8 ਸਾਲਾਂ ਮਗਰੋਂ ਸੁਨੀਲ ਗਰੋਵਰ ਦੀ ਇਸ ਪੰਜਾਬੀ ਫ਼ਿਲਮ ''ਚ ਹੋਈ ਵਾਪਸੀ

Friday, Jul 19, 2024 - 05:01 PM (IST)

8 ਸਾਲਾਂ ਮਗਰੋਂ ਸੁਨੀਲ ਗਰੋਵਰ ਦੀ ਇਸ ਪੰਜਾਬੀ ਫ਼ਿਲਮ ''ਚ ਹੋਈ ਵਾਪਸੀ

ਚੰਡੀਗੜ੍ਹ : ਸਾਲ 2016 'ਚ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਵਿਸਾਖੀ ਲਿਸਟ' ਦਾ ਅਹਿਮ ਹਿੱਸਾ ਰਹੇ ਸਨ। ਬਹੁ-ਪੱਖੀ ਅਦਾਕਾਰ ਸੁਨੀਲ ਗਰੋਵਰ, ਜੋ ਅੱਠ ਸਾਲਾਂ ਬਾਅਦ ਮੁੜ ਪੰਜਾਬੀ ਸਿਨੇਮਾ 'ਚ ਅਪਣੀ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੇ ਹਨ, ਜਿੰਨ੍ਹਾਂ ਦੀ ਨਵੀਂ ਪੰਜਾਬੀ ਫ਼ਿਲਮ 'ਕੈਰੀ ਆਨ ਜੱਟੀਏ' ਰਿਲੀਜ਼ ਲਈ ਤਿਆਰ ਹੈ, ਜਿਸ ਦਾ ਨਿਰਦੇਸ਼ਨ ਸਮੀਪ ਕੰਗ ਵੱਲੋਂ ਕੀਤਾ ਗਿਆ ਹੈ, ਜੋ ਹੀ ਉਨ੍ਹਾਂ ਦੀ ਉਕਤ ਪਹਿਲੀ ਪੰਜਾਬੀ ਫ਼ਿਲਮ ਦੇ ਵੀ ਨਿਰਦੇਸ਼ਕ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਪੰਜਾਬ ਦੇ ਖਿਡਾਰੀ ਲਈ ਬਣਿਆ ਮਸੀਹਾ, ਚੁਕਾਇਆ 9 ਲੱਖ ਦਾ ਕਰਜ਼ਾ

'ਹੰਬਲ ਮੋਸ਼ਨ ਪਿਕਚਰਜ਼' ਅਤੇ 'ਪਨੋਰਮਾ ਸਟੂਡਿਓਜ' ਵੱਲੋਂ ਸੁਯੰਕਤ ਰੂਪ 'ਚ ਬਣਾਈ ਗਈ ਇਸ ਕਾਮੇਡੀ ਡ੍ਰਾਮੈਟਿਕ ਫ਼ਿਲਮ 'ਕੈਰੀ ਆਨ ਜੱਟਾ' ਦੀ ਨਵੀਂ ਫ੍ਰੈਂਚਾਇਜ਼ੀ ਦੇ ਰੂਪ 'ਚ ਸਾਹਮਣੇ ਆਵੇਗੀ, ਜਿਸ ਦੇ ਨਿਰਮਾਤਾ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ, ਕੁਮਾਰ ਮੰਗਤ ਪਾਠਕ, ਅਭਿਸ਼ੇਕ ਪਾਠਕ, ਸਹਿ ਨਿਰਮਾਣਕਾਰ ਮੁਰਲੀਧਰ ਛਾਤਵਾਨੀ, ਸੰਜੀਵ ਜੋਸ਼ੀ, ਭਾਨਾ ਲਾ, ਵਿਨੋਦ ਅਸਵਾਲ ਹਨ। 

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਨਾਲ ਇੰਝ ਵਾਪਰਿਆ ਭਿਆਨਕ ਹਾਦਸਾ, ਤਸਵੀਰਾਂ ਵੇਖ ਕੰਬ ਜਾਵੇਗੀ ਰੂੰਹ

ਜੇਕਰ ਸਟਾਰ ਕਾਸਟ ਦੀ ਗੱਲ ਕਰੀਏ ਇਸ 'ਚ ਗਿੱਪੀ ਗਰੇਵਾਲ, ਸੁਨੀਲ ਗਰੋਵਰ, ਸਰਗੁਣ ਮਹਿਤਾ, ਜੈਸਮੀਨ ਭਸੀਨ ਲੀਡਿੰਗ ਭੂਮਿਕਾਵਾਂ ਨਿਭਾਅ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਨਿਰਮਲ ਰਿਸ਼ੀ, ਰੁਪਿੰਦਰ ਰੂਪੀ ਆਦਿ ਜਿਹੇ ਮੰਨੇ ਪ੍ਰਮੰਨੇ ਕਲਾਕਾਰ ਵੀ ਮਹੱਤਵਪੂਰਨ ਕਿਰਦਾਰ 'ਚ ਨਜ਼ਰ ਆਉਣਗੇ। ਹਾਲੀਆ ਸਮੇਂ ਦੌਰਾਨ ਸਾਹਮਣੇ ਆਈ ਅਤੇ ਪੰਜਾਬੀ ਫਿਲਮ ਨਿਰਦੇਸ਼ਕ ਮਾਨਵ ਸ਼ਾਹ ਵੱਲੋਂ ਨਿਰਦੇਸ਼ਿਤ ਕੀਤੀ 'ਯੂਨਾਈਟਡ ਕੱਚੇ' ਨਾਲ ਵੀ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੇ ਰਹੇ ਹਨ ਅਦਾਕਾਰ ਸੁਨੀਲ ਗਰੋਵਰ, ਜੋ 'ਜੀ5' 'ਤੇ ਸਟ੍ਰੀਮ ਹੋਈ ਅਤੇ ਅਪਾਰ ਕਾਮਯਾਬ ਰਹੀ, ਜਿਸ ਨੂੰ ਦੇਸ਼-ਵਿਦੇਸ਼ ਵੱਸਦੇ ਪ੍ਰਵਾਸੀ ਪੰਜਾਬੀਆਂ ਦੁਆਰਾ ਕਾਫ਼ੀ ਪਸੰਦ ਕੀਤਾ ਗਿਆ। ਨੈੱਟਫਲਿਕਸ ਦੀ ਮਸ਼ਹੂਰ ਕਾਮੇਡੀ ਸੀਰੀਜ਼ 'ਦਿ ਕਪਿਲ ਸ਼ਰਮਾ ਸ਼ੋਅ' 'ਚ ਉਨ੍ਹਾਂ ਦੀ ਲੰਮੇਂ ਸਮੇਂ ਬਾਅਦ ਹੋਈ ਵਾਪਸੀ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ, ਜਿਸ ਨਾਲ ਉਤਸ਼ਾਹਿਤ ਹੋਏ ਇਹ ਬਾਕਮਾਲ ਅਦਾਕਾਰ ਜਿੱਥੇ ਬਾਲੀਵੁੱਡ ਪ੍ਰੋਜੈਕਟਸ 'ਚ ਵੱਧ ਚੜ੍ਹ ਅਪਣੇ ਪ੍ਰਭਾਵ ਦਾ ਇਜ਼ਹਾਰ ਕਰਵਾ ਰਹੇ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News