ਸੁਨਿਧੀ ਚੌਹਾਨ ਦਾ ਵੱਡਾ ਖ਼ੁਲਾਸਾ, ਦੱਸਿਆ ਕਿਉਂ ਨਹੀਂ ਬਣੀ ‘ਇੰਡੀਅਨ ਆਈਡਲ’ ਦੀ ਜੱਜ

Monday, May 31, 2021 - 03:00 PM (IST)

ਸੁਨਿਧੀ ਚੌਹਾਨ ਦਾ ਵੱਡਾ ਖ਼ੁਲਾਸਾ, ਦੱਸਿਆ ਕਿਉਂ ਨਹੀਂ ਬਣੀ ‘ਇੰਡੀਅਨ ਆਈਡਲ’ ਦੀ ਜੱਜ

ਮੁੰਬਈ (ਬਿਊਰੋ)– ਗਾਇਕਾ ਸੁਨਿਧੀ ਚੌਹਾਨ ਹਾਲ ਹੀ ’ਚ ‘ਇੰਡੀਅਨ ਆਈਡਲ 12’ ਵਿਵਾਦ ’ਤੇ ਬੋਲਣ ਵਾਲੇ ਸਿਤਾਰਿਆਂ ’ਚੋਂ ਇਕ ਹੈ, ਜੋ ਗਾਇਕ ਅਮਿਤ ਕੁਮਾਰ ਦੇ ਸ਼ੋਅ ’ਤੇ ਆਉਣ ਦੇ ਨਾਲ ਸ਼ੁਰੂ ਹੋਇਆ ਸੀ। ਅਮਿਤ ਤੇ ਸੁਨਿਧੀ ਦੋਵਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਮੁਕਾਬਲੇਬਾਜ਼ਾਂ ਦੀ ਤਾਰੀਫ਼ ਕਰਨ ਲਈ ਕਿਹਾ ਗਿਆ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਸੁਨਿਧੀ ਚੌਹਾਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਜੱਜ ਦੇ ਰੂਪ ’ਚ ‘ਇੰਡੀਅਨ ਆਈਡਲ’ ਛੱਡ ਦਿੱਤਾ ਸੀ ਕਿਉਂਕਿ ਉਹ ਅਜਿਹਾ ਨਹੀਂ ਕਰ ਸਕਦੀ, ਜੋ ਨਿਰਮਾਤਾ ਚਾਹੁੰਦੇ ਸਨ।

ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਪਾਜ਼ੇਟਿਵ ਹੋਣ ਵੇਲੇ ਅਜਿਹੀ ਸੀ ਮਲਾਇਕਾ ਅਰੋੜਾ ਦੀ ਹਾਲਤ, ਕਿਹਾ– ‘ਦੋ ਕਦਮ ਚੱਲਣਾ ਵੀ ਸੀ ਮੁਸ਼ਕਿਲ’

ਸੁਨਿਧੀ ਨੇ ਅੱਗੇ ਕਿਹਾ ਕਿ ਉਸ ਨੂੰ ‘ਇੰਡੀਅਨ ਆਈਡਲ’ ’ਚ ਮੁਕਾਬਲੇਬਾਜ਼ ਦੀ ਤਾਰੀਫ਼ ਕਰਨ ਲਈ ਕਿਹਾ ਗਿਆ ਸੀ। ਸੁਨਿਧੀ ਰਿਐਲਿਟੀ ਸ਼ੋਅ ਦੇ 5ਵੇਂ ਤੇ 6ਵੇਂ ਸੀਜ਼ਨ ’ਚ ਜੱਜ ਦੇ ਰੂਪ ’ਚ ਨਜ਼ਰ ਆ ਚੁੱਕੀ ਹੈ। ਹੁਣ ਗਾਇਕਾ ਨੇ ਰਿਐਲਿਟੀ ਸ਼ੋਅ ਨਾਲ ਜੁੜੇ ਵਿਵਾਦਾਂ ’ਤੇ ਆਪਣੀ ਗੱਲ ਰੱਖੀ ਹੈ। ਆਰ. ਜੇ.-ਗਾਇਕ ਅਮਿਤ ਕੁਮਾਰ ਨੇ ਹਾਲ ਹੀ ’ਚ ਦਾਅਵਾ ਕੀਤਾ ਸੀ ਕਿ ‘ਇੰਡੀਅਨ ਆਈਡਲ’ ਦੇ ਮੇਕਰਜ਼ ਨੇ ਉਨ੍ਹਾਂ ਨੂੰ ਸਾਰੇ ਮੁਕਾਬਲੇਬਾਜ਼ਾਂ ਦੀ ਤਾਰੀਫ਼ ਕਰਨ ਲਈ ਕਿਹਾ ਸੀ, ਭਾਵੇਂ ਉਨ੍ਹਾਂ ਦੀ ਰਾਏ ਕੁਝ ਵੀ ਹੋਵੇ। ਅਮਿਤ ਇਸ ਸ਼ੋਅ ਦੇ ਇਕ ਖ਼ਾਸ ਐਪੀਸੋਡ ’ਚ ਮਹਿਮਾਨ ਜੱਜ ਸਨ, ਜਿਥੇ ਉਨ੍ਹਾਂ ਨੇ ਆਪਣੇ ਪਿਤਾ ਤੇ ਮਹਾਨ ਗਾਇਕ ਕਿਸ਼ੋਕ ਕੁਮਾਰ ਨੂੰ ਸ਼ਰਧਾਂਜਲੀ ਦਿੱਤੀ ਸੀ।

ਸੁਨਿਧੀ ਨੇ ਐਤਵਾਰ ਨੂੰ ਇਕ ਮੀਡੀਆ ਹਾਊਸ ਨੂੰ ਕਿਹਾ, ‘ਬਿਲਕੁਲ ਅਜਿਹਾ ਨਹੀਂ ਹੈ ਕਿ ਸਾਰਿਆਂ ਦੀ ਪ੍ਰਸ਼ੰਸਾਂ ਕਰਨੀ ਹੈ ਪਰ ਇਹ ਜ਼ਰੂਰ ਹੈ ਕਿ ਸਾਨੂੰ ਸਾਰਿਆਂ ਨੂੰ ਤਾਰੀਫ਼ ਕਰਨ ਲਈ ਕਿਹਾ ਗਿਆ ਸੀ, ਇਹੀ ਮੁੱਖ ਗੱਲ ਸੀ। ਇਸ ਲਈ ਮੈਂ ਸ਼ੋਅ ਨੂੰ ਲੈ ਕੇ ਅੱਗੇ ਨਹੀਂ ਵੱਧ ਸਕੀ। ਮੈਂ ਉਹ ਨਹੀਂ ਕਰ ਸਕੀ, ਜੋ ਉਹ ਚਾਹੁੰਦੇ ਸਨ ਤੇ ਮੈਨੂੰ ਅਲੱਗ ਹੋਣਾ ਪਿਆ। ਇਸ ਲਈ ਅੱਜ ਮੈਂ ਕਿਸੇ ਰਿਐਲਿਟੀ ਸ਼ੋਅ ਨੂੰ ਜੱਜ ਨਹੀਂ ਕਰ ਰਹੀ ਹਾਂ।’

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News