ਕਿਵੇਂ ਦੀ ਹੈ ਸੁਨੀਲ ਗਰੋਵਰ ਦੀ ਵੈੱਬ ਸੀਰੀਜ਼ ‘ਸਨਫਲਾਵਰ’?
Sunday, Jun 13, 2021 - 11:05 AM (IST)
ਮੁੰਬਈ (ਬਿਊਰੋ)– ਹਾਲ ਹੀ ’ਚ ਨਵੀਂ ਵੈੱਬ ਸੀਰੀਜ਼ ‘ਸਨਫਲਾਵਰ’ ਰਿਲੀਜ਼ ਹੋਈ ਹੈ। ਇਸ ਵੈੱਬ ਸੀਰੀਜ਼ ’ਚ ਕਾਮੇਡੀਅਨ ਸੁਨੀਲ ਗਰੋਵਲ ਅਹਿਮ ਭੂਮਿਕਾ ਨਿਭਾਅ ਰਹੇ ਹਨ। ‘ਸਨਫਲਾਰ’ ’ਚ ਮੁੰਬਈ ਦੀ ਹਾਈ ਸੁਸਾਇਟੀ ਦੀ ਕਹਾਣੀ ਹੈ। ਇਕ ਕਤਲ ਹੁੰਦਾ ਹੈ ਤੇ ਇਹ ਪਹਿਲੇ ਐਪੀਸੋਡ ’ਚ ਵੀ ਦਿਖਾ ਦਿੱਤਾ ਜਾਂਦਾ ਹੈ ਪਰ ਕੀ ਪੁਲਸ ਸਹੀ ਦੋਸ਼ੀ ਨੂੰ ਫੜ ਪਾਉਂਦੀ ਹੈ? ਇਸ ਕਹਾਣੀ ’ਚ ਵਿਕਾਸ ਬਹਿਲ ਨੇ ਥ੍ਰਿਲਰ ਦੀ ਫਿਲਾਸਫੀ ਦੇ ਮਿਸ਼ਰਣ ਨੂੰ ਲਿਖਿਆ ਹੈ। ਤੁਹਾਨੂੰ ਇਸ ਕਹਾਣੀ ’ਚ ਕਾਫੀ ਕੁਝ ਦੇਖਣ ਦਾ ਮੌਕਾ ਮਿਲੇਗਾ ਪਰ ਅਫ਼ਸੋਸ ਕਹਾਣੀ ਦਾ ਕਲਾਈਮੈਕਸ ਸਪੱਸ਼ਟ ਨਹੀਂ ਹੈ ਤੇ ਕਹਾਣੀ ਵਿਚਲੀ ਕਨਫਿਊਜ਼ਨ ਤੁਹਾਨੂੰ ਵੀ ਉਲਝਣ ’ਚ ਪਾਉਂਦੀ ਹੈ।
ਕਹਾਣੀ ਸਨਫਲਾਵਰ ਨਾਂ ਦੇ ਅਪਾਰਟਮੈਂਟ ਸੁਸਾਇਟੀ ਦੀ ਹੈ, ਜਿਥੇ ਰਾਜ ਕਪੂਰ ਨਾਂ ਦੇ ਇਕ ਵਪਾਰੀ ਦੀ ਮੌਤ ਹੋ ਜਾਂਦੀ ਹੈ। ਸੋਨੂੰ (ਸੁਨੀਲ ਗਰੋਵਰ) ਉਥੇ ਰਹਿੰਦਾ ਹੈ ਜੋ ਇਕ ਸੇਲਜ਼ਮੈਨ ਹੈ ਤੇ ਕਾਫ਼ੀ ਬੜਬੋਲਾ ਹੈ ਤੇ ਉਸ ਨੂੰ ਓ. ਸੀ. ਡੀ. ਦੀ ਸਮੱਸਿਆ ਵੀ ਹੈ। ਅਜਿਹੀ ਸਥਿਤੀ ’ਚ ਇੰਸਪੈਕਟਰ (ਰਣਵੀਰ) ਤੇ ਇੰਸਪੈਕਟਰ ਤਾਂਬੇ (ਗਿਰੀਸ਼) ਮੌਤ ਦੇ ਭੇਤ ਨੂੰ ਸੁਲਝਾਉਣ ’ਚ ਲੱਗੇ ਹੋਏ ਹਨ। ਸ਼ੱਕ ਦੀ ਸੂਈ ਸੋਨੂੰ ’ਤੇ ਹੈ। ਸੱਚ ਕੀ ਹੈ, ਤੁਹਾਨੂੰ ਸ਼ੋਅ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।
