ਕਪਿਲ ਸ਼ਰਮਾ ਦੀ ਆਨਸਕ੍ਰੀਨ ਪਤਨੀ ਦੀ ਕਾਰ ''ਤੇ ਦਿਨ-ਦਿਹਾੜੇ ਹਮਲਾ

Monday, Sep 01, 2025 - 12:39 PM (IST)

ਕਪਿਲ ਸ਼ਰਮਾ ਦੀ ਆਨਸਕ੍ਰੀਨ ਪਤਨੀ ਦੀ ਕਾਰ ''ਤੇ ਦਿਨ-ਦਿਹਾੜੇ ਹਮਲਾ

ਐਂਟਰਟੇਨਮੈਂਟ ਡੈਸਕ- 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਲੋਕਾਂ ਦੇ ਦਿਲਾਂ ਵਿਚ ਆਪਣੀ ਖਾਸ ਪਛਾਣ ਬਣਾਉਣ ਵਾਲੀ ਅਦਾਕਾਰਾ ਸੁਮੋਨਾ ਚਕਰਵਰਤੀ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਰਾਹੀਂ ਇੱਕ ਪਰੇਸ਼ਾਨ ਕਰਨ ਵਾਲੀ ਘਟਨਾ ਸਾਂਝੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ 31 ਅਗਸਤ ਨੂੰ ਦੱਖਣੀ ਮੁੰਬਈ ਵਿੱਚ ਮਰਾਠਾ ਰਾਖਵਾਂਕਰਨ ਪ੍ਰਦਰਸ਼ਨਕਾਰੀਆਂ ਨੇ ਦਿਨਦਿਹਾੜੇ ਉਨ੍ਹਾਂ ਦੀ ਕਾਰ 'ਤੇ ਹਮਲਾ ਕਰ ਦਿੱਤਾ। ਸੁਮੋਨਾ ਦੇ ਅਨੁਸਾਰ, ਮੁੰਬਈ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਉਨ੍ਹਾਂ ਨੇ ਆਪਣੇ ਆਪ ਨੂੰ "ਅਸੁਰੱਖਿਅਤ" ਮਹਿਸੂਸ ਕੀਤਾ।

ਇਹ ਵੀ ਪੜ੍ਹੋ: ਸਿਰਫ਼ ਲੋਕਾਂ ਦੀ ਹੀ ਨਹੀਂ, 'ਬੇਜ਼ੁਬਾਨਾਂ' ਦੀ ਮਦਦ ਲਈ ਵੀ ਅੱਗੇ ਆ ਰਹੇ ਪੰਜਾਬੀ ਕਲਾਕਾਰ, ਗਿੱਪੀ ਨੇ ਕੀਤਾ ਇਹ ਨੇਕ ਕੰਮ

PunjabKesari

ਸੁਮੋਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਲੰਬਾ ਨੋਟ ਲਿਖਿਆ ਜਿਸ ਵਿੱਚ ਉਨ੍ਹਾਂ ਨੇ ਪੂਰਾ ਹਾਲ ਬਿਆਨ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਆਦਮੀ ਨੇ ਉਨ੍ਹਾਂ ਦੀ ਕਾਰ ਦੇ ਬੋਨਟ 'ਤੇ ਬਾਰ-ਬਾਰ ਹੱਥ ਮਾਰੇ, ਜਦਕਿ ਹੋਰ ਲੋਕ ਕਾਰ ਦੀਆਂ ਖਿੜਕੀਆਂ 'ਤੇ ਜ਼ੋਰ-ਜ਼ੋਰ ਨਾਲ ਹੱਥ ਮਾਰ ਰਹੇ ਸਨ ਅਤੇ "ਜੈ ਮਹਾਰਾਸ਼ਟਰ" ਦੇ ਨਾਅਰੇ ਲਾ ਰਹੇ ਸਨ। ਇਸ ਦੌਰਾਨ ਪ੍ਰਦਰਸ਼ਨਕਾਰੀ ਹੱਸ ਰਹੇ ਸਨ ਅਤੇ ਮਾਹੌਲ ਹੋਰ ਵੀ ਡਰਾਉਣਾ ਬਣ ਰਿਹਾ ਸੀ।

ਇਹ ਵੀ ਪੜ੍ਹੋ: ਹੜ੍ਹ ਪੀੜਤਾਂ ਦੀ ਮਦਦ ਲਈ ਗਾਇਕ ਗੁਰਦਾਸ ਮਾਨ ਵੱਲੋਂ CM ਰਿਲੀਫ ਫੰਡ 'ਚ 25 ਲੱਖ ਰੁਪਏ ਦੇਣ ਦਾ ਐਲਾਨ

