ਹਾਰਟ ਸਰਜਰੀ ਤੋਂ ਬਾਅਦ ਸੁਨੀਲ ਗਰੋਵਰ ਦੀ ਪਹਿਲੀ ਪੋਸਟ ਆਈ ਸਾਹਮਣੇ, ਜਾਣੋ ਕੀ ਲਿਖਿਆ

Friday, Feb 11, 2022 - 01:54 PM (IST)

ਹਾਰਟ ਸਰਜਰੀ ਤੋਂ ਬਾਅਦ ਸੁਨੀਲ ਗਰੋਵਰ ਦੀ ਪਹਿਲੀ ਪੋਸਟ ਆਈ ਸਾਹਮਣੇ, ਜਾਣੋ ਕੀ ਲਿਖਿਆ

ਮੁੰਬਈ (ਬਿਊਰੋ)– ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਦੀ ਕੁਝ ਦਿਨ ਪਹਿਲਾਂ ਹਾਰਟ ਸਰਜਰੀ ਹੋਈ ਹੈ। ਸੁਨੀਲ ਗਰੋਵਰ ਨੂੰ ਛਾਤੀ ’ਚ ਦਰਦ ਦੇ ਚਲਦਿਆਂ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦੀ ਹਾਰਟ ਸਰਜਰੀ ਹੋਈ।

ਸਰਜਰੀ ਤੋਂ ਬਾਅਦ ਸੁਨੀਲ ਗਰੋਵਰ ਨੂੰ ਛੁੱਟੀ ਦੇ ਦਿੱਤੀ ਗਈ ਸੀ। ਇਸ ਦੇ ਨਾਲ ਹੀ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਤੇ ਸਿਹਤਯਾਬੀ ਦੀ ਦੁਆ ਕੀਤੀ। ਨਾਲ ਹੀ ਅਦਾਕਾਰ ਸਲਮਾਨ ਖ਼ਾਨ ਨੇ ਸੁਨੀਲ ਗਰੋਵਰ ਦੀ ਦੇਖ-ਰੇਖ ਲਈ ਆਪਣੇ ਡਾਕਟਰਾਂ ਦੀ ਟੀਮ ਵੀ ਮੁਹੱਈਆ ਕਰਵਾਈ।

ਇਹ ਖ਼ਬਰ ਵੀ ਪੜ੍ਹੋ : ਆਸਾਮ ’ਚ ਹਿਮਾਂਸ਼ੀ ਖੁਰਾਣਾ ਨੇ ਕੀਤੇ ਕਾਮਾਖਿਆ ਮੰਦਰ ਦੇ ਦਰਸ਼ਨ, ਦੇਖੋ ਤਸਵੀਰਾਂ

ਹੁਣ ਹਾਰਟ ਸਰਜਰੀ ਤੋਂ ਬਾਅਦ ਸੁਨੀਲ ਗਰੋਵਰ ਦੀ ਪਹਿਲੀ ਸੋਸ਼ਲ ਮੀਡੀਆ ਪੋਸਟ ਸਾਹਮਣੇ ਆਈ ਹੈ। ਸੁਨੀਲ ਗਰੋਵਰ ਨੇ ਇਹ ਪੋਸਟ ਟਵੀਟ ਰਾਹੀਂ ਸਾਂਝੀ ਕੀਤੀ ਹੈ।

ਇਸ ਪੋਸਟ ’ਚ ਸੁਨੀਲ ਗਰੋਵਰ ਲਿਖਦੇ ਹਨ, ‘ਭਾਈ ਟ੍ਰੀਟਮੈਂਟ ਠੀਕ ਹੋ ਗਿਆ, ਮੇਰੀ ਚੱਲ ਰਹੀ ਹੈ ਹੀਲਿੰਗ। ਤੁਹਾਡੇ ਸਾਰਿਆਂ ਦੀਆਂ ਦੁਆਵਾਂ ਲਈ, ਧੰਨਵਾਦੀ ਹੈ ਮੇਰੀ ਫੀਲਿੰਗ। ਠੋਕੋ ਤਾਲੀ।’

PunjabKesari

ਦੱਸ ਦੇਈਏ ਕਿ ਸੁਨੀਲ ਗਰੋਵਰ ਨੇ ਰਾਈਮ ਬਣਾ ਕੇ ਇਹ ਪੋਸਟ ਸਾਂਝੀ ਕੀਤੀ ਹੈ। ਇਸ ਟਵੀਟ ਨੂੰ ਹੁਣ ਤਕ 67 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਉਥੇ ਪ੍ਰਸ਼ੰਸਕ ਸੁਨੀਲ ਦੇ ਜਲਦ ਠੀਕ ਹੋਣ ਲਈ ਦੁਆਵਾਂ ਵੀ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News