ਇਥੇ ਸੁਸਾਇਟੀ ਦੀ ਮੀਟਿੰਗ ਅਪਾਰਟਮੈਂਟ ਦੇ ਖਾਲੀ ਹੋਣ ਕਰਕੇ ਕਰਵਾਈ ਜਾਂਦੀ ਹੈ, ਜਿਸ ’ਚ ਲਿਵ ਇਨ ਰਿਲੇਸ਼ਨਸ਼ਿਪ, ਦੋ ਤੋਂ ਵੱਧ ਵਿਆਹੇ ਹੋਏ, ਸਮਲਿੰਗੀ ਤੇ ਦਿਹਾਤੀ ਇਲਾਕਿਆਂ ਦੇ ਲੋਕਾਂ ਦੀ ਇੰਟਰਵਿਊ ਲਈ ਜਾਂਦੀ ਹੈ ਤੇ ਉਨ੍ਹਾਂ ਨੂੰ ਇਸ ’ਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਕਿਉਂਕਿ ਇਥੇ ਸਮਾਜ ’ਚ ਇਕ ਚੰਗਾ ਵਿਅਕਤੀ ਹੋਣ ਦੇ ਲੋਕਾਂ ਨੇ ਆਪਣੇ ਨਿਯਮ ਬਣਾਏ ਹੋਏ ਹਨ।
ਕਹਾਣੀ ਦਾ ਨਿਰਮਾਣ ਚੰਗਾ ਹੈ ਪਰ ਕਹਾਣੀ ਤੁਹਾਨੂੰ ਬੰਨ੍ਹ ਕੇ ਨਹੀਂ ਰੱਖਦੀ। ਦਰਸ਼ਕ ਦੇਖਦੇ-ਦੇਖਦੇ ਬੋਰ ਹੋ ਜਾਂਦੇ ਹਨ। ਆਪਣੀ ਸਥਾਪਿਤ ਤਸਵੀਰ ਤੋਂ ਇਲਾਵਾ ਸੁਨੀਲ ਨੇ ਇਕ ਵਧੀਆ ਕੋਸ਼ਿਸ਼ ਕੀਤੀ ਹੈ। ਕੁਝ ਦ੍ਰਿਸ਼ਾਂ ’ਚ ਉਸ ਦਾ ਕੰਮ ਹੈਰਾਨੀਜਨਕ ਹੈ ਪਰ ਕੁਝ ਥਾਵਾਂ ’ਤੇ ਉਹ ਬੋਰ ਕਰਦਾ ਹੈ। ਰਣਵੀਰ ਨੇ ਵੀ ਥਕਾਵਟ ਵਾਲਾ ਕੰਮ ਕੀਤਾ ਹੈ। ਗਿਰੀਸ਼ ਕੁਲਕਰਨੀ ਦਾ ਕੰਮ ਵਧੀਆ ਹੈ। ਮੁਕੁਲ ਚੱਢਾ, ਅਸ਼ੀਸ਼ ਵਿਦਿਆਰਥੀ ਨੇ ਵੀ ਠੀਕ-ਠਾਕ ਕੰਮ ਕੀਤਾ ਹੈ।
ਨੋਟ– ਤੁਹਾਨੂੰ ਇਹ ਵੈੱਬ ਸੀਰੀਜ਼ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।