PunjabKesari

ਉਨ੍ਹਾਂ ਨੇ ਦੱਸਿਆ ਕਿ ਉਹ ਇਸ ਘਟਨਾ ਦਾ ਵੀਡੀਓ ਬਣਾਉਣਾ ਚਾਹੁੰਦੀ ਸਨ ਪਰ ਉਨ੍ਹਾਂ ਨੂੰ ਡਰ ਸੀ ਕਿ ਇਸ ਨਾਲ ਭੀੜ ਹੋਰ ਭੜਕ ਸਕਦੀ ਹੈ। ਸੁਮੋਨਾ ਨੇ ਆਪਣੀ ਪੋਸਟ ਵਿੱਚ ਲਿਖਿਆ- "ਅੱਜ ਦੁਪਹਿਰ 12:30 ਵਜੇ, ਮੈਂ ਕੋਲਾਬਾ ਤੋਂ ਫੋਰਟ ਜਾ ਰਹੀ ਸੀ ਅਤੇ ਅਚਾਨਕ ਮੇਰੀ ਕਾਰ ਨੂੰ ਭੀੜ ਨੇ ਰੋਕ ਲਿਆ। ਇੱਕ ਆਦਮੀ ਨੇ ਨਾਰੰਗੀ ਰੰਗ ਦਾ ਸਟੋਲ ਪਹਿਨਿਆ ਹੋਇਆ ਸੀ, ਮੇਰੇ ਬੋਨਟ 'ਤੇ ਜ਼ੋਰ-ਜ਼ੋਰ ਨਾਲ ਮੁੱਕੇ ਮਾਰ ਰਿਹਾ ਸੀ, ਹੱਸ ਰਿਹਾ ਸੀ। ਉਹ ਮੇਰੇ ਸਾਹਮਣੇ ਇਸ ਤਰ੍ਹਾਂ ਝੂਮ ਰਿਹਾ ਸੀ ਜਿਵੇਂ ਉਹ ਕੁਝ ਬੇਤੁਕੀ ਗੱਲ ਸਾਬਤ ਕਰ ਰਿਹਾ ਹੋਵੇ। ਉਸਦੇ ਦੋਸਤ ਵੀ ਮੇਰੀ ਕਾਰ ਦੀਆਂ ਖਿੜਕੀਆਂ 'ਤੇ ਹੱਥ ਮਾਰ ਰਹੇ ਸਨ, ਜੈ ਮਹਾਰਾਸ਼ਟਰ ਦੇ ਨਾਅਰੇ ਲਗਾ ਰਹੇ ਸਨ ਅਤੇ ਹੱਸ ਰਹੇ ਸਨ। ਅਸੀਂ ਥੋੜ੍ਹਾ ਅੱਗੇ ਵਧੇ ਅਤੇ ਫਿਰ ਉਹੀ ਸਭ ਦੁਹਰਾਇਆ ਗਿਆ"।

ਇਹ ਵੀ ਪੜ੍ਹੋ: ਰਾਜ ਕੁੰਦਰਾ ਨੇ ਕੀਤਾ ਐਲਾਨ, ਫਿਲਮ 'ਮੇਹਰ' ਦੀ ਪਹਿਲੇ ਦਿਨ ਦੀ ਕਮਾਈ ਹੜ੍ਹ ਪੀੜਤਾਂ ਨੂੰ ਕਰਨਗੇ ਦਾਨ

PunjabKesari

ਸੁਮੋਨਾ ਨੇ ਅੱਗੇ ਲਿਖਿਆ ਕਿ ਕਿ ਮੁੰਬਈ ਦਾ ਸਫ਼ਰ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਰਿਹਾ ਹੈ ਅਤੇ ਖ਼ਾਸ ਤੌਰ 'ਤੇ ਦੱਖਣੀ ਮੁੰਬਈ ਵਿੱਚ ਉਹ ਹਮੇਸ਼ਾ ਸੁਰੱਖਿਅਤ ਮਹਿਸੂਸ ਕਰਦੀ ਸੀ। ਪਰ ਇਸ ਵਾਰ, ਦਿਨ-ਦਿਹਾੜੇ, ਕਾਰ ਵਿੱਚ ਬੈਠੇ ਹੋਏ ਉਨ੍ਹਾਂ ਨੇ ਪਹਿਲੀ ਵਾਰ ਡਰ, ਬੇਬਸੀ ਅਤੇ ਅਸੁਰੱਖਿਆ ਮਹਿਸੂਸ ਕੀਤੀ। ਉਨ੍ਹਾਂ ਨੇ ਅਖੀਰ ਵਿੱਚ ਲਿਖਿਆ ਕਿ ਉਹ ਖੁਦ ਨੂੰ ਖੁਸ਼ਕਿਸਮਤ ਮੰਨਦੀ ਹੈ, ਕਿਉਂਕਿ ਉਸ ਸਮੇਂ ਉਨ੍ਹਾਂ ਨਾਲ ਇੱਕ ਮੇਲ ਦੋਸਤ ਮੌਜੂਦ ਸੀ, ਨਹੀਂ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਸਨ।

ਇਹ ਵੀ ਪੜ੍ਹੋ: ਆਪਣੇ ਸ਼ੋਅ ਦੀ ਪੂਰੀ ਕਮਾਈ ਹੜ੍ਹ ਪੀੜਤਾਂ ਨੂੰ ਦੇਣਗੇ ਰਣਜੀਤ ਬਾਵਾ ! ਕੈਨੇਡਾ ਕੰਸਰਟ ਦੌਰਾਨ ਸਟੇਜ 'ਤੇ ਖੜ੍ਹ ਕੀਤਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News