ਛੱਲੀਆਂ-ਪਿਆਜ਼ ਤੋਂ ਬਾਅਦ ਹੁਣ ਲਸਣ ਵੇਚਦੇ ਨਜ਼ਰ ਆਏ ਸੁਨੀਲ ਗਰੋਵਰ, ਲੋਕਾਂ ਨੇ ਕਿਹਾ– ‘ਕਪਿਲ ਸ਼ਰਮਾ ਸ਼ੋਅ...’

Tuesday, Aug 29, 2023 - 04:02 PM (IST)

ਛੱਲੀਆਂ-ਪਿਆਜ਼ ਤੋਂ ਬਾਅਦ ਹੁਣ ਲਸਣ ਵੇਚਦੇ ਨਜ਼ਰ ਆਏ ਸੁਨੀਲ ਗਰੋਵਰ, ਲੋਕਾਂ ਨੇ ਕਿਹਾ– ‘ਕਪਿਲ ਸ਼ਰਮਾ ਸ਼ੋਅ...’

ਮੁੰਬਈ (ਬਿਊਰੋ)– ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਹਰ ਕਿਰਦਾਰ ਆਪਣੇ ਆਪ ’ਚ ਯਾਦਗਾਰ ਹੈ। ਇਨ੍ਹਾਂ ’ਚੋਂ ਇਕ ਕਿਰਦਾਰ ‘ਰਿੰਕੂ ਭਾਬੀ’ ਦਾ ਰਿਹਾ, ਜਿਸ ਨੂੰ ਸੁਨੀਲ ਗਰੋਵਰ ਨੇ ਨਿਭਾਇਆ ਹੈ। ਉਹ ਡਾਕਟਰ ਮਸ਼ਹੂਰ ਗੁਲਾਟੀ ਬਣ ਕੇ ਵੀ ਖ਼ੂਬ ਹਸਾਉਂਦੇ ਹਨ। ਉਨ੍ਹਾਂ ਦੇ ਇਹ ਦੋਵੇਂ ਕਿਰਦਾਰ ਬਹੁਤ ਮਸ਼ਹੂਰ ਹਨ। ਇਸ ਵਾਰ ਉਹ ਸ਼ੋਅ ਦੇ ਨਵੇਂ ਸੀਜ਼ਨ ’ਚ ਦਿਖਾਈ ਨਹੀਂ ਦੇ ਰਹੇ ਪਰ ਇਸ ਦੌਰਾਨ ਉਨ੍ਹਾਂ ਨੂੰ ਕਈ ਵਾਰ ਪਿਆਜ਼, ਛੱਲੀਆਂ ਤੇ ਕਦੇ ਦੁੱਧ ਵੇਚਦੇ ਤੇ ਕਦੇ ਰਿਕਸ਼ਾ ਚਲਾਉਂਦੇ ਦੇਖਿਆ ਗਿਆ। ਹੁਣ ਅਦਾਕਾਰ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਲਸਣ ਵੇਚਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਦੇ ਘਰ ਦੇ ਬਾਹਰ ਪਹੁੰਚੇ ਪ੍ਰਦਰਸ਼ਨਕਾਰੀ, ਮੁੰਬਈ ਪੁਲਸ ਨੇ ਵਧਾਈ ਸੁਰੱਖਿਆ, ਜਾਣੋ ਕੀ ਹੈ ਪੂਰਾ ਮਾਮਲਾ

ਸੁਨੀਲ ਗਰੋਵਰ ਇਸ ਵਾਰ ਸੜਕ ’ਤੇ ਲਸਣ ਵੇਚਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਲਸਣ ਵੇਚਣ ਵਾਲੀ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ, ਜਿਸ ’ਚ ਦਿਖ ਰਿਹਾ ਹੈ ਕਿ ਉਸ ਦੀ ਹਾਲਤ ਕਾਫ਼ੀ ਖ਼ਰਾਬ ਹੈ। ਉਸ ਦਾ ਪਹਿਰਾਵਾ ਵੀ ਹੋਰ ਲੋਕਾਂ ਵਾਂਗ ਹੀ ਲੱਗ ਰਿਹਾ ਹੈ। ਇਸ ’ਤੇ ਲੋਕ ਵੱਡੀ ਗਿਣਤੀ ’ਚ ਕੁਮੈਂਟ ਕਰ ਰਹੇ ਹਨ। ਉਸ ਦੀ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਉਨ੍ਹਾਂ ਲਿਖਿਆ, ‘‘ਹਮਰੀ ਅਟਰੀਆ।’’

ਇਸ ’ਤੇ ਕੀ ਰਹੀ ਲੋਕਾਂ ਦੀ ਪ੍ਰਤੀਕਿਰਿਆ?
ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਵੀਡੀਓ ’ਚ ਦੇਖਣ ਨੂੰ ਮਿਲ ਰਿਹਾ ਹੈ ਕਿ ਉਹ ਸ਼ਾਰਟਸ ਪਾ ਕੇ ਸਿਰ ’ਤੇ ਟੋਪੀ ਲੈ ਕੇ ਬੈਠੇ ਹਨ। ਇਸ ’ਚ ਉਹ ਲਸਣ ਤੋਲ ਰਹੇ ਹਨ। ਯੂਜ਼ਰਸ ਕਾਫ਼ੀ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਕ ਪ੍ਰਸ਼ੰਸਕ ਨੇ ਲਿਖਿਆ, ‘‘ਕਪਿਲ ਸ਼ਰਮਾ ਸ਼ੋਅ ਜੁਆਇਨ ਕਰ ਲਵੋ ਸਭ ਠੀਕ ਹੋ ਜਾਵੇਗਾ।’’ ਦੂਜੇ ਨੇ ਲਿਖਿਆ, ‘‘ਭਰਾ ਲਸਣ ਵੇਚ-ਵੇਚ ਕੇ ਕਰੋੜਪਤੀ ਬਣਨ ਦਾ ਇਰਾਦਾ ਲੱਗਦਾ ਹੈ ਤੁਹਾਡਾ।’’ ਤੀਜੇ ਨੇ ਲਿਖਿਆ, ‘‘ਭਰਾ ਇੰਨਾ ਲਸਣ, ਜਲਦ ਹੀ ਮਾਲਾਮਾਲ ਹੋਣ ਵਾਲੇ ਹੋ।’’ ਚੌਥੇ ਨੇ ਲਿਖਿਆ, ‘‘ਵਾਹ, ਕੀ ਤੋਂ ਕੀ ਹੋ ਗਏ।’’ ਇਕ ਹੋਰ ਨੇ ਲਿਖਿਆ, ‘‘ਭਰਾ ਘੱਟੋ-ਘੱਟ ਟਮਾਟਰ ਤਾਂ ਵੇਚੋ।’’ ਇਸ ਤਰ੍ਹਾਂ ਲੋਕ ਖ਼ੂਬ ਪ੍ਰਤਿਕਿਰਿਆਵਾਂ ਦੇ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News