ਸੁਨੀਲ ਸ਼ੈੱਟੀ ਨੇ ਦੱਸਿਆ ਕਿ ਕਦੋਂ ਕਰਨਗੇ ਕੇ. ਐੱਲ. ਰਾਹੁਲ ਤੇ ਆਥੀਆ ਸ਼ੈੱਟੀ ਵਿਆਹ

Sunday, Nov 20, 2022 - 05:00 PM (IST)

ਸੁਨੀਲ ਸ਼ੈੱਟੀ ਨੇ ਦੱਸਿਆ ਕਿ ਕਦੋਂ ਕਰਨਗੇ ਕੇ. ਐੱਲ. ਰਾਹੁਲ ਤੇ ਆਥੀਆ ਸ਼ੈੱਟੀ ਵਿਆਹ

ਮੁੰਬਈ (ਬਿਊਰੋ) : ਇਨ੍ਹੀਂ ਦਿਨੀਂ ਬੀ ਟਾਊਨ ਨਾਲ ਜੁੜੇ ਕਈ ਸਿਤਾਰੇ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ। 10 ਸਾਲ ਤਕ ਇੱਕ-ਦੂਜੇ ਨੂੰ ਡੇਟ ਕਰਨ ਵਾਲੇ ਰਿਚਾ ਚੱਢਾ ਅਤੇ ਅਲੀ ਫਜ਼ਲ ਨੇ ਪਿਛਲੇ ਮਹੀਨੇ ਵਿਆਹ ਕਰਵਾਇਆ ਹੈ। ਹਾਲ ਹੀ 'ਚ 'ਆਸ਼ਿਕੀ 2' ਦੀ ਗਾਇਕਾ ਪਲਕ ਮੁੱਛਲ ਤੇ ਆਮਿਰ ਖ਼ਾਨ ਦੀ ਧੀ ਆਇਰਾ ਦੀ ਕੁੜਮਾਈ ਹੋਈ ਹੈ। ਇਸ ਤੋਂ ਇਲਾਵਾ ਅਗਲੇ ਮਹੀਨੇ ਹੰਸਿਕਾ ਮੋਟਵਾਨੀ ਵੀ ਵਿਆਹ ਕਰਵਾਉਣ ਜਾ ਰਹੀ ਹੈ। ਹੁਣ ਖ਼ਬਰ ਹੈ ਕਿ ਸੁਨੀਲ ਸ਼ੈੱਟੀ ਦੀ ਧੀ ਆਥੀਆ ਸ਼ੈੱਟੀ ਵੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਸੁਨੀਲ ਸ਼ੈੱਟੀ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਧੀ ਆਥੀਆ ਜਲਦ ਹੀ ਵਿਆਹ ਕਰਨ ਜਾ ਰਹੀ ਹੈ। ਉਨ੍ਹਾਂ ਦੇ ਇਸ ਬਿਆਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ।

PunjabKesari

ਸੁਨੀਲ ਸ਼ੈੱਟੀ ਨੇ ਆਉਣ ਵਾਲੀ ਕ੍ਰਾਈਮ ਵੈੱਬ ਸੀਰੀਜ਼ 'ਧਾਰਵੀ ਬੈਂਕ' ਦੇ ਲਾਂਚ ਈਵੈਂਟ 'ਤੇ ਆਥੀਆ ਅਤੇ ਕ੍ਰਿਕਟਰ ਕੇ. ਐੱਲ. ਰਾਹੁਲ ਵਿਚਕਾਰ ਰਿਸ਼ਤੇ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ 'ਧਾਰਵੀ ਬੈਂਕ' ਦੇ ਲਾਂਚ ਈਵੈਂਟ 'ਚ ਧੀ ਆਥੀਆ ਨਾਲ ਜੁੜੇ ਸਵਾਲ ਦਾ ਜਵਾਬ ਦਿੱਤਾ। ਇਹ ਪੁੱਛੇ ਜਾਣ 'ਤੇ ਕਿ ਆਥੀਆ ਅਤੇ ਰਾਹੁਲ ਦਾ ਵਿਆਹ ਕਦੋਂ ਹੋਵੇਗਾ ਤਾਂ ਉਸ ਨੇ ਪਹਿਲਾਂ ਮਜ਼ਾਕ 'ਚ ਕਿਹਾ ਕਿ ਮੇਰਾ ਵਿਆਹ ਤਾਂ ਹੋ ਗਿਆ। ਫਿਰ ਜਵਾਬ ਦਿੱਤਾ ਕਿ 'ਜਲਦੀ ਹੀ ਹੋਵੇਗਾ।'

