ਸੁਨੀਲ ਸ਼ੈੱਟੀ ਨਿਭਾਉਣਗੇ ਅੰਡਰਵਰਲਡ ਡੌਨ ਦਾ ਕਿਰਦਾਰ, OTT ’ਤੇ ਕਰਨਗੇ ਡੈਬਿਊ

01/14/2022 6:20:37 PM

ਮੁੰਬਈ (ਬਿਊਰੋ)– ਸੁਨੀਲ ਸ਼ੈੱਟੀ ਓ. ਟੀ. ਟੀ. ਦੀ ਦੁਨੀਆ ’ਚ ਕਦਮ ਰੱਖਣ ਲਈ ਤਿਆਰ ਹਨ। 90 ਦੇ ਦਹਾਕੇ ਦੇ ਕਈ ਮਸ਼ਹੂਰ ਸਿਤਾਰੇ ਇਸ ਸਪੇਸ ’ਚ ਕੰਮ ਕਰਨ ’ਚ ਦਿਲਚਸਪੀ ਦਿਖਾ ਰਹੇ ਹਨ। ਰਵੀਨਾ ਟੰਡਨ ਨੇ ਵੈੱਬ ਸੀਰੀਜ਼ ‘ਆਰਣਯਕ’ ਤੇ ਸੁਸ਼ਮਿਤਾ ਸੇਨ ‘ਆਰਿਆ’ ਨਾਲ ਡਿਜੀਟਲ ਸਪੇਸ ’ਚ ਕਦਮ ਰੱਖਿਆ ਹੈ।

ਹੁਣ ਮਾਧੁਰੀ ਦੀਕਸ਼ਿਤ ਤੇ ਸੁਨੀਲ ਸ਼ੈੱਟੀ ਵੀ ਆਪਣਾ OTT ਡੈਬਿਊ ਕਰਨ ਦੀ ਤਿਆਰੀ ਕਰ ਰਹੇ ਹਨ। ਸੁਨੀਲ ਸ਼ੈੱਟੀ ਜਲਦ ਹੀ ਨੈੱਟਫਲਿਕਸ ਦੀ ਵੈੱਬ ਸੀਰੀਜ਼ ’ਚ ਨਜ਼ਰ ਆਉਣਗੇ। Netflix ਨੇ ਸੁਨੀਲ ਸ਼ੈੱਟੀ ਨੂੰ ਇਕ ਵੱਡੇ ਪ੍ਰਾਜੈਕਟ ਦੀ ਪੇਸ਼ਕਸ਼ ਕੀਤੀ ਹੈ ਤੇ ਅਦਾਕਾਰ ਇਸ ਸਬੰਧੀ ਗੱਲਬਾਤ ਕਰ ਰਹੇ ਹਨ। Netflix ਦੀ ਇਹ ਵੈੱਬ ਸੀਰੀਜ਼ ਹੁਣ ਤੱਕ ਦੀ ਸਭ ਤੋਂ ਵੱਡੀ ਵੈੱਬ ਸੀਰੀਜ਼ ਹੋਣ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’

1960-80 ਦੇ ਦਰਮਿਆਨ ਮੁੰਬਈ ਦੇ ਅੰਡਰਵਰਲਡ ਡੌਨ ਦੀ ਕਹਾਣੀ ਦਿਖਾਈ ਜਾਵੇਗੀ। ਇਸ ਵੈੱਬ ਸੀਰੀਜ਼ ’ਚ ਸੁਨੀਲ ਸ਼ੈੱਟੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਉਹ ਮਾਫੀਆ ਬੌਸ ਵਰਧਾ ਦੀ ਭੂਮਿਕਾ ਨਿਭਾਏਗਾ। ਹਾਜੀ ਮਸਤਾਨ ਤੇ ਕਰੀਮ ਲਾਲਾ ਦੀ ਭੂਮਿਕਾ ’ਚ ਉਨ੍ਹਾਂ ਨਾਲ ਦੋ ਹੋਰ ਸਿਤਾਰੇ ਨਜ਼ਰ ਆਉਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਦੋਵਾਂ ਦੀ ਭੂਮਿਕਾ ਕਿਸ ਅਦਾਕਾਰ ਨੂੰ ਆਫਰ ਹੁੰਦੀ ਹੈ।

ਸੁਨੀਲ ਸ਼ੈੱਟੀ ਪਿਛਲੇ ਕੁਝ ਸਮੇਂ ਤੋਂ OTT ਦੀ ਦੁਨੀਆ ’ਚ ਆਉਣ ਦੀ ਯੋਜਨਾ ਬਣਾ ਰਹੇ ਸਨ। ਜਦੋਂ ਨੈੱਟਫਲਿਕਸ ਨੇ ਉਸ ਨੂੰ ਇਹ ਪੇਸ਼ਕਸ਼ ਕੀਤੀ ਤਾਂ ਸੁਨੀਲ ਇਸ ਤੋਂ ਇਨਕਾਰ ਨਹੀਂ ਕਰ ਸਕੇ। ਸੁਨੀਲ ਸ਼ੈੱਟੀ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਫਿਕਰਮੰਦ ਹਨ। ਉਹ ਅਕਸਰ ਆਪਣੇ ਵਰਕਆਊਟ ਦੀਆਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News