ਕੀ ‘ਬਿੱਗ ਬੌਸ 15’ ’ਚ ਨਜ਼ਰ ਆਉਣਗੇ ਸੁਨੀਲ ਗਰੋਵਰ, ਉੱਡ ਰਹੀਆਂ ਨੇ ਇਹ ਅਫਵਾਹਾਂ

Friday, Aug 06, 2021 - 04:55 PM (IST)

ਕੀ ‘ਬਿੱਗ ਬੌਸ 15’ ’ਚ ਨਜ਼ਰ ਆਉਣਗੇ ਸੁਨੀਲ ਗਰੋਵਰ, ਉੱਡ ਰਹੀਆਂ ਨੇ ਇਹ ਅਫਵਾਹਾਂ

ਮੁੰਬਈ (ਬਿਊਰੋ)– ਕਲਰਸ ਟੀ. ਵੀ. ਦੇ ਰਿਐਲਿਟੀ ਸ਼ੋਅ ‘ਬਿੱਗ ਬੌਸ’ ਦਾ ਹਰ ਸੀਜ਼ਨ ਸਲਮਾਨ ਖ਼ਾਨ ਹੋਸਟ ਕਰਦੇ ਹਨ। ਇਹ ਸ਼ੋਅ ਹਮੇਸ਼ਾ ਹੀ ਵੱਖ-ਵੱਖ ਕਾਰਨਾਂ ਤੋਂ ਸੁਰਖ਼ੀਆਂ ’ਚ ਬਣਿਆ ਰਹਿੰਦਾ ਹੈ। ‘ਬਿੱਗ ਬੌਸ 15’ ਦੀਆਂ ਕੁਝ ਅਫਵਾਹਾਂ ਤੇ ਮੁਕਾਬਲੇਬਾਜ਼ਾਂ ਦੀ ਸੂਚੀ ਨੂੰ ਲੈ ਕੇ ਖ਼ਬਰਾਂ ਆ ਰਹੀਆਂ ਹਨ। ਅਟਕਲਾਂ ਹਨ ਕਿ ਸੂਚੀ ’ਚ ਪ੍ਰਸਿੱਧ ਕਾਮੇਡੀਅਨ ਸੁਨੀਲ ਗਰੋਵਰ ਦਾ ਨਾਂ ਵੀ ਸ਼ਾਮਲ ਹੈ। ਸੁਨੀਲ ‘ਦਿ ਕਪਿਲ ਸ਼ਰਮਾ ਸ਼ੋਅ’ ਤੋਂ ਲੈ ਕੇ ‘ਗੈਂਗ ਆਫ ਫਿਲਮਿਸਤਾਨ’ ਤਕ ਕਈ ਰਿਐਲਟੀ ਸ਼ੋਅਜ਼ ਦਾ ਹਿੱਸਾ ਰਹੇ ਹਨ ਪਰ ਜੇ ਉਨ੍ਹਾਂ ਨੂੰ ‘ਬਿੱਗ ਬੌਸ 15’ ’ਚ ਮੌਕਾ ਮਿਲਦਾ ਹੈ ਤਾਂ ਇਹ ਉਨ੍ਹਾਂ ਲਈ ਬਿਲਕੁਲ ਨਵਾਂ ਹੋਵੇਗਾ।

ਸੁਨੀਲ ਗਰੋਵਰ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਆਪਣੀ ਵਾਪਸੀ ਤੇ ਓ. ਟੀ. ਟੀ. ’ਤੇ ‘ਤਾਂਡਵ’ ਤੇ ‘ਸਨਫਲਾਵਰ’ ਵਰਗੇ ਕਈ ਪ੍ਰੋਜੈਕਟਾਂ ਨੂੰ ਲੈ ਕੇ ਚਰਚਾ ’ਚ ਰਹੇ ਹਨ ਪਰ ਇਹ ਖ਼ਬਰ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਵੀ ਹੈਰਾਨ ਕਰਨ ਵਾਲੀ ਹੈ। ਇਹ ਮੇਕਰਜ਼ ਲਈ ਬਹੁਤ ਵੱਡੀ ਗੱਲ ਹੋ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ : ਨਵੇਂ ਫੋਟੋਸ਼ੂਟ ’ਚ ਬੇਹੱਦ ਵੱਖਰੀ ਡਰੈੱਸ ’ਚ ਨਜ਼ਰ ਆਈ ਸ਼ਹਿਨਾਜ਼ ਗਿੱਲ, ਦਿਲਕਸ਼ ਤਸਵੀਰਾਂ ਆਈਆਂ ਸਾਹਮਣੇ

ਦੋਵਾਂ ਸ਼ੋਅਜ਼ ਵਿਚਕਾਰ ਹੈ ਕੁਨੈਕਸ਼ਨ
ਦਿਲਚਸਪ ਗੱਲ ਇਹ ਹੈ ਕਿ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਸਹਿ-ਨਿਰਮਾਤਾ ਸਲਮਾਨ ਖ਼ਾਨ ‘ਬਿੱਗ ਬੌਸ’ ਨਾਲ ਕਿੰਨੀ ਡੂੰਘਾਈ ਨਾਲ ਜੁੜੇ ਹਨ, ਇਹ ਗੱਲ ਅਸੀਂ ਸਾਰੇ ਜਾਣਦੇ ਹਾਂ। ਹਾਲਾਂਕਿ ਇਸ ਦੀ ਸੰਭਾਵਨਾ ਘੱਟ ਹੈ ਕਿਉਂਕਿ ਸੁਨੀਲ ਗਰੋਵਰ ਅਜਿਹੇ ਵਿਅਕਤੀ ਹਨ, ਜੋ ਆਪਣੇ ਕਰੀਅਰ ਨੂੰ ਲੈ ਕੇ ਫ਼ੈਸਲੇ ਲੈਂਦੇ ਸਮੇਂ ਅਸਲ ’ਚ ਸਾਵਧਾਨ ਰਹਿੰਦੇ ਹਨ।

ਬਿੱਗ ਬੌਸ 15 ’ਚ ਸੁਨੀਲ ਨੂੰ ਲੈਣਾ ਚਾਹੁੰਦੇ ਹਨ ਮੇਕਰਜ਼
ਇਕ ਅੰਗਰੇਜ਼ੀ ਵੈੱਬਸਾਈਟ ਮੁਤਾਬਕ ਕਰੀਬੀ ਸੂਤਰ ਨੇ ਦੱਸਿਆ ਕਿ ਸੁਨੀਲ ਨੂੰ ਸ਼ੋਅ ਲਈ ਅਪ੍ਰੋਚ ਕੀਤੀ ਗਈ ਹੈ ਤੇ ਮੇਕਰਜ਼ ਅਸਲ ’ਚ ਉਨ੍ਹਾਂ ਨੂੰ ‘ਬਿੱਗ ਬੌਸ 15’ ’ਚ ਦੇਖਣਾ ਚਾਹੁੰਦੇ ਹਨ। ਹਾਲਾਂਕਿ ਅਜੇ ਤਕ ਇਸ ’ਤੇ ਕੁਝ ਸਪੱਸ਼ਟ ਨਹੀਂ ਹੈ ਕਿ ਸੁਨੀਲ ਹਿੱਸਾ ਲੈਣਗੇ ਜਾਂ ਨਹੀਂ।

ਨੋਟ– ਤੁਸੀਂ ਸੁਨੀਲ ਗਰੋਵਰ ਨੂੰ ‘ਬਿੱਗ ਬੌਸ’ ’ਚ ਦੇਖਣਾ ਚਾਹੁੰਦੇ ਹੋ ਜਾਂ ਨਹੀਂ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News