ਸੁਨੀਲ ਸ਼ੈੱਟੀ ਨੇ ਕੋਰੋਨਾ ਪੀੜਤਾਂ ਦੀ ਮਦਦ ਲਈ ਵਧਾਇਆ ਹੱਥ, ਕਿਹਾ- ‘ਜੇਕਰ ਤੁਹਾਨੂੰ ਜ਼ਰੂਰਤ ਹੈ ਤਾਂ ਮੈਨੂੰ ਡਾਇਰੈਕਟ ਮੈਸੇਜ ਕਰੋ’

Wednesday, Apr 28, 2021 - 05:14 PM (IST)

ਸੁਨੀਲ ਸ਼ੈੱਟੀ ਨੇ ਕੋਰੋਨਾ ਪੀੜਤਾਂ ਦੀ ਮਦਦ ਲਈ ਵਧਾਇਆ ਹੱਥ, ਕਿਹਾ- ‘ਜੇਕਰ ਤੁਹਾਨੂੰ ਜ਼ਰੂਰਤ ਹੈ ਤਾਂ ਮੈਨੂੰ ਡਾਇਰੈਕਟ ਮੈਸੇਜ ਕਰੋ’

ਮੁੰਬਈ: ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਵੀ ਪ੍ਰਭਾਵਿਤਾਂ ਦੀ ਮਦਦ ਲਈ ਅੱਗੇ ਆਏ ਹਨ। ਉਹ ਮੁਫ਼ਤ ਆਕਸੀਜਨ ਕੰਟੇਨਰਸ ਵੰਡਣ ਦੀ ਇਕ ਪਹਿਲ ’ਚ ਸ਼ਾਮਲ ਹੋਏ ਹਨ। ਇਸ ਨੂੰ ਲੈ ਕੇ ਉਨ੍ਹਾਂ ਨੇ ਆਪਣੀ ਐਕਸਾਈਟਮੈਂਟ ਵੀ ਜ਼ਾਹਿਰ ਕੀਤੀ ਹੈ ਅਤੇ ਲੋਕਾਂ ਨੂੰ ਜ਼ਰੂਰਤਮੰਦਾਂ ਦੀ ਮਦਦ ਕਰਨ ਦੀ ਵੀ ਅਪੀਲ ਕੀਤੀ ਹੈ। 
ਸੁਨੀਲ ਨੇ ਆਪਣੇ ਟਵੀਟ ’ਚ ਲਿਖਿਆ ਕਿ ‘ਅਸੀਂ ਕੁਝ ਟੈਸਟਿੰਗ ਟਾਈਮਜ਼ ’ਚਂ ਲੰਘ ਰਹੇ ਹਾਂ ਪਰ ਉਮੀਦ ਦੀ ਇਕ ਕਿਰਨ ਹੈ ਜਿਸ ਤਰ੍ਹਾਂ ਨਾਲ ਸਾਡੇ ਲੋਕਾਂ ਨੇ ਇਕ-ਦੂਜੇ ਦੀ ਮਦਦ ਲਈ ਹੱਥ ਮਿਲਾਇਆ ਹੈ। ਉਨ੍ਹਾਂ ਨੇ ਆਪਣੇ ਟਵੀਟ ਰਾਹੀਂ ਦੱਸਿਆ ਕਿ ਉਹ ਕੇ.ਵੀ.ਐੱਨ ਫਾਊਂਡੇਸ਼ਨ ਨਾਲ ਜੁੜੇ ਹਾਂ ਅਤੇ ਲੋਕਾਂ ਨੂੰ ਮੁਫ਼ਤ ’ਚ ਆਕਸੀਜਨ ਮੁਹੱਈਆ ਕਰਵਾ ਰਹੇ ਹਨ।

 

ਸੁਨੀਲ ਸ਼ੈੱਟੀ ਨੂੰ ਭੇਜ ਸਕਦੇ ਹੋ ਡਾਇਰੈਕਟ ਮੈਸੇਜ
ਸੁਨੀਲ ਸ਼ੈੱਟੀ ਨੇ ਆਪਣੇ ਟਵੀਟ ’ਚ ਅੱਗੇ ਲਿਖਿਆ ਕਿ ‘ਮੈਂ ਅਾਪਣੇ ਸਾਰੇ ਦੋਸਤਾਂ ਅਤੇ ਪ੍ਰਸ਼ੰਸਕ ਨੂੰ ਅਪੀਲ ਕਰਦਾ ਹਾਂ। ਜੇਕਰ ਤੁਹਾਨੂੰ ਲੋੜ ਹੈ ਤਾਂ ਤੁਸੀਂ ਮੈਨੂੰ ਡਾਇਰੈਕਟ ਮੈਸੇਜ ਕਰੋ, ਜੇਕਰ ਤੁਸੀਂ ਅਜਿਹੇ ਲੋਕਾਂ ਨੂੰ ਜਾਣਦੇ ਹੋ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ, ਜਾਂ ਫਿਰ ਤੁਸੀਂ ਵੀ ਇਸ ਮਿਸ਼ਨ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਇਸ ਮੈਸੇਜ ਨੂੰ ਜਿੰਨਾ ਫੈਲਾ ਸਕਦੇ ਹੋ ਓਨਾ ਫੈਲਾਓ ਅਤੇ ਉਨ੍ਹਾਂ ਦੀ ਮਦਦ ਕਰਨ ’ਚ ਸਾਡੀ ਮਦਦ ਕਰੋ। 

 

PunjabKesari
ਮੁੰਬਈ ਅਤੇ ਬੰਗਲੁਰੂ ’ਚ ਕੰਮ
ਸੁਨੀਲ ਨੇ ਆਪਣੇ ਇਸ ਟਵੀਟ ’ਚ ਦੱਸਿਆ ਉਹ ਅਤੇ ਕੇ.ਵੀ.ਐੱਨ. ਫਾਊਂਡੇਸ਼ਨ ਅਜੇ ਸਿਰਫ਼ ਮੁੰਬਈ ਅਤੇ ਬੰਗਲੁਰੂ ’ਚ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਤੋਂ ਆਪਣਾ ਯੋਗਦਾਨ ਦੇਣ ਦੀ ਵੀ ਅਪੀਲ ਕੀਤੀ ਹੈ। ਹਾਲ ਹੀ ’ਚ ਅਕਸ਼ੇ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਨੇ ਵੀ 100 ਆਕਸੀਜਨ ਕੰਟੇਨਰਸ ਦਾਨ ’ਚ ਦਿੱਤੇ ਹਨ ਅਤੇ ਇਸ ਦੇ ਨਾਲ ਉਹ ਇਕ ਪੰਜੀਕ੍ਰਿਤ ਐੱਨ.ਜੀ.ਓ. ਦੀ ਤਲਾਸ਼ ਕਰ ਰਹੇ ਹਨ।


author

Aarti dhillon

Content Editor

Related News