PunjabKesari

ਦੱਸ ਦੇਈਏ ਕਿ ਕ੍ਰਿਕਟਰ ਕੇ. ਐੱਲ. ਰਾਹੁਲ ਅਤੇ ਆਥੀਆ ਸ਼ੈੱਟੀ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਕੁਝ ਮਹੀਨੇ ਪਹਿਲਾਂ, ਜੋੜੇ ਨੇ ਆਪਣੇ ਇੰਸਟਾ 'ਤੇ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ਤੋਂ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਦੋਵੇਂ ਰਿਲੇਸ਼ਨਸ਼ਿਪ 'ਚ ਹਨ। ਜਨਤਕ ਤੌਰ 'ਤੇ ਵੀ ਦੋਵਾਂ ਨੂੰ ਕੁਝ ਇਵੈਂਟਸ 'ਚ ਇਕੱਠੇ ਦੇਖਿਆ ਗਿਆ ਹੈ। ਹਾਲਾਂਕਿ, ਆਥੀਆ ਨੇ ਕਈ ਵਾਰ ਕੇ. ਐੱਲ. ਰਾਹੁਲ ਨਾਲ ਆਪਣੇ ਰਿਸ਼ਤੇ ਨੂੰ ਅਫਵਾਹ ਦੱਸਿਆ ਹੈ ਪਰ ਸੁਨੀਲ ਸ਼ੈੱਟੀ ਨੇ ਆਥੀਆ ਦੇ ਵਿਆਹ ਬਾਰੇ ਪਹਿਲਾਂ ਵੀ ਕਹਿ ਚੁੱਕੇ ਹਨ। ਅਦਾਕਾਰ ਨੇ ਕਿਹਾ ਕਿ ਉਹ ਉਦੋਂ ਹੀ ਵਿਆਹ ਕਰਨਗੇ ਜਦੋਂ ਦੋਵੇਂ ਆਪਣੇ-ਆਪਣੇ ਕੰਮ ਦੇ ਵਾਅਦੇ ਪੂਰੇ ਕਰਨਗੇ। ਵਿਆਹ ਇੱਕ ਦਿਨ ਦੀ ਗੱਲ ਨਹੀਂ ਹੈ ਨਾ?

PunjabKesari

ਦੱਸਣਯੋਗ ਹੈ ਕਿ ਆਥੀਆ ਅਤੇ ਕੇ. ਐੱਲ. ਰਾਹੁਲ ਦੇ ਵਿਆਹ ਨੂੰ ਲੈ ਕੇ ਖ਼ਬਰਾਂ ਹਨ ਕਿ ਦੋਵੇਂ ਖੰਡਾਲਾ 'ਚ ਸੁਨੀਲ ਸ਼ੈੱਟੀ ਦੀ ਰਿਹਾਇਸ਼ 'ਜਹਾਂ' 'ਚ ਵਿਆਹ ਦੇ ਬੰਧਨ 'ਚ ਬੱਝਣਗੇ, ਨਾ ਕਿ ਕਿਸੇ ਪੰਜ ਸਿਤਾਰਾ ਹੋਟਲ 'ਚ। ਸਜਾਵਟ ਅਤੇ ਪ੍ਰਬੰਧਾਂ ਲਈ ਇੱਕ ਵਿਆਹ ਯੋਜਨਾਕਾਰ ਨੂੰ ਵੀ ਬੁੱਕ ਕੀਤਾ ਗਿਆ ਹੈ।

PunjabKesari
 


author

sunita

Content Editor

Related News