ਵੱਡੀ ਖਬਰ; ਰਾਮਾਇਣ ਦੇ ਨਿਰਮਾਤਾ ਰਾਮਾਨੰਦ ਸਾਗਰ ਦੇ ਪੁੱਤਰ ਦਾ ਦੇਹਾਂਤ

Sunday, Aug 31, 2025 - 04:32 PM (IST)

ਵੱਡੀ ਖਬਰ; ਰਾਮਾਇਣ ਦੇ ਨਿਰਮਾਤਾ ਰਾਮਾਨੰਦ ਸਾਗਰ ਦੇ ਪੁੱਤਰ ਦਾ ਦੇਹਾਂਤ

ਐਂਟਰਟੇਨਮੈਂਟ ਡੈਸਕ- ਸੁਪਰਹਿੱਟ ਟੈਲੀਵਿਜ਼ਨ ਸ਼ੋਅ 'ਪਵਿੱਤਰ ਰਿਸ਼ਤਾ' ਵਿੱਚ ਆਪਣੇ ਕੰਮ ਲਈ ਜਾਣੀ ਜਾਂਦੀ ਅਦਾਕਾਰਾ ਪ੍ਰਿਆ ਮਰਾਠੇ ਦੇ ਦੇਹਾਂਤ ਮਗਰੋਂ ਗਮ ਵਿਚ ਡੁੱਬੀ ਇੰਡਸਟਰੀ ਅਜੇ ਇਸ ਦੁੱਖ ਤੋਂ ਉਭਰੀ ਨਹੀਂ ਸੀ ਕਿ ਹੁਣ ਇਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਮਾਇਣ ਦੇ ਨਿਰਮਾਤਾ ਰਾਮਾਨੰਦ ਸਾਗਰ ਦੇ ਪੁੱਤਰ ਮਸ਼ਹੂਰ ਫਿਲਮ ਅਤੇ ਟੈਲੀਵਿਜ਼ਨ ਪ੍ਰੋਡਿਊਸਰ ਪ੍ਰੇਮ ਸਾਗਰ ਦਾ 84 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਕਾਫ਼ੀ ਸਮੇਂ ਤੋਂ ਬਿਮਾਰ ਸਨ ਅਤੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਦਾਖ਼ਲ ਸਨ। ਐਤਵਾਰ ਸਵੇਰੇ 10 ਵਜੇ ਉਨ੍ਹਾਂ ਨੇ ਆਖਰੀ ਸਾਹ ਲਏ। ਉਨ੍ਹਾਂ ਦੇ ਦੇਹਾਂਤ ਨਾਲ ਫਿਲਮ ਅਤੇ ਟੀਵੀ ਜਗਤ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ।

ਇਹ ਵੀ ਪੜ੍ਹੋ: ਵੱਡੀ ਖਬਰ; ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਛੋਟੀ ਉਮਰੇ ਦੁਨੀਆ ਨੂੰ ਕਿਹਾ ਅਲਵਿਦਾ

ਪ੍ਰੇਮ ਸਾਗਰ ਨੇ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਵਧਾਇਆ ਅਤੇ ਸਾਗਰ ਆਰਟਸ ਦੇ ਬੈਨਰ ਹੇਠ ਕਈ ਮਹੱਤਵਪੂਰਨ ਪ੍ਰੋਜੈਕਟਾਂ ‘ਚ ਕੰਮ ਕੀਤਾ। ਸਿਨੇਮਾਟੋਗ੍ਰਾਫੀ ਅਤੇ ਫੋਟੋਗ੍ਰਾਫੀ ਨਾਲ ਸ਼ੁਰੂਆਤ ਕਰਨ ਵਾਲੇ ਪ੍ਰੇਮ ਸਾਗਰ ਨੇ ਬਾਅਦ ਵਿੱਚ ਪ੍ਰੋਡਕਸ਼ਨ ਦੇ ਖੇਤਰ ਵਿੱਚ ਵੀ ਆਪਣੀ ਮਹਾਰਤ ਦਿਖਾਈ।

ਇਹ ਵੀ ਪੜ੍ਹੋ: ਆਪਣੇ ਸ਼ੋਅ ਦੀ ਪੂਰੀ ਕਮਾਈ ਹੜ੍ਹ ਪੀੜਤਾਂ ਨੂੰ ਦੇਣਗੇ ਰਣਜੀਤ ਬਾਵਾ ! ਕੈਨੇਡਾ ਕੰਸਰਟ ਦੌਰਾਨ ਸਟੇਜ 'ਤੇ ਖੜ੍ਹ ਕੀਤਾ ਐਲਾਨ

ਉਨ੍ਹਾਂ ਦੀ ਪਰਵਿਰਸ਼ ਸਟੋਰ ਟੇਲਿੰਗ, ਭਗਤੀ ਅਤੇ ਸਿਨੇਮਾ ਦੇ ਮਾਹੌਲ ਵਿੱਚ ਹੋਈ ਸੀ, ਜਿਸਦਾ ਅਸਰ ਉਨ੍ਹਾਂ ਦੇ ਕੰਮ ਵਿੱਚ ਸਾਫ਼ ਨਜ਼ਰ ਆਉਂਦਾ ਸੀ। ਟੈਕਨੀਕਲ ਹੁਨਰ ਤੋਂ ਇਲਾਵਾ ਉਹ ਆਪਣੇ ਨਰਮ ਸੁਭਾਅ ਅਤੇ ਮਿਲਣਸਾਰ ਸ਼ਖਸੀਅਤ ਲਈ ਵੀ ਜਾਣੇ ਜਾਂਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਮੁੰਬਈ ਦੇ ਪਵਨ ਹੰਸ ਸ਼ਮਸ਼ਾਨ ਘਾਟ ‘ਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਡੰਕੀ ਨਹੀਂ, 'ਕਾਤਲ' ਰੂਟ ! ਵਿਦੇਸ਼ ਜਾਣ ਦੀ ਚਾਹ ਨੇ ਇਕ ਵਾਰ ਫ਼ਿਰ ਨਿਗਲ਼ੀਆਂ 70 ਜਾਨਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News