ਿੰਦਗੀ 'ਚ ਆਇਆ ਭੂਚਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News