ਲਾਈਵ ਸ਼ੋਅ ਦੌਰਾਨ ਸਟੇਜ 'ਤੇ ਭਾਵੁਕ ਹੋਈ sunanda Sharma, ਆਖ'ਤੀ ਇਹ ਗੱਲ (ਵੀਡੀਓ)
Saturday, Jan 24, 2026 - 09:20 AM (IST)
ਮਨੋਰੰਜਨ ਡੈਸਕ - ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਹਾਲ ਹੀ ਵਿਚ ਇਕ ਲਾਈਵ ਸ਼ੋਅ ਦੌਰਾਨ ਆਪਣੀ ਭਾਵੁਕ ਪੇਸ਼ਕਾਰੀ ਅਤੇ ਨਿਮਰ ਸੁਭਾਅ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਇਸ ਸ਼ੋਅ ਦੌਰਾਨ ਸੁਨੰਦਾ ਨੇ ਸਟੇਜ ਤੋਂ ਇਕ ਖਾਸ ਸ਼ਾਇਰੀ ਅੰਦਾਜ਼ 'ਚ ਕਵਿਤਾ ਸੁਣਾਈ, ਜਿਸ ਵਿਚ ਉਸ ਨੇ ਆਪਣੇ ਜੀਵਨ ਦੇ ਸੰਘਰਸ਼ਾਂ ਅਤੇ ਦੁਬਾਰਾ ਉੱਠ ਖੜ੍ਹੇ ਹੋਣ ਦੇ ਜਜ਼ਬੇ ਦਾ ਜ਼ਿਕਰ ਕੀਤਾ।
ਵਾਇਰਲ ਹੋਈ ਵੀਡੀਓ 'ਚ ਸ਼ੋਅ ਦੇ ਦੌਰਾਨ ਸੁਨੰਦਾ ਦਾ ਆਪਣੇ ਇਕ ਪ੍ਰਸ਼ੰਸਕ ਪ੍ਰਤੀ ਪਿਆਰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਲੋਕ ਇਸ ਖੂਬਸੂਰਤ ਪਲ ਨੂੰ "ਸਾਲ ਦਾ ਸਭ ਤੋਂ ਪਿਆਰਾ ਪਲ" ਕਰਾਰ ਦੇ ਰਹੇ ਹਨ।

ਤੁਹਾਨੂੰ ਦੱਸ ਦਈਏ ਕਿ ਪਿਤਾ ਦੀ ਮੌਤ ਤੋਂ ਬਾਅਦ ਦਾ ਮੁਸ਼ਕਲ ਦੌਰ 'ਚੋਂ ਆਪਣੀ ਵਾਪਸੀ ਬਾਰੇ ਗੱਲ ਕਰਦਿਆਂ ਸੁਨੰਦਾ ਕਾਫੀ ਭਾਵੁਕ ਹੋ ਗਈ। ਉਸ ਨੇ ਸਾਂਝਾ ਕੀਤਾ ਕਿ ਪਿਤਾ ਦੇ ਜਾਣ ਤੋਂ ਬਾਅਦ ਪਿਛਲੇ 2 ਸਾਲ ਉਸ ਲਈ ਬਹੁਤ ਜ਼ਿਆਦਾ ਮੁਸ਼ਕਲ ਭਰੇ ਸਨ, ਪਰ ਉਸ ਨੇ ਹਾਰ ਨਹੀਂ ਮੰਨੀ। ਹੁਣ ਉਹ ਇਕ ਵਾਰ ਫਿਰ ਤੋਂ ਪੂਰੇ ਉਤਸ਼ਾਹ ਨਾਲ ਸੰਗੀਤ ਜਗਤ ਵਿਚ ਸਰਗਰਮ ਹੋ ਰਹੀ ਹੈ।

