ਲਾੜੀ ਬਣ ਕੇ ਸੁਨੰਦਾ ਸ਼ਰਮਾ ਨੇ ਸਾਂਝਾ ਕੀਤਾ ਮਜ਼ਾਕੀਆਂ ਵੀਡੀਓ

Saturday, Sep 14, 2024 - 02:59 PM (IST)

ਜਲੰਧਰ (ਬਿਊਰੋ)– ਆਪਣੇ ਗੀਤਾਂ ਨਾਲ ਸੁਨੰਦਾ ਸ਼ਰਮਾ ਹਮੇਸ਼ਾ ਪ੍ਰਸ਼ੰਸਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਹਿੰਦੀ ਹੈ। ਗੀਤਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਰਾਹੀਂ ਵੀ ਆਪਣੇ ਚਾਹੁਣ ਵਾਲਿਆਂ ਲਈ ਸੁਨੰਦਾ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ਦੇ 'ਚ ਸੁਨੰਦਾ ਨੇ ਇੱਕ ਮਜ਼ਾਕੀਆ ਵੀਡੀਓ ਬਣਾਈ ਹੈ ਜਿਸ ਵਿੱਚ ਉਹ ਇੱਕ ਲਾੜੀ ਦੇ ਰੂਪ 'ਚ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਉਹ ਇੱਕ ਪੰਜਾਬੀ ਲਾੜੀ ਵਜੋਂ ਵਿਆਹ ਲਈ ਤਿਆਰ ਹੋ ਰਹੀ ਹੈ ਪਰ ਉਨ੍ਹਾਂ ਦਾ ਲਾੜਾ ਅਜੇ ਤੱਕ ਵਿਆਹ ਦੇ ਬਾਰਾਤ ਲੈ ਕੇ ਨਹੀਂ ਆਇਆ ਹੈ।

 

 
 
 
 
 
 
 
 
 
 
 
 
 
 
 
 

A post shared by Bollywood Tadka Punjabi (@bollywood_tadka_punjabi)

ਇਸ ਵੀਡੀਓ ਨੂੰ 2 ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਜਦਕਿ ਕਈ ਲੋਕਾਂ ਨੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਨੇ ਕਿਹਾ ਕਿ ਅਜਿਹੀ ਪਤਨੀ ਸਾਰਾ ਘਰ ਸੰਭਾਲ ਲਵੇਗੀ। ਇੱਕ ਨੇ ਕਿਹਾ ਕਿ ਵਿਆਹ ਦਾ ਬਾਰਾਤ ਪੁਲਸ ਚੌਕੀ 'ਚ ਜ਼ਰੂਰ ਫਸ ਗਿਆ ਹੋਵੇਗੀ। ਜਦੋਂ ਕਿ ਇੱਕ ਨੇ ਕਿਹਾ ਕਿ ਸ਼ਾਇਦ ਫਲਾਈਟ 'ਚ ਦੇਰੀ ਹੋਈ ਹੈ। ਇੱਕ ਨੇ ਦੱਸਿਆ ਕਿ ਸੜਕ ਦੀ ਹਾਲਤ ਖ਼ਰਾਬ ਹੈ, ਇਸ ਲਈ ਉਹ ਆ ਨਹੀਂ ਸਕੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News